ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਰਨ ਵਿਚ ਲਗੀ ਰਹੀ ਸੀ।

ਉਹ ਇਹ ਸਮਝ ਚੁਕੀ ਸੀ ਕਿ ਜਵਾਈ ਕਮਜ਼ੋਰ ਆਚਰਨ ਦਾ ਬੰਦਾ ਹੈ, ਉਸ ਲਈ ਗੱਲਾਂ-ਬਾਤਾਂ ਤੇ ਜ਼ਿੰਦਗੀ ਦਾ ਆਪਣਾ ਢੰਗ ਬਦਲਣਾ ਮੁਮਕਿਨ ਨਹੀਂ, ਕਿ ਲੜਕੀ ਦੇ ਤਾਅਨੇ-ਮਿਹਣਿਆਂ ਤੋਂ ਕੋਈ ਲਾਭ ਨਹੀਂ ਹੋਵੇਗਾ। ਇਸ ਲਈ ਉਹ ਉਹਨਾਂ ਨੂੰ ਸ਼ਾਂਤ ਕਰਨ ਦਾ ਪੂਰਾ ਜ਼ੋਰ ਲਾਉਂਦੀ ਸੀ ਤਾਂਕਿ ਭਲਾ-ਬੁਰਾ ਕਹਿਣ ਤੇ ਗੁੱਸਾ ਗਿਲਾ ਕਰਨ ਦੀ ਨੌਬਤ ਨਾ ਆਏ। ਮਨੁੱਖੀ ਸੰਬੰਧਾਂ ਵਿਚਲੀ ਸਾਰੀ ਨਿਰਦੈਤਾ ਉਸ ਲਈ ਬੇਹੱਦ ਅਸਹਿ ਸੀ। ਉਸਨੂੰ ਇਹ ਬਿਲਕੁਲ ਸਪਸ਼ਟ ਸੀ ਕਿ ਬੱਕ-ਬੱਕ ਨਾਲ ਸਥਿਤੀ ਸੁਧਰਨ ਦੀ ਬਜਾਏ ਹੋਰ ਵਿਗੜੇਗੀ ਹੀ। ਉਸਨੇ ਇਸ ਮਾਮਲੇ ਉਤੇ ਸੋਚ ਵਿਚਾਰ ਵੀ ਨਹੀਂ ਕੀਤੀ ਸੀ, ਉਹ ਤਾਂ ਗੁੱਸੇ ਤੋਂ ਵੈਸੇ ਹੀ ਘਬਰਾਉਂਦੀ ਸੀ, ਜਿਸ ਤਰ੍ਹਾਂ ਕਿ ਬਦਬੂ ਤੋਂ, ਸ਼ੋਰ-ਸ਼ਰਾਬੇ ਤੋਂ ਤੇ ਮਾਰ-ਕੁਟਾਈ ਤੋਂ।

ਆਪਣੀ ਨਿਪੁੰਨਤਾ ਉਤੇ ਖ਼ੁਦ ਮੁਗਧ ਹੁੰਦੀ ਹੋਈ ਉਹ ਲੂਕੇਰਿਆ ਨੂੰ ਇਸ ਸਮਝਾ ਰਹੀ ਸੀ ਕਿ ਆਟਾ ਕਿਵੇਂ ਗੁੰੰਨ੍ਹਣਾ ਚਾਹੀਦਾ ਹੈ। ਇਸੇ ਸਮੇਂ ਉਸਦਾ ਛੇ ਸਾਲ ਦਾ ਦੋਹਤਾ. ਮੀਸ਼ਾ, ਜਿਸਨੇ ਏਪਰਨ ਤੇ ਆਪਣੀਆਂ ਟੇਢੀਆਂ-ਮੇਢੀਆਂ ਲੱਤਾਂ ਉਤੇ ਜਰਾਬਾਂ ਚੜ੍ਹਾਈਆਂ ਹੋਈਆਂ ਸਨ, ਜਿਨ੍ਹਾਂ ਨੂੰ ਥਾਂ ਥਾਂ ਰਫੂ ਕੀਤਾ ਹੋਇਆ ਸੀ, ਡਰੀ ਹੋਈ ਸੂਰਤ ਬਣਾਈ ਰਸੋਈ ਵਿਚ ਦੌੜਿਆ ਆਇਆ।

"ਨਾਨੀ,ਇਕ ਡਰਾਉਣਾ ਜਿਹਾ ਬੁੱਢਾ ਤੈਨੂੰ ਬੁਲਾ ਰਿਹੈ। ਲੂਕੇਰਿਆ ਨੇ ਬਾਹਰ ਵੇਖਿਆ-
"ਮਾਲਕਣ, ਕੋਈ ਤੀਰਥ ਯਾਤਰੀ ਹੈ।
ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀਆਂ ਹੱਡਲ ਅਰਕਾਂ ਨੂੰ ਆਪਸ ਵਿਚ ਰਗੜਕੇ ਆਟਾ ਉਤਾਰਿਆ, ਏਪਰਨ ਨਾਲ ਹੱਥ ਪੂੰਝੇ ਤੇ ਯਾਤਰੀ ਲਈ ਪੰਜ ਕੋਪੇਕ ਬਟੂਏ ਵਿਚੋਂ ਲਿਆਉਣ ਲਈ ਅੰਦਰ ਗਈ। ਪਰ ਫਿਰ ਉਸਨੂੰ ਯਾਦ ਆਇਆ ਕਿ ਬਟੂਏ ਵਿਚ ਤਾਂ ਦਸ ਕੋਪੇਕ ਤੋਂ ਘੱਟ ਦਾ ਸਿੱਕਾ ਨਹੀਂ ਹੈ। ਸੋ ਉਹ ਸਿਰਫ ਰੋਟੀ ਦੇਣ ਦਾ ਫੈਸਲਾ ਕਰਕੇ ਅਲਮਾਰੀ ਵਲ ਵਧੀ। ਪਰ ਉਸੇ ਵੇਲੇ ਇਹ ਖਿਆਲ ਆਉਣ ਉਤੇ ਕਿ ਉਹ ਕੰਜੂਸੀ ਕਰ ਰਹੀ ਹੈ, ਉਸਨੂੰ ਸ਼ਰਮ ਆਈ ਤੇ ਲੂਕੇਰਿਆ ਨੂੰ ਰੋਟੀ ਦਾ ਵੱਡਾ ਸਾਰਾ ਟੁਕੜਾ ਕੱਟਣ ਦਾ ਆਦੇਸ਼ ਦੇ ਕੇ ਖ਼ੁਦ ਦਸ ਕੋਪੇਕ ਦਾ ਸਿੱਕਾ ਲੈਣ ਅੰਦਰ ਚਲੀ ਗਈ। "ਤੇ ਹੁਣ ਆਪਣੀ ਕੰਜੂਸੀ ਦੀ ਸਜ਼ਾ ਭੁਗਤ," ਉਸਨੇ ਆਪਣੇ ਆਪ ਨੂੰ ਕਿਹਾ, “ਦੂਣਾ ਦੇਹ।
ਉਸਨੇ ਮੁਆਫੀ ਮੰਗਦਿਆਂ ਹੋਇਆਂ ਰੋਟੀ ਤੇ ਪੈਸੇ ਵੀ ਤੀਰਥ-ਯਾਤਰੀ ਨੂੰ ਦੇ ਦਿਤੇ। ਪਰ ਆਪਣੀ ਐਸੀ ਉਦਾਰਤਾ ਉਤੇ ਮਾਨ ਕਰਨ ਦੀ ਥਾਂ ਉਸਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਹੋਈ ਕਿ ਉਹ ਏਨਾ ਘੱਟ ਦੇ ਰਹੀ ਹੈ। ਏਨਾ ਪ੍ਰਭਾਵਸ਼ਾਲੀ ਵਿਅਕਤੀਤੱਵ ਸੀ ਤੀਰਥ-ਯਾਤਰੀ ਦਾ।
ਇਹ ਠੀਕ ਹੈ ਕਿ ਸੇਰਗਈ ਨੇ ਈਸਾ-ਮਸੀਹ ਦੇ ਨਾਂ ਉਤੇ ਭੀਖ਼ ਮੰਗਦਿਆਂ

51