ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਇਆਂ ਤਿੰਨ ਸੌ ਵਰਸਟ ਦਾ ਫ਼ਾਸਲਾ ਤੈਅ ਕੀਤਾ ਸੀ, ਉਹ ਕਮਜ਼ੋਰ ਹੋ ਗਿਆ ਤੇ ਮੁਰਝਾ ਜੇਹਾ ਗਿਆ ਸੀ, ਖਸਤਾਹਾਲ ਹੋ ਗਿਆ ਸੀ, ਬੇਸ਼ਕ ਉਸਦੇ ਵਾਲ ਕਟੇ ਹੋਏ ਸਨ ਉਸਨੇ ਪੇਂਡੂਆਂ ਵਾਲੀ ਟੋਪੀ ਤੇ ਜੁੱਤੀ ਪਾਈ ਹੋਈ ਸੀ, ਬੇਸ਼ਕ ਉਸਨੇ ਨਿਮਰਤਾ ਨਾਲ ਝੁਕਕੇ ਪ੍ਰਣਾਮ ਕੀਤਾ ਸੀ, ਫਿਰ ਵੀ ਉਸ ਵਿਚ ਕੁਝ ਪ੍ਰਭਾਵਸ਼ਾਲੀ ਸੀ ਜੋ ਜ਼ਬਰਦਸਤੀ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਸੀ। ਪਰ ਪਰਾਸਕੋਵੀਆ ਮਿਖਾਇਲੋਵਨਾ ਉਸਨੂੰ ਪਛਾਣ ਨਾ ਸਕੀ। ਉਹ ਪਛਾਣ ਵੀ ਕਿਵੇਂ ਸਕਦੀ ਸੀ, ਲਗਭਗ ਤੀਹ ਸਾਲ ਹੋ ਗਏ ਸਨ ਉਸਨੂੰ ਸੇਰਗਈ ਨੂੰ ਵੇਖਿਆਂ।

"ਮੁਆਫ਼ੀ ਚਾਹੁੰਦੀ ਹਾਂ, ਮਹਾਰਾਜ। ਸ਼ਾਇਦ ਤੁਸੀਂ ਭੋਜਨ ਕਰਨਾ ਚਾਹੁੰਦੇ ਹੋ?"

ਸੇਰਗਈ ਨੇ ਰੋਟੀ ਤੇ ਪੈਸੇ ਲੈ ਲਏ। ਪਰ ਉਥੋਂ ਗਿਆ ਨਾ; ਖੜੋਤਾ-ਖੜੋਤਾ ਪਰਾਸਕੋਵੀਆ ਮਿਖਾਹਿਲੋਵਨਾ ਵਲ ਵਧਦਾ ਰਿਹਾ, ਜਿਸ ਨਾਲ ਉਸਨੂੰ ਬੜੀ ਹੈਰਾਨੀ ਹੋਈ।

"ਪਾਸ਼ੇਨਕਾ, ਮੈਂ ਤਾਂ ਤੇਰੇ ਪਾਸ ਆਇਆ ਹਾਂ, ਮੈਨੂੰ ਠੁਕਰਾਉ ਨਹੀਂ।"

ਸੇਰਗਈ ਦੀਆਂ ਕਾਲੀਆਂ-ਕਾਲੀਆਂ ਅੱਖਾਂ ਜਿਵੇਂ ਮੁਆਫ਼ੀ ਦੀ ਮੰਗ ਕਰਦੀਆਂ ਹੋਈਆਂ ਇਕ ਟੱਕ ਉਸ ਵਲ ਵੇਖਣ ਲਗੀਆਂ ਤੇ ਉਸ ਵਿਚ ਅੱਥਰੂ ਚਮਕ ਉਠੇ। ਤੇ ਧੌਲੀਆਂ ਹੋ ਰਹੀਆਂ ਮੁੱਛਾਂ ਹੇਠ ਉਸਦੇ ਬੁਲ੍ਹ ਤਰਸਯੋਗ ਢੰਗ ਨਾਲ ਫਰਕਣ ਲੱਗੇ।

ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣੀ ਸੁੱਕੀ ਹੋਈ ਛਾਤੀ ਥੰਮ੍ਹੀ, ਉਸਦਾ ਮੂੰਹ ਖੁਲ੍ਹ ਗਿਆ ਤੇ ਤੀਰਥ-ਯਾਤ੍ਰੀ ਦੇ ਚਿਹਰੇ ਉਤੇ ਨਜ਼ਰਾਂ ਗੱਡੀ ਉਥੇ ਦੀ ਉਥੇ ਬੁੱਤ ਬਣੀ ਖੜੀ ਰਹਿ ਗਈ।

"ਨਹੀਂ, ਐਸਾ ਨਹੀਂ ਹੋ ਸਕਦਾ! ਸਤੇਪਾਨ! ਸੇਰਗਈ! ਪਾਦਰੀ ਸੇਰਗਈ!"

"ਹਾਂ, ਉਹੀ ਹਾਂ ਮੈਂ," ਸੇਰਗਈ ਨੇ ਹੌਲੀ ਜਿਹਾ ਜਵਾਬ ਦਿਤਾ, "ਪਰ ਨਾ ਤਾਂ ਸੇਰਗਈ, ਨਾ ਪਾਦਰੀ ਸੇਰਗਈ, ਮਹਾਂਪਾਪੀ ਸਤੇਪਾਨ ਕਸਾਤਸਕੀ, ਪਤਿੱਤ ਮਹਾਂਪਾਪੀ ਹਾਂ ਮੈਂ। ਮੈਨੂੰ ਸਹਾਰਾ ਦੇਹ, ਮੇਰੀ ਮਦਦ ਕਰ।"

"ਇਹ ਕੀ ਕਹਿ ਰਹੇ ਹੋ ਤੁਸੀਂ? ਕਿਸ ਤਰ੍ਹਾਂ ਤੁਸੀਂ ਏਨੇ ਨਿਮਾਣੇ ਹੋ ਗਏ! ਆਉ, ਆਉ ਅੰਦਰ ਚਲੋ।"

ਪਰਾਸਕੋਵੀਆ ਮਿਖਾਇਲੋਵਨਾ ਨੇ ਆਪਣਾ ਹੱਥ ਵਧਾਇਆ, ਪਰ ਸੇਰਗਈ ਨੇ ਉਸਨੂੰ ਪਕੜਿਆ ਨਾ ਤੇ ਉਸ ਦੇ ਪਿੱਛੇ ਤੁਰ ਪਿਆ।

ਪਰ ਉਹ ਉਸਨੂੰ ਰੱਖੇ ਤਾਂ ਕਿੱਥੇ? ਫ਼ਲੈਟ ਤਾਂ ਬਹੁਤ ਹੀ ਛੋਟਾ ਸੀ। ਸ਼ੁਰੂ ਵਿਚ ਇਕ ਛੋਟੀ ਜਿਹੀ ਕੋਠੜੀ ਉਸਨੂੰ ਦੇ ਦਿਤੀ ਗਈ, ਪਰ ਪਿਛੋਂ ਉਸਨੇ ਉਹ ਆਪਣੀ ਲੜਕੀ ਨੂੰ ਦੇ ਦਿਤੀ ਸੀ, ਜਿਹੜੀ ਹੁਣ ਵੀ ਉਥੇ ਬੈਠੀ ਆਪਣੇ ਬੱਚੇ ਨੂੰ ਸੁਆ ਰਹੀ ਸੀ।

"ਇਥੇ ਤਸ਼ਰੀਫ ਰਖੋ, ਮੈਂ ਹੁਣੇ ਆਉਂਦੀ ਹਾਂ," ਉਸਨੇ ਰਸੋਈਘਰ ਦੀ

52