ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/27

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


"ਹਾਂ"
"ਕਸਾਤਸਕੀ? ਉਹ ਹੀ ਸੋਹਣਾ ਇਕਾਂਤਵਾਸੀ?"
"ਹਾਂ"
"ਬੀਬੀਓ ਤੇ ਸੱਜਣੋ! ਅਸੀਂ ਕਸਾਤਸਕੀ ਕੋਲ ਚਲਦੇ ਹਾਂ। ਤਾਮਬੀਨੋ ਹੀ ਕੁਝ ਖਾਵਾਂਗੇ, ਪੀਵਾਂਗੇ, ਆਰਾਮ ਕਰਾਂਗੇ।"
"ਪਰ ਫਿਰ ਰਾਤ ਹੁੰਦਿਆਂ ਤਕ ਅਸੀਂ ਘਰ ਵਾਪਸ ਨਹੀਂ ਜਾ ਸਕਾਂਗੇ।"
"ਕੋਈ ਗੱਲ ਨਹੀਂ, ਕਸਾਤਸਕੀ ਕੋਲ ਹੀ ਰਾਤ ਕੱਟਾਂਗੇ।"
"ਹਾਂ, ਉਥੇ ਮਠ ਦਾ ਇਕ ਚੰਗਾ ਹੋਸਟਲ ਵੀ ਹੈ। ਮਾਖੀਨ ਦੇ ਮੁਕੱਦਮੇ ਦੀ ਪੈਰਵੀ ਕਰਦੇ ਸਮੇਂ ਮੈਂ ਉਥੇ ਹੀ ਰਿਹਾ ਸਾਂ।"
"ਨਹੀਂ, ਮੈਂ ਤਾਂ ਕਸਾਤਸਕੀ ਕੋਲ ਹੀ ਰਾਤ ਕੱਟਾਂਗੀ।"
"ਆਪਣੀ ਸਰਬ-ਸ਼ਕਤੀਮਾਣਤਾ ਦੇ ਬਾਵਜੂਦ ਵੀ ਤੁਹਾਡੇ ਲਈ ਐਸਾ ਕਰ ਸਕਣਾ ਨਾਮੁਮਕਿਨ ਹੈ।"
"ਨਾਮੁਮਕਿਨ ਹੈ, ਤਾਂ ਸ਼ਰਤ ਹੋ ਜਾਏ।"
"ਹੋ ਜਾਏ। ਜੇ ਤੁਸੀਂ ਉਸ ਕੋਲ ਰਾਤ ਕੱਟ ਲਵੋ ਤਾਂ ਜੋ ਮੰਗੋਗੇ, ਉਹੀ ਦੇਵਾਂਗਾ।"
'ਪੱਕੀ ਗੱਲ।"
"ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਕਰੋਗੇ।"
"ਹਾਂ, ਹਾਂ। ਤਾਂ ਚਲੋ।

ਉਹਨਾਂ ਨੇ ਕੋਚਵਾਨਾਂ ਨੂੰ ਸ਼ਰਾਬ ਪਿਆਈ ਅਤੇ ਆਪਣੇ ਲਈ ਕੇਕਾਂ, ਸ਼ਰਾਬ ਦੀਆਂ ਬੋਤਲਾਂ ਅਤੇ ਟਾਫੀਆਂ ਨਾਲ ਭਰੀ ਇਕ ਟੋਕਰੀ ਨਾਲ ਲੈ ਲਈ। ਔਰਤਾਂ ਆਪਣੇ ਫਰ ਕੋਟਾਂ ਵਿਚ ਗੁੱਛਾ-ਮੁੱਛਾ ਜਿਹੀਆਂ ਹੋ ਗਈਆਂ। ਕੋਚਵਾਨ ਆਪਸ ਵਿਚ ਬਹਿਸਣ ਲਗੇ ਕਿ ਸਭ ਤੋਂ ਅੱਗੇ ਕਿਸ ਦੀ ਸਲੈੱਜ ਹੋਵੇਗੀ। ਉਹਨਾਂ ਵਿਚ ਇਕ, ਜਿਹੜਾ ਜਵਾਨ ਸੀ, ਸ਼ਾਨ ਨਾਲ ਆਪਣੀ ਸੀਟ ਉਤੇ ਇਕ ਪਾਸੇ ਮੁੜਿਆ, ਉਸਨੇ ਆਪਣਾ ਲੰਮਾ ਚਾਬੁਕ ਉਲਾਰਿਆ ਅਤੇ ਚਿੱਲਾ ਕੇ ਘੋੜੇ ਨੂੰ ਹੱਕਿਆ। ਘੋੜੇ ਦੀਆਂ ਟੱਲੀਆਂ ਟਨਟਨਾ ਉਠੀਆਂ ਅਤੇ ਸਲੈੱਜ ਦੇ ਹੇਠਲੇ ਹਿੱਸੇ ਜ਼ੋਰ ਨਾਲ ਘਸੀਟੇ ਜਾਣ ਲਗੇ

ਸਲੈੱਜਾਂ ਕੁਝ ਕੁਝ ਕੰਬ ਰਹੀਆਂ ਸਨ, ਹਿਚਕੋਲੇ ਖਾ ਰਹੀਆਂ ਸਨ। ਪਾਸੇ ਦਾ ਘੋੜਾ ਬੜੀ ਤੇਜ਼ੀ ਅਤੇ ਇਕ-ਤਾਰੇ ਆਪਣੀ ਬਨ੍ਹੀ ਹੋਈ ਪੂਛ ਨੂੰ ਸੋਹਣੇ ਸਾਜ ਤੋਂ ਉਪਰ ਚੁੱਕੀ ਫਟਾ-ਫਟ ਦੌੜੀ ਜਾ ਰਿਹਾ ਸੀ। ਸਾਫ-ਸਪਾਟ ਰਸਤਾ ਤੇਜ਼ੀ ਨਾਲ ਪਿਛੇ ਰਹਿੰਦਾ ਜਾ ਰਿਹਾ ਸੀ। ਬਾਂਕਾ ਨੌਜਵਾਨ ਲਗਾਮਾਂ ਨਾਲ ਖੇਡਾਂ ਜਿਹੀਆਂ ਕਰ ਰਿਹਾ ਸੀ। ਮਾਕੋਵਕਿਨਾ ਤੇ ਉਸਦੇ ਪਾਸੇ ਬੈਠੀ ਔਰਤ ਦੇ ਸਾਹਮਣੇ ਬੈਠਾ ਵਕੀਲ ਤੇ ਅਫਸਰ ਕੁਝ ਬਕ-ਬਕ ਕਰਦੇ ਜਾ ਰਹੇ ਸਨ। ਖੁਦ ਮਾਕੇਵਤਿਨਾ ਫ਼ਰ ਕੋਟ ਵਿਚ ਗੁੱਛਾ-ਮੁੱਛਾ

21