ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਜਲਦ ਭੜਕ ਨਾ ਪੈਦਾ ਹੁੰਦਾ, ਤਾਂ ਆਚਾਰ-ਵਿਹਾਰ ਦੀ ਦ੍ਰਿਸ਼ਟੀ ਤੋਂ ਵੀ ਸੈਨਿਕ ਸਕੂਲ ਦਾ ਇਕ ਆਦਰਸ਼ਕ ਕੈਡੇਟ ਬਣ ਜਾਂਦਾ। ਉਹ ਨਾ ਤਾਂ ਸ਼ਰਾਬ ਪੀਂਦਾ ਸੀ, ਨਾ ਉਸਨੂੰ ਔਰਤਾਂ ਦਾ ਚਸਕਾ ਸੀ ਅਤੇ ਝੂਠ ਬੋਲਣਾ ਤਾਂ ਜਾਣਦਾ ਹੀ ਨਹੀਂ ਸੀ। ਦੂਸਰਿਆਂ ਲਈ ਆਦਰਸ਼ਕ ਬਣਨ ਲਈ ਜੋ ਚੀਜ਼ ਉਸਦੇ ਰਸਤੇ ਵਿਚ ਰੁਕਾਵਟ ਬਣਦੀ ਸੀ, ਉਹ ਸਨ ਗੁੱਸੇ ਦੇ ਦੌਰੇ, ਜਿਨ੍ਹਾਂ ਦੇ ਦੌਰਾਨ ਉਹ ਪੂਰੀ ਤਰ੍ਹਾਂ ਆਪਣੇ ਆਪ ਤੋਂ ਬਾਹਰਾ ਹੋ ਜਾਂਦਾ ਸੀ। ਇਕ ਵਾਰੀ ਉਹ ਇਕ ਕੈਡੇਟ ਨੂੰ, ਜਿਸ ਨੇ ਉਸ ਦੇ ਖਣਿਜ-ਸੰਗ੍ਰਹਿ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿਤਾ ਸੀ, ਖਿੜਕੀ 'ਚੋਂ ਬਾਹਰ ਸੁਟਦਾ ਸੁਟਦਾ ਹੀ ਰਹਿ ਗਿਆ ਸੀ। ਇਕ ਹੋਰ ਮੌਕੇ ਉਤੇ ਉਸਨੇ ਆਪਣੇ ਆਪ ਨੂੰ ਬਿਲਕੁਲ ਤਬਾਹ ਹੀ ਕਰ ਲਿਆ ਸੀ। ਉਸਨੇ ਕਟਲਟਾਂ ਨਾਲ ਭਰੀ ਹੋਈ ਇਕ ਵੱਡੀ ਟਰੇ ਰਸੋਈ-ਘਰ ਦੇ ਪ੍ਰਬੰਧਕ ਉਪਰ ਉਲਟਾ ਦਿਤੀ ਸੀ, ਆਪਣੇ ਅਫਸਰ ਉਤੇ ਟੁੱਟ ਪਿਆ ਸੀ, ਤੇ ਕਹਿੰਦੇ ਹਨ ਇਸ ਲਈ ਉਸਦੀ ਮੁਰੰਮਤ ਕੀਤੀ ਸੀ ਕਿ ਉਹ ਆਪਣੇ ਲਫਜ਼ਾਂ ਤੋਂ ਮੁੱਕਰ ਗਿਆ ਸੀ ਅਤੇ ਉਸਨੇ ਸਾਫ ਸਾਫ ਝੂਠ ਬੋਲਿਆ ਸੀ। ਜੇਕਰ ਸਕੂਲ ਦੇ ਡਾਇਰੈਕਟਰ ਨੇ ਮਾਮਲੇ ਨੂੰ ਦਬਾ ਕੇ ਪ੍ਰਬੰਧਕ ਦੀ ਛੁੱਟੀ ਨਾ ਕਰ ਦਿੱਤਾ ਹੁੰਦੀ, ਤਾਂ ਕਸਾਤਸਕੀ ਨੂੰ ਇਕ ਸਾਧਾਰਣ ਸੈਨਿਕ ਬਣਾ ਦਿਤਾ ਗਿਆ ਹੁੰਦਾ।

ਅਠ੍ਹਾਰਾਂ ਸਾਲ ਦੀ ਉਮਰ ਵਿਚ ਉਹ ਕੁਲੀਨਤੰਤ੍ਰੀਆਂ ਦੀ ਗਾਰਡ ਰਜਮੰਟ ਦਾ ਅਫਸਰ ਬਣ ਗਿਆ। ਸਮਰਾਟ ਨਿਕੋਲਾਈ ਪਾਵਲੋਵਿਚ ਨੇ ਉਹਨੀਂ ਦਿਨੀਂ ਹੀ ਉਸ ਵਲ ਧਿਆਨ ਦਿਤਾ ਸੀ, ਜਦੋਂ ਉਹ ਸੈਨਿਕ ਸਕੂਲ ਵਿਚ ਪੜ੍ਹ ਰਿਹਾ ਸੀ ਅਤੇ ਪਿਛੋਂ ਰਜਮੰਟ ਵਿਚ ਵੀ ਕਾਸਤਸਕੀ ਉਤੇ ਖਾਸ ਨਜ਼ਰ ਰਹਿੰਦੀ ਸੀ। ਇਸ ਲਈ ਸਾਰਿਆਂ ਦਾ ਇਹ ਖਿਆਲ ਸੀ ਕਿ ਉਹ ਤਰੱਕੀ ਕਰਕੇ ਸ਼ਾਹੀ ਅਜੀਟਨ ਬਣੇਗਾ। ਕਾਸਾਤਸਕੀ ਵੀ ਦਿਲੋ ਐਸਾ ਹੀ ਚਾਹੁੰਦਾ ਸੀ, ਉਹ ਵੀ ਸਿਰਫ ਇਸ ਲਈ ਨਹੀਂ ਕਿ ਉਸਨੂੰ ਕੋਈ ਪਦ-ਲਾਲਸਾ ਸੀ, ਪਰ ਖ਼ਾਸ ਕਰਕੇ ਇਸ ਲਈ ਕਿ ਵਿਦਿਆਰਥੀ-ਜੀਵਨ ਦੇ ਦਿਨੀਂ ਹੀ ਉਸਨੂੰ ਸਮਰਾਟ ਨਿਕੋਲਾਈ ਪਹਿਲੇ ਨਾਲ ਬੇਹੱਦ ਪਿਆਰ-ਹਾਂ, ਹਾਂ ਬੇਹੱਦ ਪਿਆਰ ਹੋ ਗਿਆ ਸੀ। ਨਿਕੋਲਾਈ ਪਾਵਲੋਵਿਚ ਜਦੋਂ ਕਦੇ ਵੀ ਸੈਨਿਕ ਸਕੂਲ ਵਿਚ ਆਉਂਦਾ ਅਤੇ ਉਹ ਅਕਸਰ ਉਥੇ ਆਉਂਦਾ ਸੀ, ਤਾਂ ਸੈਨਿਕ ਵਰਦੀ ਪਾਈ, ਲੰਮੇ ਲੰਮੇ ਕਦਮ ਪੁੱਟਦੇ, ਉੱਚੇ-ਲੰਮੇ, ਚੌੜੀ ਛਾਤੀ, ਹੁੱਕਦਾਰ ਨੱਕ, ਮੁੱਛਾਂ ਅਤੇ ਛੋਟੀਆਂ ਕਲਮਾਂ ਵਾਲੇ ਅਤੇ ਜ਼ੋਰਦਾਰ ਆਵਾਜ਼ ਵਿਚ ਕੈਡੇਟਾਂ ਨੂੰ ਸੰਬੋਧਨ ਕਰਨ ਵਾਲੇ ਇਸ ਵਿਅਕਤੀ ਨੂੰ ਵੇਖਕੇ ਕਸਾਤਸਕੀ ਨੂੰ ਇਕ ਪ੍ਰੇਮੀ ਵਰਗੀ ਖੁਸ਼ੀ ਹੁੰਦੀ, ਬਿਲਕੁਲ ਵੈਸੀ ਹੀ, ਜਿਸ ਤਰ੍ਹਾਂ ਦੀ ਪਿਛੋਂ ਉਸਨੂੰ ਆਪਣੇ ਦਿਲ ਦੀ ਰਾਣੀ ਨਾਲ ਮੁਲਾਕਾਤ ਕਰਕੇ ਹੁੰਦੀ ਸੀ। ਫਰਕ ਸਿਰਫ ਏਨਾ ਸੀ ਕਿ ਨਿਕੌਲਾਈ ਪਾਵਲੋਵਿਚ ਨੂੰ ਵੇਖਕੇ ਉਸਨੂੰ ਦਿਲ ਦੀ ਰਾਣੀ ਨਾਲੋਂ ਵੀ ਜ਼ਿਆਦਾ ਖੁਸ਼ੀ ਹੁੰਦੀ ਸੀ। ਉਹ ਆਪਣੀ ਅਸੀਮ ਭਗਤੀ ਦਿਖਾਉਣਾ ਚਾਹੁੰਦਾ, ਕਿਸੇ ਤਰ੍ਹਾਂ ਦਾ ਵੀ ਬਲੀਦਾਨ ਕਰਨਾ ਚਾਹੁੰਦਾ, ਆਪਣੇ ਆਪ ਨੂੰ

4