ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਿੱਤ ਹਾਸਲ ਕਰ ਲਈ। ਗੁਰੂ ਨੇ ਖਾਸ ਕਰਕੇ ਇਹਨਾਂ ਗੁਨਾਹਾਂ ਦੇ ਬਾਰੇ ਚੇਤਾਵਨੀ ਦਿਤੀ ਸੀ। ਪਰ ਕਸਾਤਸਕੀ ਖੁਸ਼ ਸੀ ਕਿ ਉਹ ਇਹਨਾਂ ਸਭਨਾਂ ਤੋਂ ਮੁਕਤ ਸੀ।
ਮੰਗੇਤਰ ਸੰਬੰਧੀ ਯਾਦਾਂ ਹੀ ਉਸਨੂੰ ਤਸੀਹੇ ਦਿੰਦੀਆਂ ਸਨ। ਸਿਰਫ ਯਾਦਾਂ ਹੀ ਨਹੀਂ, ਸਗੋਂ ਇਸ ਗੱਲ ਦੀ ਸਜੀਵ ਕਲਪਨਾ ਵੀ ਕਿ ਕੀ ਹੋ ਸਕਦਾ ਸੀ। ਆਪਣੇ ਆਪ ਹੀ ਉਸਨੂੰ ਸਮਰਾਟ ਦੀ ਇਕ ਪਹਿਲਾਂ ਰਹਿ ਚੁਕੀ ਪ੍ਰੇਮਿਕਾ ਯਾਦ ਆ ਜਾਂਦੀ। ਪਿਛੋਂ ਉਸਨੇ ਵਿਆਹ ਕਰਾ ਲਿਆ ਸੀ ਤੇ ਉਹ ਇਕ ਚੰਗੀ ਪਤਨੀ ਤੇ ਮਾਂ ਬਣ ਗਈ ਸੀ। ਉਸ ਦੇ ਪਤੀ ਨੂੰ ਇਕ ਮਹੱਤਵਪੂਰਨ ਨੌਕਰੀ ਮਿਲ ਗਈ ਸੀ, ਤਾਕਤ ਅਤੇ ਅਧਿਕਾਰ ਮਿਲ ਗਏ ਸਨ ਤੇ ਉਸਦੀ ਚੰਗੀ ਤੇ ਪਸ਼ਚਾਤਾਪ ਕਰਨ ਵਾਲੀ ਪਤਨੀ ਵੀ ਸੀ।
ਚੰਗੀਆਂ ਘੜੀਆਂ ਵਿਚ ਇਹਨਾਂ ਵਿਚਾਰਾਂ ਨਾਲ ਪ੍ਰੇਸ਼ਾਨੀ ਨਹੀਂ ਹੁੰਦੀ ਸੀ, ਚੰਗੀਆਂ ਘੜੀਆਂ ਵਿਚ ਜਦੋਂ ਉਹ ਇਹਨਾਂ ਗੱਲਾਂ ਨੂੰ ਯਾਦ ਕਰਦਾ, ਤਾਂ ਉਸਨੂੰ ਖੁਸ਼ੀ ਹੁੰਦੀ ਕਿ ਉਹ ਇਹਨਾਂ ਲੋਭਾਂ ਤੋਂ ਬਚ ਗਿਆ। ਪਰ ਐਸੀਆਂ ਘੜੀਆਂ ਵੀ ਆਉਂਦੀਆਂ, ਜਦੋਂ ਕਿ ਜਿਨ੍ਹਾਂ ਚੀਜ਼ਾਂ ਦੇ ਸਹਾਰੇ ਉਹ ਜਿਊਂਦਾ ਸੀ, ਅਚਾਨਕ ਧੁੰਧਲੀਆਂ ਪੈ ਜਾਂਦੀਆਂ, ਉਹਨਾਂ ਵਿਚ ਉਸਦਾ ਵਿਸ਼ਵਾਸ ਤਾਂ ਨਾ ਖਤਮ ਹੁੰਦਾ, ਪਰ ਉਹ ਉਸ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਂਦੀਆਂ, ਉਹ ਉਹਨਾਂ ਨੂੰ ਆਪਣੇ ਮਨ ਵਿਚ ਯਾਦ ਵੀ ਨਾ ਕਰ ਸਕਦਾ ਅਤੇ ਫਿਰ ਯਾਦਾਂ ਤੇ ...ਕਿੰਨੀ ਭਿਆਨਕ ਗੱਲ ਸੀ ਇਹ!...ਆਪਣੇ ਜੀਵਨ ਦੇ ਇਸ ਪਰਿਵਰਤਨ ਦੇ ਪ੍ਰਤੀ ਪਛਤਾਵੇ ਦੀ ਭਾਵਨਾ ਉਸਨੂੰ ਦਬੋਚ ਲੈਂਦੀ।
ਐਸੀ ਸਥਿਤੀ ਵਿਚ ਆਗਿਆਕਾਰਤਾ, ਕਾਰਜ, ਪ੍ਰਾਰਥਨਾ ਅਤੇ ਲਗੇ ਰਹਿਣਾ ਹੀ ਉਸਨੂੰ ਬਚਾਉਂਦਾ ਹੈ। ਉਹ ਹਮੇਸ਼ਾ ਦੀ ਤਰ੍ਹਾਂ ਪ੍ਰਾਰਥਨਾ ਕਰਦਾ, ਸਿਰ ਝੁਕਾਉਂਦਾ, ਹਮੇਸ਼ਾ ਨਾਲੋਂ ਜ਼ਿਆਦਾ ਪ੍ਰਾਰਥਨਾ ਕਰਦਾ, ਪਰ ਸਿਰਫ ਸਰੀਰ ਨਾਲ ਹੀ, ਆਤਮਾ ਤੋਂ ਬਿਨਾਂ। ਇਸ ਤਰ੍ਹਾਂ ਦੀ ਇਕ ਦਿਨ ਤੇ ਕਦੀ ਦੋ ਦਿਨਾਂ ਤਕ ਜਾਰੀ ਰਹਿੰਦਾ ਅਤੇ ਫਿਰ ਖੁਦ ਹੀ ਉਹ ਠੀਕ ਹੋ ਜਾਂਦਾ। ਪਰ ਐਸੇ ਇਕ ਜਾਂ ਦੋ ਦਿਨ ਬੜੇ ਹੀ ਭਿਆਨਕ ਹੁੰਦੇ। ਕਸਾਤਸਕੀ ਨੂੰ ਲਗਦਾ ਨਾ ਤਾਂ ਉਹ ਆਪਣੇ ਵੱਸ ਵਿਚ ਹੈ, ਨਾ ਪ੍ਰਮਾਤਮਾ ਦੇ, ਸਗੋਂ ਕਿਸੇ ਹੋਰ ਦੇ ਹੀ ਵੱਸ ਵਿਚ ਹੈ। ਐਸੇ ਸਮੇਂ ਵਿਚ ਉਹ ਜੋ ਕੁਝ ਵੀ ਕਰ ਸਕਦਾ ਹੁੰਦਾ, ਕਰਦਾ; ਤੇ ਉਹ ਇਹ ਹੀ ਸੀ ਕਿ ਗੁਰੂ ਦੀ ਸਲਾਹ ਉਤੇ ਅਮਲ ਕਰਨਾ, ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ, ਇਸ ਸਮੇਂ ਕੋਈ ਵੀ ਕਦਮ ਨਾ ਚੁਕਣਾ ਅਤੇ ਇੰਤਜ਼ਾਰ ਕਰਨਾ। ਕੁਲ ਮਿਲਾਕੇ, ਇਸ ਸਾਰੇ ਸਮੇਂ ਵਿਚ ਆਪਣੀ ਇੱਛਾ ਅਨੁਸਾਰ ਨਹੀਂ, ਗੁਰੂ ਦੀ ਇੱਛਾ ਅਨੁਸਾਰ ਜਿਊਂਦਾ ਸੀ ਤੇ ਇਸ ਆਗਿਆਕਾਰਤਾ ਤੋਂ ਉਸਨੂੰ ਵਿਸ਼ੇਸ਼ ਚੈਨ ਮਿਲਦਾ ਸੀ।

ਸੇ ਇਸ ਤਰ੍ਹਾਂ ਕਸਾਤਸਕੀ ਨੇ ਉਸ ਮਠ ਵਿਚ ਸੱਤ ਸਾਲ ਬਿਤਾ ਦਿਤੇ। ਤੀਸਰੇ ਸਾਲ ਦੇ ਅਖੀਰ ਵਿਚ ਉਸਨੂੰ ਸੇਰਗਈ ਯਾਨੀ ਸਾਧੂ ਪਾਦਰੀ ਦੇ ਨਾਂ ਹੇਠ ਹੀ ਨਿਯੁਕਤ ਕੀਤਾ ਗਿਆ। ਉਸਦੇ ਆਤਮਿਕ ਜੀਵਨ ਲਈ ਇਹ ਇਕ ਮਹੱਤਵਪੂਰਣ

14