ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੂਟਾਂ ਵਾਲੇ ਤੇ ਆਪਣੀ ਧੀ ਦੀ ਮੁਸਕਰਾਹਟ ਨਾਲ ਏਨੀ ਮਿਲਦੀ ਮੁਸਕਰਾਹਟ ਵਾਲੇ ਉਸਦੇ ਪਿਤਾ ਦਾ ਸਵਾਲ ਸੀ—ਮੈਂ ਉਸ ਲਈ ਵਿਸਮਾਦੀ ਪਿਆਰ ਮਹਿਸੂਸ ਕਰ ਰਿਹਾ ਹਾਂ।

"ਮਾਜ਼ੂਰਕਾ ਸਮਾਪਤ ਹੋਇਆ ਤੇ ਮੀਜ਼ਬਾਨਾਂ ਨੇ ਸਾਨੂੰ ਖਾਣੇ ਦੇ ਮੇਜ਼ ਉਤੇ ਆਉਣ ਦਾ ਸੱਦਾ ਦਿੱਤਾ। ਪਰ ਕਰਨੈਲ ਬ-ਨੇ ਇਹ ਕਹਿੰਦਿਆਂ ਇਨਕਾਰ ਕਰ ਦਿਤਾ ਕਿ ਉਸਨੂੰ ਸਵੇਰੇ ਜਲਦੀ ਉੱਠਣਾ ਪੈਣਾ ਹੈ। ਮੈਨੂੰ ਡਰ ਸੀ ਕਿ ਉਹ ਵਾਰੇਨਕਾ ਨੂੰ ਕਿਤੇ ਆਪਣੇ ਨਾਲ ਨਾ ਲੈ ਜਾਏ, ਪਰ ਉਹ ਮਗਰ ਆਪਣੀ ਮਾਂ ਕੋਲ ਰਹਿ ਗਈ।

"ਖਾਣੇ ਤੋਂ ਮਗਰੋਂ ਮੈਂ ਉਸ ਨਾਲ ਕਾਦਰਿਲ ਨੱਚਿਆ, ਜਿਸਦਾ ਉਸਨੇ ਵਾਅਦਾ ਕੀਤਾ ਸੀ। ਤੇ ਭਾਵੇਂ ਮੈਨੂੰ ਲਗਦਾ ਸੀ ਕਿ ਮੈਂ ਖੁਸ਼ੀ ਦੀ ਸਿਖਰ ਉਤੇ ਪੁੱਜ ਚੁਕਾ ਹਾਂ, ਪਰ ਤਾਂ ਵੀ ਇਹ ਵਧਦੀ ਹੀ ਗਈ। ਅਸੀਂ ਪਿਆਰ ਦੀ ਕੋਈ ਗੱਲ ਨਾ ਕੀਤੀ; ਮੈਂ ਉਸਨੂੰ, ਸਗੋਂ ਆਪਣੇ ਆਪ ਨੂੰ ਵੀ, ਨਾ ਪੁੱਛਿਆ ਕਿ ਉਹ ਮੈਨੂੰ ਪਿਆਰ ਕਰਦੀ ਹੈ ਜਾਂ ਨਹੀਂ। ਮੇਰੇ ਲਈ ਇਹੀ ਕਾਫੀ ਸੀ ਕਿ ਮੈਂ ਉਸਨੂੰ ਪਿਆਰ ਕਰਦਾ ਸਾਂ। ਮੈਨੂੰ ਡਰ ਸੀ ਤਾਂ ਸਿਰਫ ਇਹ ਕਿ ਕੋਈ ਚੀਜ ਐਸੀ ਨਾ ਵਾਪਰ ਜਾਏ ਜਿਹੜੀ ਮੇਰੀ ਖੁਸ਼ੀ ਨੂੰ ਨਾਸ ਕਰ ਦੇਵੇ।

"ਜਦੋਂ ਮੈਂ ਘਰ ਪੁੱਜਾ, ਕੱਪੜੇ ਉਤਾਰੇ ਤੇ ਸੌਣ ਬਾਰੇ ਸੋਚਣ ਲੱਗਾ, ਤਾਂ ਮੈਂ ਮਹਿਸੂਸ ਕੀਤਾ ਕਿ ਨੀਂਦ ਆਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਉਸਦੇ ਪੱਖੇ ਦੇ ਖੰਭ ਨੂੰ ਤੇ ਉਸਦੇ ਇਕ ਦਸਤਾਨੇ ਨੂੰ ਆਪਣੇ ਹੱਥ ਵਿਚ ਫੜਿਆ ਹੋਇਆ ਸੀ, ਜਿਹੜਾ ਉਸਨੇ ਮੈਨੂੰ ਉਦੋਂ ਦਿਤਾ ਸੀ, ਜਦੋਂ ਮੈਂ ਉਸਦੀ ਮਾਂ ਨੂੰ ਤੇ ਫੇਰ ਉਸਨੂੰ ਉਹਨਾਂ ਦੀ ਗੱਡੀ ਵਿਚ ਚੜ੍ਹਾਇਆ ਸੀ। ਮੈਂ ਜਦੋਂ ਇਹਨਾਂ ਚੀਜ਼ਾਂ ਵੱਲ ਦੇਖਿਆ, ਤਾਂ ਉਹ, ਬਿਨਾਂ ਅੱਖਾਂ ਬੰਦ ਕੀਤਿਆਂ ਹੀ, ਮੇਰੀਆਂ ਅੱਖਾਂ ਸਾਹਮਣੇ ਆ ਗਈ, ਉਸ ਤਰ੍ਹਾਂ ਜਿਸ ਤਰ੍ਹਾਂ ਉਸਨੇ, ਦੋ ਨਾਚ ਕਰਨ ਵਾਲਿਆਂ ਵਿਚੋਂ ਚੋਣ ਕਰਦਿਆਂ, ਠੀਕ ਅੰਦਾਜ਼ਾ ਲਾਉਂਦਿਆਂ ਮੈਨੂੰ ਚੁਣ ਲਿਆ ਸੀ, ਤੇ ਮਿੱਠੀ ਆਵਾਜ਼ ਵਿਚ ਬੋਲੀ ਸੀ: "ਬਹੁਤ ਮਾਣ ਏ? ਹੈ ਨਾ?" ਤੇ ਖੁਸ਼ੀ ਖੁਸ਼ੀ ਆਪਣਾ ਹੱਥ ਮੇਰੇ ਹੱਥ ਵਿਚ ਦੇ ਦਿੱਤਾ ਸੀ, ਜਾਂ ਜਦੋਂ ਖਾਣੇ ਦੇ ਮੇਜ਼ ਉਤੇ ਬੈਠਿਆਂ, ਸ਼ੈਮਪੇਨ ਦੀਆਂ ਨਿੱਕੀਆਂ ਨਿੱਕੀਆਂ ਘੁੱਟਾਂ ਭਰਦੀ ਉਹ ਪਿਆਰ ਭਰੀਆਂ ਨਜ਼ਰਾਂ ਨਾਲ ਆਪਣੇ ਗਲਾਸ ਦੇ ਉਪਰੋਂ ਦੀ ਮੇਰੇ ਵੱਲ ਦੇਖਦੀ ਰਹੀ ਸੀ। ਪਰ ਸਭ ਤੋਂ ਵਧ ਉਸਦਾ ਉਹ ਰੂਪ ਮੇਰੀਆਂ ਨਜ਼ਰਾਂ ਸਾਹਮਣੇ ਆ ਰਿਹਾ ਸੀ, ਜਦੋਂ ਉਹ ਆਪਣੇ ਪਿਤਾ ਨਾਲ ਨੱਚ ਰਹੀ ਸੀ, ਉਸਦੇ ਨਾਲ ਬੜੀ ਮਟਕ ਨਾਲ ਜਿਵੇਂ ਤਰ ਰਹੀ ਹੋਵੇ, ਉਸਦੀ ਖਾਤਰ ਤੇ ਖੁਦ ਆਪਣੀ ਖਾਤਰ ਵੀ ਬੜੀ ਖੁਸ਼ੀ ਤੇ ਮਾਣ ਨਾਲ ਪ੍ਰਸੰਸਾ ਕਰ ਰਹੇ ਦਰਸ਼ਕਾਂ ਵੱਲ ਦੇਖ ਰਹੀ ਸੀ ਤੇ ਅਚੇਤ ਤੌਰ ਉਤੇ ਹੀ ਉਹ ਦੋਵੇਂ ਮੇਰੇ ਦਿਮਾਗ ਵਿਚ ਘੁਲਮਿਲ ਗਏ ਤੇ ਇਕ ਡੂੰਘੀ ਤੇ ਸਨੇਹ ਭਰੀ ਭਾਵਨਾ ਵਿਚ ਲਪੇਟੇ ਗਏ।

"ਉਦੋਂ ਮੈਂ ਤੇ ਮੇਰਾ ਸਵਰਗੀ ਭਰਾ ਇਕੱਠੇ ਰਹਿੰਦੇ ਹੁੰਦੇ ਸਾਂ। ਮੇਰੇ ਭਰਾ ਨੂੰ ਸੁਸਾਇਟੀ ਵਿਚ ਆਉਣਾ ਜਾਣਾ ਪਸੰਦ ਨਹੀਂ ਸੀ ਤੇ ਉਹ ਕਦੀ ਨਾਚ-ਪਾਰਟੀਆਂ ਵਿਚ ਨਹੀਂ ਸੀ ਗਿਆ। ਉਹ ਕੈਡੀਡੇਟ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਸੀ ਤੇ ਬਿਲਕੁਲ ਮਿਸਾਲੀਆਂ ਜੀਵਨ ਜਿਉ ਰਿਹਾ ਸੀ। ਉਹ ਸੁੱਤਾ ਪਿਆ ਸੀ। ਮੈਂ ਉਸਦੇ

68