ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਕਿਤੇ ਵੀ ਬੈਠ ਜਾਵਾਂਗੀ।"

ਉਹ ਬੈਠ ਗਈ ਤੇ ਸਾਰਾ ਰਸਤਾ ਉਸਨੇ ਇਕ ਵੀ ਸ਼ਬਦ ਮੂੰਹੋਂ ਨਹੀਂ ਕਢਿਆ।

ਇਕ ਸਾਲ ਪਿਛੋਂ ਉਹ ਤਪਸਵੀ ਅਰਸੇਨੀ ਦੀ ਅਗਵਾਈ ਹੇਠ, ਜਿਹੜਾ ਕਦੀ ਕਦੀ ਉਸਨੂੰ ਖ਼ਤ ਲਿਖਿਆ ਕਰਦਾ ਸੀ, ਮਠ ਵਿਚ ਬੇਹੱਦ ਸੰਜਮ ਦਾ ਜੀਵਨ ਬਿਤਾਉਣ ਲਗੀ।

6

ਪਾਦਰੀ ਸੇਰਗਈ ਨੇ ਤਪੱਸਿਆ ਵਿਚ ਸੱਤ ਸਾਲ ਹੋਰ ਗੁਜ਼ਾਰ ਦਿਤੇ। ਸ਼ੁਰੂ ਵਿਚ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ-ਚਾਹ, ਚੀਨੀ, ਚਿੱਟੀ ਡਬਲ-ਰੋਟੀ, ਦੁੱਧ, ਕਪੜੇ ਤੇ ਲਕੜੀਆਂ ਆਦਿ, ਜੋ ਉਸ ਲਈ ਲਿਆਂਦੀਆਂ ਜਾਂਦੀਆਂ ਸਨ, ਲੈ ਲੈਂਦਾ ਸੀ। ਪਰ ਜਿਉਂ ਜਿਉਂ ਸਮਾਂ ਬੀਤਦਾ ਗਿਆ, ਉਹ ਆਪਣੇ ਜੀਵਨ ਨੂੰ ਜ਼ਿਆਦਾ ਕਰੜਾ ਬਣਾਉਂਦਾ ਗਿਆ, ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਦਾ ਗਿਆ ਤੇ ਅਖ਼ੀਰ ਹਫਤੇ ਵਿਚ ਇਕ ਵਾਰੀ ਕਾਲੀ ਰੋਟੀ ਖਾਣ ਦੇ ਇਲਾਵਾ ਸਭ ਚੀਜ਼ਾਂ ਦਾ ਉਸਨੇ ਤਿਆਗ ਕਰ ਦਿਤਾ। ਬਾਕੀ ਸਾਰੀਆਂ ਚੀਜ਼ਾਂ ਉਹ ਆਪਣੇ ਪਾਸ ਆਉਣ ਵਾਲੇ ਗਰੀਬਾਂ ਵਿਚ ਵੰਡ ਦੇਂਦਾ।

ਪਾਦਰੀ ਸੇਰਗਈ ਆਪਣਾ ਸਾਰਾ ਸਮਾਂ ਕੋਠੜੀ ਵਿਚ ਪ੍ਰਾਰਥਨਾ ਜਾਂ ਦਰਸ਼ਕਾਂ ਨਾਲ ਗੱਲਬਾਤ ਕਰਨ ਵਿਚ ਬਿਤਾਉਂਦਾ। ਦਰਸ਼ਨਾਂ ਲਈ ਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ। ਪਾਦਰੀ ਸੇਰਗਈ ਸਾਲ ਵਿਚ ਤਿੰਨ ਕੁ ਵਾਰ ਗਿਰਜਾਘਰ ਜਾਣ ਲਈ ਜਾਂ ਫਿਰ ਜ਼ਰੂਰਤ ਹੋਣ ਉਤੇ ਲਕੜੀ-ਪਾਣੀ ਲਿਆਉਣ ਦੀ ਖ਼ਾਤਰ ਬਾਹਰ ਨਿਕਲਦਾ।

ਐਸੇ ਜੀਵਨ ਦੇ ਪੰਜ ਸਾਲਾਂ ਪਿਛੋਂ ਮਾਕੋਵਕਿਨਾ ਵਾਲੀ ਘਟਨਾ ਵਾਪਰੀ, ਜਿਸਦੀ ਜਲਦੀ ਹੀ ਸਾਰੇ ਪਾਸੇ ਖਬਰ ਫੈਲ ਗਈ। ਲੋਕਾਂ ਨੂੰ ਪਤਾ ਲਗ ਗਿਆ ਕਿ ਕਿਵੇਂ ਉਹ ਰਾਤ ਵੇਲੇ ਆਈ ਸੀ, ਇਸਦੇ ਪਿਛੋਂ ਉਸ ਵਿਚ ਕੀ ਤਬਦੀਲੀ ਹੋਈ ਤੇ ਉਹ ਮਨ ਵਿਚ ਚਲੀ ਗਈ। ਇਸ ਘਟਨਾ ਤੋਂ ਪਿਛੋਂ ਪਾਦਰੀ ਸੇਰਗਈ ਦਾ ਜੱਸ ਹੋਰ ਵੀ ਵਧਣ ਲੱਗਾ। ਦਰਸ਼ਨ ਅਭਿਲਾਸ਼ੀਆਂ ਦੀ ਗਿਣਤੀ ਵਧਦੀ ਗਈ, ਉਸਦੀ ਕੋਠੜੀ ਦੇ ਆਸ-ਪਾਸ ਸਾਧੂ ਰਹਿਣ ਲਗੇ, ਲਾਗੇ ਹੀ ਗਿਰਜਾਘਰ ਅਤੇ ਹੋਸਟਲ ਬਣ ਗਿਆ। ਜਿਸ ਤਰ੍ਹਾਂ ਕਿ ਹਮੇਸ਼ਾ ਹੁੰਦਾ ਹੈ, ਉਸਦੀ ਮਸ਼ਹੂਰੀ, ਵਧਾ ਚੜ੍ਹਾ ਕੇ ਬਿਆਨ ਕੀਤੀ ਜਾਂਦੀ, ਜਿਵੇਂ ਕਿ ਹਮੇਸ਼ਾ ਹੁੰਦਾ ਹੀ ਹੈ -ਦਿਨੋਂ ਦਿਨ ਦੂਰ ਦੂਰ ਤਕ ਫੈਲਦੀ

34