ਮਜ਼ਾਕ ਭਰੇ ਜਵਾਬ ਦੀ ਉਡੀਕ ਵਿੱਚ ਉਹ ਡੈਡੀ ਵੱਲ ਝਾਕਿਆ ਸੀ।
ਡੈਡੀ ਨੇ ਮੂੰਹ ਵਿੱਚ ਬੁਰਕੀ ਪਾਈ ਤੇ ਉਸ ਵੱਲ ਝਾਕੇ। ਕੁਝ ਦੇਰ ਸੋਚਣ ਤੋਂ ਬਾਅਦ ਬੋਲੇ, “ਹਾਲੀਂ, ਪੁੱਤ, ਤੈਨੂੰ ’ਗਾਂਹ ਜਾ ਕੇ ਪਤਾ ਲੱਗੂ!”
ਤੇ ਗੌਰਵ ਦੀ ਰੋਟੀ ਦਾ ਸਵਾਦ ਬਕਬਕਾ ਹੋ ਗਿਆ ਸੀ।
“ਕਦੇ ਹੱਸ ਵੀ ਪਿਆ ਕਰ !” ਅਕਸਰ ਹੀ ਉਹ ਵਨੀਤਾ ਨੂੰ ਕਹਿੰਦਾ ਰਹਿੰਦਾ।
ਵਨੀਤਾ ਮੁਸਕੁਰਾਉਣ ਲਈ ਵਰਾਛਾਂ ਤਾਂ ਖਿਲਾਰਦੀ, ਪਰ ਉਸਦੀਆਂ ਅੱਖਾਂ ਤੇ ਚਿਹਰਾ ਸਾਥ ਨਾ ਦਿੰਦੇ।
“ਏਸ ਘਰ 'ਚ ਤਾਂ ਆਹੀ ਕੁਸ਼ ਰਹੂ।” ਗੌਰਵ ਨਿਰਾਸ਼ ਹੋ ਕੇ ਕਮਰੇ ਵਿੱਚੋਂ ਬਾਹਰ ਨਿਕਲ ਜਾਂਦਾ।
“ਇਹ ਸਭ ਉਸ ਡੈਣ ਦਾ ਕੀਤਾ ਕਰਾਇਐ! ਉਸੇ ਕਰਕੇ ਤਾਂ ਇਹਨੇ ਬਠਿੰਡੇ ਬਦਲੀ ਕਰਵਾਈ ਐ!" ਮੰਮੀ ਅਕਸਰ ਕੁੜ੍ਹਦੀ ਰਹਿੰਦੀ ਸੀ।
ਅੱਜ ਗੌਰਵ ਦਾ ਚਿਹਰਾ ਕੁਝ ਮੁਰਝਾਇਆ ਲੱਗ ਰਿਹਾ ਸੀ।
ਰਾਤ ਪਹਿਲੀ ਵਾਰ ਗੌਰਵ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੂ ਆਈ ਸੀ। ਵਿਆਹ ਤੋਂ ਬਾਅਦ ਅੱਜ ਤੱਕ ਤਾਂ ਵਨੀਤਾ ਨੇ ਉਸਨੂੰ ਇੱਕ-ਦੋ ਵਾਰ ਸਿਰਫ ਬੀਅਰ ਪੀਂਦਿਆਂ ਹੀ ਵੇਖਿਆ ਸੀ।
ਬਠਿੰਡੇ ਤੋਂ ਵੀ ਰਾਤੀਂ ਉਹ ਛੇਤੀ ਹੀ ਮੁੜ ਆਇਆ ਸੀ। "ਇਹ, ਸਾਲੀ, ਔਰਤ ਜਾਤ ਹੈ ਈ ਬੇਵਫਾ...!" ਕਿੰਨੀ ਦੇਰ ਉਹ ਬੁੜਬੁੜਾਉਂਦਾ ਰਿਹਾ ਸੀ।
"ਆਹ ਗੱਡੀ ਕਸ਼ਯਪ ਭਾਅ ਜੀ ਦੀ ਨੀ? ....," ਡਰਾਇਵਰ ਨੇ ਗੱਡੀ ਵਿਚਲੀ ਚੁੱਪ ਤੋੜੀ, “... ਮੂਹਰੇ ਆਲੀ ਟਾਕੀ ਖੁੱਲ੍ਹੀ ਐ!"
“ਹਾਂ! ਲੱਗਦਾ ਤਾਂ ਕਸ਼ਯਪ ਈ ਐ।” ਗੌਰਵ ਨੇ ਗੌਰ ਨਾਲ ਵੇਖਣ ਦੀ ਕੋਸ਼ਿਸ਼ ਕੀਤੀ।
ਕਸ਼ਯਪ ਦੀ ਪਤਨੀ ਅੱਗੇ ਵਾਲੀ ਸੀਟ ਤੇ ਬੈਠੀ ਸੀ, ਕਸ਼ਯਪ ਕਾਰ ਚਲਾ ਰਿਹਾ ਸੀ।
ਗੌਰਵ ਦਾ ਹੱਥ ਕਾਹਲੀ ਨਾਲ ਪੈਂਟ ਦੀ ਜੇਬ ਵਿੱਚ ਗਿਆ। ਮੋਬਾਈਲ ਕੱਢਦਿਆਂ ਹੀ ਉਸ ਨੇ ਨੰਬਰ ਫਰੋਲਣੇ ਸ਼ੁਰੂ ਕਰ ਦਿੱਤੇ।
“ਕਸ਼ਯਪ ਸਾਹਿਬ! ਲੱਗਦੈ, ਅੱਜ ਆਪਣੀ ਮੈਡਮ ਨੂੰ ਸੁੱਟਣ ਚੱਲੇ ਓਂ!...," ਫੋਨ ਮਿਲਦਿਆਂ ਹੀ ਗੌਰਵ ਨੇ ਬੋਲਣਾ ਸ਼ੁਰੂ ਕੀਤਾ, “ਪਰ ਲੱਖ ਜਨਾਨੀਆਂ ਲੱਭ ਲਿਉ, ਘਰਵਾਲੀ ਦੀ ਆਪਣੀ ਹੁੰਦੀ ਐ!...."
ਫੋਨ ਬੰਦ ਕਰਕੇ ਗੌਰਵ ਨੇ ਮੁੜ ਅੰਦਰਲੇ ਸ਼ੀਸ਼ੇ ਰਾਹੀਂ ਵਨੀਤਾ ਤੇ ਨਜ਼ਰ ਮਾਰੀ।
“.... ਸਰ, ਹੁਣ ਤਾਂ ਲੋਕਲ ਬ੍ਰਾਂਚ ‘ਚ ਬਦਲੀ ਕਰਵਾ ਲੋ", ਡਰਾਈਵਰ ਨੇ ਬਿਨਾ ਗੌਰਵ ਵੱਲ ਤੱਕਿਆਂ ਕਿਹਾ,"... ਤੁਸੀਂ ਕਹਿ ਰਹੇ ਸੀ, ਨਾ, ਲੋਕਲ ਬਾਂਚ ਖਾਲੀ ਪਈ ਐ..."
75/ਪਾਕਿਸਤਾਨੀ