ਸਮੱਗਰੀ 'ਤੇ ਜਾਓ

ਪੰਨਾ:ਪਾਕਿਸਤਾਨੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹਾਂ, ਯਾਰ, ਬੱਸ ਸੋਮਵਾਰ ਨੂੰ ਐਪਲੀਕੇਸ਼ਨ ਭੇਜਦਾ ਆਂ!... ਦੂਜੇ ਸ਼ਹਿਰ 'ਚ ਕਿਉਂ ਧੱਕੇ ਖਾਣੇ ਐ!"

"ਕਸ਼ਯਪ ਭਾਅ ਜੀ ਤਾਂ ਗੁਰਦਾਸ ਮਾਨ ਬਣੀ ਫਿਰਦੇ ਨੇ!" ਵਨੀਤਾ ਕਹਿ ਕੇ ਚੁੱਪ ਕਰ ਗਈ।

ਗੌਰਵ ਨੇ ਇੱਕ ਵਾਰ ਫਿਰ ਸ਼ੀਸ਼ੇ ਰਾਹੀਂ ਉਸ ਤੇ ਨਜ਼ਰ ਮਾਰੀ।

ਸਾਰੀ ਗੱਡੀ ਵਿੱਚ ਹਾਸਾ ਛਿੜ ਪਿਆ।

76/ਪਾਕਿਸਤਾਨੀ