ਵੱਧ ਮਾਂ-ਧੀ ਦੇ ਅਜੀਬ ਰੰਗ-ਢੰਗ ਤੋਂ ਉਸਨੂੰ ਹੈਰਾਨੀ ਹੋਈ। ਉਹ ਪਿਆਰ ਵਿਚ ਅੰਨ੍ਹਾ ਹੋ ਗਿਆ ਸੀ ਇਸ ਲਈ ਜਿਹੜੀ ਗੱਲ ਸਾਰਾ ਸ਼ਹਿਰ ਜਾਣਦਾ ਸੀ; ਉਸ ਵਲ ਉਸਦਾ ਧਿਆਨ ਹੀ ਨਹੀਂ ਗਿਆ ਸੀ। ਉਹ ਗੱਲ ਇਹ ਸੀ ਕਿ ਉਸ ਦੀ ਮੰਗੇਤਰ ਇਕ ਸਾਲ ਪਹਿਲਾਂ ਜ਼ਾਰ ਨਿਕੋਲਾਈ ਪਾਵਲੋਵਿਚ ਦੀ ਪ੍ਰੇਮਿਕਾ ਰਹਿ ਚੁਕੀ ਸੀ।
2
ਵਿਆਹ ਲਈ ਨਿਸ਼ਚਿਤ ਕੀਤੇ ਦਿਨ ਤੋਂ ਦੋ ਹਫਤੇ ਪਹਿਲਾਂ ਕਸਾਤਸਕੀ ਤਜ਼ਾਰਸਕੋਯੇ ਸੇਲੋ ਵਿਚ ਆਪਣੀ ਮੰਗੇਤਰ ਦੇ ਪੇਂਡੂ ਬੰਗਲੇ ਵਿਚ ਬੈਠਾ ਸੀ। ਮਈ ਮਹੀਨੇ ਦਾ ਗਰਮ ਦਿਨ ਸੀ। ਕੁਝ ਸਮਾਂ ਬਾਗ ਵਿਚ ਟਹਿਲਣ ਮਗਰੋਂ ਉਹ ਦੋਵੇਂ ਲਾਇਮ ਦਰਖਤਾਂ ਦੀ ਸੁਹਾਵਣੀ ਛਾਂ ਹੇਠਾਂ ਜਾ ਬੈਠੇ। ਮਲਮਲ ਦੀ ਚਿੱਟੀ ਫਰਾਕ ਵਿਚ ਮੇਰੀ[1] ਖਾਸ ਕਰਕੇ ਬਹੁਤ ਸੋਹਣੀ ਲਗ ਰਹੀ ਸੀ। ਉਹ ਪਿਆਰ ਅਤੇ ਭੋਲੇਪਨ ਦੀ ਜਿਊਂਦੀ ਜਾਗਦੀ ਤਸਵੀਰ ਲਗ ਰਹੀ ਸੀ। ਉਥੇ ਬੈਠੀ ਉਹ ਕਦੀ ਤਾਂ ਆਪਣੀ ਨਜ਼ਰ ਝੁਕਾ ਲੈਂਦੀ ਅਤੇ ਕਦੀ ਨਜ਼ਰਾਂ ਉਠਾ ਕੇ ਉਹ ਡੀਲ-ਡੋਲ ਵਾਲੇ ਖੂਬਸੂਰਤ ਨੌਜਵਾਨ ਨੂੰ ਦੇਖਦੀ, ਜੋ ਬਹੁਤ ਹੀ ਪਿਆਰ ਅਤੇ ਨਿਮਰਤਾ ਨਾਲ ਉਸ ਨਾਲ ਗੱਲਾਂ ਕਰ ਰਿਹਾ ਸੀ। ਆਪਣੀ ਮੰਗੇਤਰ ਦੀ ਫਰਿਸ਼ਤਿਆਂ ਵਰਗੀ ਪਵਿੱਤਰਤਾ ਨੂੰ ਕਿਸੇ ਕਿਸਮ ਦੀ ਠੇਸ ਲਗਾਉਣ, ਉਸ ਉਤੇ ਕਿਸੇ ਤਰ੍ਹਾਂ ਦੀ ਵੀ ਕਾਲੀ ਛਾਇਆ ਪਾਉਣ ਤੋਂ ਡਰਦਾ ਸੀ। ਕਸਾਤਸਕੀ ਪੰਜਵੇਂ ਦਹਾਕੇ ਦੇ ਉਹਨਾਂ ਲੋਕਾਂ ਵਿਚੋਂ ਸੀ, ਜਿਸ ਤਰ੍ਹਾਂ ਦੇ ਹੁਣ ਨਹੀਂ ਰਹੇ, ਜਿਹੜੇ ਜਾਣ-ਬੁੱਝ ਕੇ ਲਿੰਗ-ਸੰਬੰਧਾਂ ਵਿਚ ਖੁਲ੍ਹ ਲੈਂਦੇ ਸਨ ਤੇ ਇਸ ਲਈ ਉਹ ਆਪਣੀ ਆਤਮਾ ਨੂੰ ਖੁਦ ਕੋਸਦੇ ਤਕ ਨਹੀਂ ਸਨ, ਪਰ ਔਰਤਾਂ ਤੋਂ ਫਰਿਸ਼ਤਿਆਂ ਵਰਗੀ ਪਵਿੱਤਰਤਾ ਦੀ ਉਮੀਦ ਕਰਦੇ ਸਨ ਅਤੇ ਆਪਣੇ ਸਮਾਜਿਕ ਹਲਕੇ ਦੀ ਹਰ ਲੜਕੀ ਵਿਚ ਐਸੀ ਸਵਰਗੀ ਪਵਿੱਤਰਤਾ ਦੇਖਦੇ ਹੋਏ ਉਹਨਾਂ ਨਾਲ ਇਸੇ ਤਰ੍ਹਾਂ ਪੇਸ਼ ਆਉਂਦੇ ਸਨ। ਐਸੇ ਦ੍ਰਿਸ਼ਟੀਕੋਣ ਵਿਚ ਬਹੁਤ ਕੁਝ ਸੀ, ਆਦਮੀ ਆਪਣੇ ਲਈ ਜੋ ਅਯੋਗ ਖੁਲ੍ਹ ਲੈਂਦੇ ਸਨ, ਉਸ ਵਿਚ ਬਹੁਤ ਕੁਝ ਹਾਨੀਕਾਰਕ ਵੀ ਸੀ। ਪਰ ਔਰਤਾਂ ਸੰਬੰਧੀ ਉਹਨਾਂ ਦਾ ਇਹ ਵਤੀਰਾ ਅੱਜਕਲ ਦੇ ਨੌਜਵਾਨਾਂ ਦੇ ਇਸ ਵਤੀਰੇ ਤੋਂ ਬਹੁਤ ਵੱਖਰਾ ਸੀ ਕਿ ਹਰ ਔਰਤ ਅਤੇ ਹਰ ਲੜਕੀ ਕਿਸੇ ਆਦਮੀ ਦੀ ਖੋਜ ਵਿਚ ਹੀ ਰਹਿੰਦੀ ਹੈ। ਮੇਰੇ ਖਿਆਲ ਵਿਚ ਪਹਿਲਾ ਦ੍ਰਿਸ਼ਟੀਕੋਣ ਚੰਗਾ ਸੀ। ਲੜਕੀਆਂ ਇਹ ਸਮਝਦੀਆਂ ਹੋਈਆਂ ਕਿ ਉਹਨਾਂ ਨੂੰ ਦੇਵੀਆਂ ਦੀ ਤਰ੍ਹਾਂ ਸਮਝਿਆ ਜਾਂਦਾ ਹੈ, ਸਚਮੁਚ ਹੀ ਵਧ ਤੋਂ ਵਧ ਦੇਵੀਆਂ ਬਨਣ ਦੀ ਕੋਸ਼ਿਸ਼ ਕਰਦੀਆਂ ਸਨ। ਔਰਤਾਂ ਬਾਰੇ ਕਸਾਤਸਕੀ ਦਾ ਵੀ ਐਸਾ ਹੀ ਦ੍ਰਿਸ਼ਟੀਕੋਣ ਸੀ ਤੇ ਆਪਣੇ ਮੰਗੇਤਰ ਨੂੰ ਉਹ ਇਸੇ ਰੂਪ ਵਿਚ ਦੇਖਦਾ ਸੀ। ਇਸ ਦਿਨ ਤਾਂ ਉਹ ਖਾਸ ਤੌਰ ਉਤੇ ਉਸਦੇ
- ↑ ਮੰਗੇਤਰ ਦਾ ਨਾਂ