ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਫਰਿਸ਼ਤਾ ਦਿਖਾਈ ਦਿਤਾ, ਜਿਸਨੇ ਉਸ ਕੋਲ ਆ ਕੇ ਕਿਹਾ: ਪਾਸ਼ੇਨਕਾ ਕੋਲ ਜਾਹ ਤੇ ਉਸ ਤੋਂ ਪਤਾ ਕਰ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ, ਤੇਰਾ ਪਾਪ ਕੀ ਹੈ ਤੇ ਪਾਪ ਤੋਂ ਮੁਕਤੀ ਦਾ ਸਾਧਨ ਕੀ ਹੈ।"

ਜਦੋਂ ਉਹ ਉਠਿਆ, ਤਾਂ ਇਸ ਨਤੀਜੇ ਉਤੇ ਪੁੱਜਾ ਕਿ ਸੁਪਨੇ ਵਿਚ ਉਸਨੂੰ ਜੋ ਕੁਝ ਕਿਹਾ ਗਿਆ ਹੈ, ਉਹ ਪ੍ਰਮਾਤਮਾ ਦਾ ਆਦੇਸ਼ ਹੈ। ਉਹ ਖੁਸ਼ ਹੋਇਆ ਤੇ ਉਸਨੇ ਐਸਾ ਹੀ ਕਰਨ ਦਾ ਫੈਸਲਾ ਕੀਤਾ। ਜਿਥੇ ਉਹ ਰਹਿੰਦੀ ਸੀ ਉਸਨੂੰ ਉਸ ਸ਼ਹਿਰ ਦਾ ਪਤਾ ਸੀ-ਤਿੰਨ ਸੌ ਤੋਂ ਜ਼ਿਆਦਾ ਵਰਸਟ ਦੂਰ ਸੀ। ਸੇਰਗਈ ਉਧਰ ਹੀ ਤੁਰ ਪਿਆ।

8

ਪਾਸ਼ੇਨਕਾ ਤਾਂ ਕਦੋਂ ਦੀ ਪਾਸ਼ੇਨਕਾ ਨਹੀਂ ਸੀ ਰਹੀ, ਬੁੱਢੀ ਹੱਡੀਆਂ ਦੀ ਮੁੱਠ ਤੇ ਝੁਰੜੀਆਂ ਵਾਲੀ ਪਰਾਸਕੋਵੀਆ ਮਿਖਾਇਲੋਵਨਾ ਬਣ ਚੁੱਕੀ ਸੀ, ਇਕ ਬਦਕਿਸਮਤ ਤੇ ਪਿਆਕੜ ਸਰਕਾਰੀ ਕਰਮਚਾਰੀ ਮਾਵਰੀਕੀਏਵ ਦੀ ਸੱਸ ਸੀ। ਉਹ ਉਸੇ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੀ ਸੀ, ਜਿਥੇ ਉਸਦੇ ਜਵਾਈ ਦੀ ਨੌਕਰੀ ਛੁੱਟ ਗਈ ਸੀ। ਸਾਰੇ ਟੱਬਰ-ਲੜਕੀ, ਰੋਗੀ ਤੇ ਕਮਜ਼ੋਰੀ ਦੇ ਮਾਰੇ ਜਵਾਈ ਤੇ ਪੰਜ ਦੋਹਤੇ-ਦੋਹਤੀਆਂ-ਦਾ ਭਾਰ ਆਪਣੇ ਮੋਢਿਆਂ ਉਤੇ ਚੁਕਿਆ ਹੋਇਆ ਸੀ। ਇਹ ਪੰਜਾਹ ਕੋਪੇਕ ਫੀ ਘੰਟੇ ਦੇ ਹਿਸਾਬ ਨਾਲ ਵਪਾਰੀਆਂ ਦੀਆਂ ਕੁੜੀਆਂ ਨੂੰ ਸੰਗੀਤ ਸਿਖਾਉਂਦੀ ਤੇ ਇਸ ਤਰ੍ਹਾਂ ਸਭ ਦਾ ਪੇਟ ਪਾਲਦੀ ਸੀ। ਦਿਨ ਵਿਚ ਕਦੀ ਚਾਰ ਤੇ ਪੰਜ ਘੰਟੇ ਸੰਗੀਤ ਦੀ ਸਿਖਿਆ ਦਿੰਦੀ ਤੇ ਇਸ ਤਰ੍ਹਾਂ ਮਹੀਨੇ ਵਿਚ ਕੋਈ ਸੱਠ ਕੁ ਰੂਬਲ ਕਮਾ ਲੈਂਦੀ। ਜਵਾਈ ਦੀ ਦੁਬਾਰਾ ਨੌਕਰੀ ਲਗਣ ਤਕ ਇਸੇ ਆਮਦਨੀ ਉਤੇ ਗੁਜ਼ਾਰਾ ਹੁੰਦਾ ਸੀ। ਜਵਾਈ ਲਈ ਨੌਕਰੀ ਦੀ ਭਾਲ ਲਈ ਬੇਨਤੀ ਕਰਦਿਆਂ ਪਰਾਸਕੋਵੀਆ ਮਿਖਾਇਲੋਵਨਾ ਨੇ ਸਾਰਿਆਂ ਰਿਸ਼ਤੇਦਾਰਾਂ ਤੇ ਜਾਣ-ਪਛਾਣ ਦੇ ਲੋਕਾਂ ਨੂੰ ਖ਼ਤ ਲਿਖੇ ਸਨ। ਐਸਾ ਹੀ ਇਕ ਖ਼ਤ ਉਸਨੇ ਸੇਰਗਈ ਨੂੰ ਵੀ ਭੇਜਿਆ ਸੀ, ਪਰ ਇਹ ਖਤ ਮਿਲਣ ਤੋਂ ਪਹਿਲਾਂ ਹੀ ਉਹ ਮਠ ਤੋਂ ਚਲਾ ਗਿਆ ਹੋਇਆ ਸੀ।

ਸ਼ਨੀਵਾਰ ਦਾ ਦਿਨ ਸੀ ਤੇ ਪਰਾਸਕੋਵੀਆ ਮਿਖਾਇਲੋਵਨਾ ਕਿਸ਼ਮਿਸ਼ ਵਾਲੀ ਮਿੱਠੀ ਰੋਟੀ ਲਈ ਖ਼ੁਦ ਆਟਾ ਗੁੰਨ ਰਹੀ ਸੀ। ਉਸਦੇ ਮਾਪਿਆਂ ਦੇ ਘਰ ਭੂਮੀ-ਗੁਲਾਮ ਰਸੋਈਆ ਇਸ ਤਰ੍ਹਾਂ ਦੀ ਰੋਟੀ ਬਹੁਤ ਵਧੀਆ ਬਣਾਉਂਦਾ ਸੀ। ਉਹ ਐਤਵਾਰ ਵਾਲੇ ਦਿਨ ਦੋਹਤੇ-ਦੋਹਤੀਆਂ ਦੀ ਇਸੇ ਮਿੱਠੀ ਰੋਟੀ ਨਾਲ ਦਾਅਵਤ ਕਰਨਾ ਚਾਹੁੰਦੀ ਸੀ।

ਉਸਦੀ ਲੜਕੀ ਮਾਸ਼ਾ ਸਭ ਤੋਂ ਛੋਟੇ ਬੱਚੇ ਨੂੰ ਲੋਰੀ ਦੇ ਰਹੀ ਸੀ ਤੇ ਦੋ ਵੱਡੇ ਬੱਚੇ, ਲੜਕਾ ਤੇ ਲੜਕੀ, ਸਕੂਲ ਗਏ ਹੋਏ ਸਨ। ਜਵਾਈ ਰਾਤ ਭਰ ਨਹੀਂ ਸੁੱਤਾ ਸੀ ਤੇ ਹੁਣ ਉਸਦੀ ਅੱਖ ਲਗ ਗਈ ਸੀ। ਪਰਾਸਕੋਵੀਆ ਮਿਖਾਇਲੋਵਨਾ ਵੀ ਪਿਛਲੀ ਰਾਤ ਬਹੁਤ ਦੇਰ ਤੱਕ ਸੌ ਨਹੀਂ ਸੀ ਸਕੀ, ਜਵਾਈ ਦੇ ਵਿਰੁਧ ਲੜਕੀ ਦਾ ਗੁੱਸਾ ਠੰਡਾ

50