ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਹਰਕਤਾਂ ਲਈ ਬਦਨਾਮ ਇਕ ਔਰਤ ਨੇ ਸੇਰਗਈ ਦਾ ਧਿਆਨ ਆਪਣੇ ਵੱਲ ਖਿਚਣਾ ਸ਼ੁਰੂ ਕਰ ਦਿਤਾ। ਉਸਨੇ ਸੇਰਗਈ ਨਾਲ ਗੱਲ-ਬਾਤ ਕੀਤੀ ਤੇ ਆਪਣੇ ਘਰ ਆਉਣ ਦਾ ਸੱਦਾ ਦਿਤਾ। ਸੇਰਗਈ ਨੇ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿਤਾ, ਪਰ ਆਪਣੀ ਲਾਲਸਾ ਦੇ ਏਨੇ ਨਿਸ਼ਚਿਤ ਰੂਪ ਤੋਂ ਭੈ-ਭੀਤ ਹੋ ਉਠਿਆ। ਉਹ ਏਨਾ ਡਰਿਆ ਕਿ ਗੁਰੂ ਜੀ ਨੂੰ ਇਸ ਸੰਬੰਧੀ ਲਿਖ ਦਿਤਾ। ਪਰ ਉਸਨੂੰ ਇਸ ਨਾਲ ਹੀ ਸੰਤੋਖ ਨਾ ਆਇਆ ਤੇ ਆਪਣੇ ਆਪ ਨੂੰ ਹੋਰ ਨੀਵਾਂ ਕਰਨ ਲਈ ਉਸਨੇ ਆਪਣੇ ਇਕ ਜਵਾਨ ਸਹਾਇਕ ਸਾਧੂ ਨੂੰ ਬੁਲਾਇਆ, ਸ਼ਰਮ ਨਾਲ ਪਾਣੀ ਪਾਣੀ ਹੁੰਦਿਆਂ ਹੋਇਆਂ ਉਸਦੇ ਸਾਮ੍ਹਣੇ ਆਪਣੀ ਦੁਰਬਲਤਾ ਸਵੀਕਾਰ ਕੀਤੀ, ਉਸਨੂੰ ਇਹ ਪ੍ਰਾਰਥਨਾ ਕੀਤੀ ਕਿ ਉਹ ਉਸ ਉਤੇ ਕਰੜੀ ਨਜ਼ਰ ਰਖੇ ਤੇ ਉਸਨੂੰ ਪ੍ਰਾਰਥਨਾ ਤੇ ਗਿਰਜੇ ਦੇ ਕੰਮਾਂ-ਕਾਰਾਂ ਤੋਂ ਇਲਾਵਾ ਹੋਰ ਕਿਤੇ ਨਾ ਜਾਣ ਦੇਵੇ।

ਇਸ ਤੋਂ ਇਲਾਵਾ ਉਸਦੀ ਪ੍ਰੇਸ਼ਾਨੀ ਦਾ ਇਕ ਵੱਡਾ ਕਾਰਨ ਇਹ ਸੀ ਕਿ ਇਸ ਮਠ ਦਾ ਵੱਡਾ ਪਾਦਰੀ, ਜੋ ਬਹੁਤ ਦੁਨੀਆਂਦਾਰ, ਚਲਦਾ-ਪੁਰਜ਼ਾ ਤੇ ਪਦਲਾਲਸਾ ਵਾਲਾ ਬੰਦਾ ਸੀ, ਸੇਰਗਈ ਨੂੰ ਜ਼ਰਾ ਵੀ ਨਹੀਂ ਸੀ ਭਾਉਂਦਾ। ਬਹੁਤ ਕੋਸ਼ਿਸ਼ ਕਰਨ ਉਤੇ ਵੀ ਸੇਰਗਈ ਉਸਦੇ ਪ੍ਰਤੀ ਇਸ ਘ੍ਰਿਣਾ ਉਤੇ ਕਾਬੂ ਨਾ ਪਾ ਸਕਿਆ। ਉਹ ਬਰਦਾਸ਼ਤ ਕਰਦਾ ਸੀ, ਪਰ ਮਨ ਹੀ ਮਨ ਵਿਚ ਨਫ਼ਰਤ ਕਰਨ ਤੋਂ ਨਹੀਂ ਸੀ ਰਹਿ ਸਕਦਾ। ਤੇ ਇਹ ਗੁਨਾਹਭਰੀ ਭਾਵਨਾ ਇਕ ਦਿਨ ਉੱਭਰ ਕੇ ਸਾਹਮਣੇ ਆਈ।

ਨਵੇਂ ਮਠ ਵਿਚ ਆਉਣ ਤੋਂ ਇਕ ਸਾਲ ਪਿਛੋਂ ਇਹ ਘਟਨਾ ਵਾਪਰੀ। ਇੰਟਰਸੈਸ਼ਨ ਦੇ ਤਿਉਹਾਰ ਦੇ ਮੌਕੇ ਉਤੇ ਵੱਡੇ ਗਿਰਜੇ ਵਿਚ ਸ਼ਾਮ ਦੀ ਪ੍ਰਾਰਥਨਾ ਹੋ ਰਹੀ ਸੀ। ਬਹੁਤ ਭਾਰੀ ਗਿਣਤੀ ਵਿਚ ਲੋਕ ਆਏ ਹੋਏ ਸਨ। ਖੁਦ ਵੱਡਾ ਪਾਦਰੀ ਪੂਜਾ ਕਰਵਾ ਰਿਹਾ ਸੀ। ਸੇਰਗਈ ਉਸੇ ਜਗ੍ਹਾ ਖੜੋਤਾ ਹੋਇਆ ਸੀ, ਜਿਥੇ ਆਮ ਤੌਰ ਉਤੇ ਖੜੋਇਆ ਕਰਦਾ ਸੀ ਤੇ ਪ੍ਰਾਰਥਨਾ ਕਰ ਰਿਹਾ ਸੀ। ਇਹ ਕਹਿਣਾ ਠੀਕ ਹੋਵੇਗਾ ਕਿ ਉਹ ਮਾਨਸਿਕ ਸੰਘਰਸ਼ ਦੀ ਉਸ ਸਥਿਤੀ ਵਿਚ ਸੀ, ਜਿਸ ਵਿਚ ਖਾਸ ਕਰਕੇ ਵੱਡੇ ਗਿਰਜੇ ਵਿਚ ਪੂਜਾ ਦੇ ਸਮੇਂ (ਜਦੋਂ ਉਹ ਖੁਦ ਪੂਜਾ ਨਾ ਕਰਵਾ ਰਿਹਾ ਹੋਵੇ) ਹਮੇਸ਼ਾ ਹੁੰਦਾ ਸੀ। ਸੰਘਰਸ਼ ਇਹ ਸੀ ਕਿ ਉਥੇ ਆਏ ਲੋਕਾਂ, ਖਾਸ ਕਰਕੇ ਔਰਤਾਂ ਦੇ ਕਾਰਨ ਉਸਨੂੰ ਖਿੱਝ ਆ ਰਹੀ ਸੀ। ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਉਹਨਾਂ ਵੱਲ ਨਾ ਵੇਖੇ, ਗਿਰਜੇ ਵਿਚ ਜੋ ਕੁਝ ਹੋ ਰਿਹਾ ਸੀ ਉਸ ਵੱਲ ਧਿਆਨ ਨਾ ਦੇਵੇ, ਇਹ ਨਾ ਵੇਖੇ ਕਿ ਕਿਵੇਂ ਇਕ ਸਿਪਾਹੀ ਲੋਕਾਂ ਨੂੰ ਪਰੇ ਧੱਕਦਾ ਹੋਇਆ ਉਹਨਾਂ ਨੂੰ ਗਿਰਜੇ ਵਿਚ ਪੁਚਾਉਂਦਾ ਸੀ, ਕਿਸ ਤਰ੍ਹਾਂ ਔਰਤਾਂ ਸਾਧੂਆਂ ਵੱਲ ਇਸ਼ਾਰੇ ਕਰਕੇ ਉਹਨਾਂ ਨੂੰ ਇਕ ਦੂਸਰੀ ਨੂੰ ਦਿਖਾਉਂਦੀਆਂ ਸਨ- ਅਕਸਰ ਖੁਦ ਉਸ ਵੱਲ ਤੇ ਇਕ ਹੋਰ ਵੱਲ, ਜੋ ਸੋਹਣੇ ਚਿਹਰੇ ਕਰਕੇ ਮਸ਼ਹੂਰ ਸੀ, ਇਸ਼ਾਰੇ ਕੀਤੇ ਜਾਂਦੇ ਸਨ। ਉਹ ਆਪਣੀਆਂ ਨਜ਼ਰਾਂ ਸਾਮ੍ਹਣੇ ਇਕ ਪਰਦਾ ਜਿਹਾ ਪਾ ਲੈਣਾ ਚਾਹੁੰਦਾ ਸੀ, ਇਹ ਕੋਸ਼ਿਸ਼ ਵਿਚ ਸੀ ਕਿ ਦੇਵ-

16