ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਈ; ਬਹੁਤ ਦੂਰ ਦੂਰ ਤੋਂ ਲੋਕੀਂ ਉਸ ਕੋਲ ਆਉਣ ਲੱਗੇ ਬਿਮਾਰਾਂ ਨੂੰ ਲਿਆਉਣ ਲਗੇ, ਕਿਉਂਕਿ ਇਹ ਮੰਨਿਆ ਜਾਣ ਲਗਾ ਕਿ ਉਹ ਉਹਨਾਂ ਨੂੰ ਰਾਜ਼ੀ ਕਰਨ ਦੀ ਸ਼ਕਤੀ ਰਖਦਾ ਹੈ।

ਤਪੱਸਿਆ ਦੇ ਅੱਠਵੇਂ ਸਾਲ ਉਸਨੇ ਪਹਿਲੇ ਰੋਗੀ ਨੂੰ ਰਾਜ਼ੀ ਕੀਤਾ ਸੀ। ਉਹ ਚੌਦਾਂ ਸਾਲ ਦਾ ਲੜਕਾ ਸੀ। ਜਿਸ ਨੂੰ ਉਸਦੀ ਮਾਂ ਪਾਦਰੀ ਸੇਰਗਈ, ਕੋਲ ਲਿਆਈ ਤੇ ਪ੍ਰਾਰਥਨਾ ਕੀਤੀ ਕਿ ਉਹ ਲੜਕੇ ਦੇ ਸਿਰ ਉਤੇ ਆਪਣਾ ਹੱਥ ਰਖੇ। ਪਾਦਰੀ ਸੇਰਗਈ ਨੇ ਤਾਂ ਕਦੀ ਐਸਾ ਸੋਚਿਆ ਵੀ ਨਹੀਂ ਸੀ ਕਿ ਉਹ ਰੋਗੀਆਂ ਨੂੰ ਠੀਕ ਕਰ ਸਕਦੈ। ਐਸੇ ਵਿਚਾਰ ਨੂੰ ਉਹ ਘੁੰਮਡ ਦੇ ਰੂਪ ਵਿਚ ਮਹਾਂ ਪਾਪ ਮੰਨਦਾ ਸੀ। ਪਰ ਲੜਕੇ ਦੀ ਮਾਂ ਲਗਾਤਾਰ ਬੇਨਤੀਆਂ ਕਰਦੀ ਰਹੀ, ਉਸਦੇ ਪੈਰੀਂ ਪੈਂਦੀ ਤੇ ਇਹ ਕਹਿੰਦੀ ਰਹੀ ਕਿ ਉਹ ਦੂਸਰਿਆਂ ਦੇ ਦੁੱਖ ਦੂਰ ਕਰਦਾ ਹੈ ਤਾਂ ਉਸਦੇ ਲੜਕੇ ਦੀ ਮਦਦ ਕਿਉਂ ਨਹੀਂ ਕਰਦਾ? ਉਸਨੇ ਈਸਾ ਮਸੀਹ ਦੇ ਨਾਂ ਉਤੇ ਤਰਲਾ ਮਾਰਿਆ। ਪਾਦਰੀ ਸੇਰਗਈ ਨੇ ਕਿਹਾ ਕਿ ਸਿਰਫ ਪ੍ਰਮਾਤਮਾ ਹੀ ਉਸਦੇ ਬੇਟੇ ਨੂੰ ਰਾਜ਼ੀ ਕਰ ਸਕਦਾ ਹੈ। ਉਸ ਦੇ ਜਵਾਬ ਵਿਚ ਉਸਨੇ ਕਿਹਾ ਕਿ ਉਹ ਤਾਂ ਸਿਰਫ਼ ਉਸਦੇ ਲੜਕੇ ਦੇ ਸਿਰ ਉਤੇ ਹੱਥ ਰਖਕੇ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੀ ਹੈ। ਪਾਦਰੀ ਸੇਰਗੇਈ ਨੇ ਇਨਕਾਰ ਕਰ ਦਿਤਾ ਅਤੇ ਆਪਣੀ ਕੋਠੜੀ ਵਿਚ ਚਲਾ ਗਿਆ। ਪਰ ਅਗਲੇ ਦਿਨ (ਪੱਤਝੜ ਦਾ ਮੌਸਮ ਸੀ ਅਤੇ ਰਾਤਾਂ ਠੰਢੀਆਂ ਹੋ ਚੁਕੀਆਂ ਸਨ) ਜਦੋਂ ਉਹ ਪਾਣੀ ਲਿਆਉਣ ਲਈ ਆਪਣੀ ਕੋਠੜੀ ਤੋਂ ਬਾਹਰ ਨਿਕਲਿਆ, ਤਾਂ ਪੀਲੇ ਚਿਹਰੇ ਵਾਲੇ ਚੌਦਾਂ ਸਾਲ ਦੇ ਰੋਗੀ ਬੇਟੇ ਨਾਲ ਉਸੇ ਮਾਂ ਨੂੰ ਉਥੇ ਖੜੋਤੇ ਵੇਖਿਆ: ਤੇ ਉਹ ਫਿਰ ਹੱਥ-ਪੈਰ ਜੋੜਨ ਲਗੀ। ਪਾਦਰੀ ਸੇਰਗਈ ਨੂੰ ਅਨਿਆਈਂ ਜੱਜ ਦੀ ਕਥਾ ਯਾਦ ਆ ਗਈ ਤੇ ਜੇ ਉਸਨੂੰ ਪਹਿਲਾਂ ਇਸ ਗੱਲ ਦਾ ਜ਼ਰਾ ਵੀ ਸੰਦੇਹ ਨਹੀਂ ਸੀ ਕਿ ਉਸਨੂੰ ਇਨਕਾਰ ਕਰ ਦੇਣਾ ਚਾਹੀਦੈ, ਤਾਂ ਹੁਣ ਉਹ ਸੰਦੇਹ ਵਿਚ ਪੈ ਗਿਆ। ਸੰਦੇਹ ਪੈਦਾ ਹੁੰਦਿਆਂ ਹੀ ਉਹ ਪ੍ਰਾਰਥਨਾ ਕਰਨ ਲਗ ਪਿਆ ਤੇ ਉਦੋਂ ਤਕ ਪ੍ਰਾਰਥਨਾ ਕਰਦਾ ਰਿਹਾ, ਜਦੋਂ ਤਕ ਕਿ ਉਹ ਆਪਣੀ ਆਤਮਾ ਵਿਚ ਕਿਸੇ ਨਤੀਜੇ ਤੱਕ ਨਾ ਪੁੱਜ ਗਿਆ। ਉਸਦਾ ਨਤੀਜਾ ਇਹ ਸੀ ਕਿ ਉਸਨੂੰ ਉਸ ਔਰਤ ਦੀ ਪ੍ਰਾਰਥਨਾ ਪੂਰੀ ਕਰਨੀ ਚਾਹੀਦੀ ਹੈ, ਸੰਭਵ ਹੈ ਕਿ ਉਸਦਾ ਵਿਸ਼ਵਾਸ ਉਸਦੇ ਬੇਟੇ ਦੀ ਜਾਨ ਬਚਾ ਦੇਵੇ ਤੇ ਉਸ ਹਾਲਤ ਵਿਚ ਉਹ ਪ੍ਰਮਾਤਮਾ ਦੀ ਇੱਛਾ ਦਾ ਇਕ ਤੁੱਛ ਜਿਹਾ ਸਾਧਨ ਹੀ ਹੋਵੇਗਾ।

ਪਾਦਰੀ ਸੇਰਗਈ ਬਾਹਰ ਨਿਕਲਿਆ, ਮਾਂ ਦੀ ਇੱਛਾ ਅਨੁਸਾਰ ਬਿਮਾਰ ਲੜਕੇ ਦੇ ਸਿਰ ਉਤੇ ਹੱਥ ਧਰਕੇ ਪ੍ਰਾਰਥਨਾ ਕਰਨ ਲਗਾ।

ਮਾਂ ਆਪਣੇ ਬੇਟੇ ਨੂੰ ਲੈ ਕੇ ਚਲੀ ਗਈ ਤੇ ਇਕ ਮਹੀਨੇ ਪਿਛੋਂ ਲੜਕਾ ਰਾਜ਼ੀ ਹੋ ਗਿਆ। ਗੁਰੂ ਸੇਰਗਈ,(ਜਿਵੇਂ ਕਿ ਹੁਣ ਲੋਕ ਉਸਨੂੰ ਕਹਿੰਦੇ ਸਨ) ਦੀ ਚਮਤਕਾਰੀ ਰਾਜ਼ੀ ਕਰਨ ਦੀ ਸ਼ਕਤੀ ਦੀ ਚਰਚਾ ਦੂਰ ਦੂਰ ਤਕ ਫੈਲ ਗਈ। ਇਸ ਦੇ

35