ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੰਘਦੇ ਗੱਡਿਆਂ ਲਈ ਬਣੇ ਤਿਲ੍ਹਕਵੇਂ ਜਿਹੇ ਪਹੇ ਰਾਹੀਂ ਉਧਰ ਨੂੰ ਤੁਰ ਪਿਆ, ਜਿਧਰੋਂ ਆਵਾਜ਼ਾਂ ਆ ਰਹੀਆਂ ਸਨ। ਸੌ ਕੁ ਕਦਮ ਜਾਣ ਪਿਛੋਂ, ਮੇਰੇ ਸਾਹਮਣੇ ਧੁੰਦ ਵਿਚੋਂ ਬਹੁਤ ਸਾਰੇ ਲੋਕਾਂ ਦੇ ਕਾਲੇ ਕਾਲੇ ਆਕਾਰ ਉਘੜਣ ਲੱਗੇ। ਉਹ ਪ੍ਰਤੱਖ ਤੌਰ ਉਤੇ ਸਿਪਾਹੀ ਸਨ। 'ਡਰਿਲ ਕਰ ਰਹੇ ਹੋਣਗੇ,' ਮੈਂ ਸੋਚਿਆ, ਤੇ ਆਪਣੇ ਰਾਹ ਤੁਰਨਾ ਜਾਰੀ ਰਖਿਆ। ਮੇਰੇ ਨਾਲ ਨਾਲ ਇਕ ਲੁਹਾਰ ਜਾ ਰਿਹਾ ਸੀ ਜਿਸਨੇ ਥਿੰਦੇ ਦਾਗਾਂ ਵਾਲਾ ਏਪਰਨ ਤੇ ਜੈਕਟ ਪਾਈ ਹੋਈ ਸੀ ਤੇ ਹੱਥਾਂ ਵਿਚ ਇਕ ਵੱਡਾ ਸਾਰਾ ਬੰਡਲ ਫੜਿਆ ਹੋਇਆ ਸੀ। ਸਿਪਾਹੀ ਇਕ ਦੂਜੇ ਵੱਲ ਮੂੰਹ ਕਰਕੇ ਦੂਹਰੀ ਕਤਾਰ ਬਣਾਈ ਬੇਹਰਕਤ ਖੜੇ ਸਨ; ਬੰਦੂਕਾਂ ਉਹਨਾਂ ਨੇ ਵੱਖੀਆਂ ਨਾਲ ਲਾਈਆਂ ਹੋਈਆਂ ਸਨ। ਉਹਨਾਂ ਦੇ ਪਿਛੇ ਇਕ ਢੋਲ ਵਜਾਉਣ ਵਾਲਾ ਤੇ ਇਕ ਬੀਨ ਵਜਾਉਣ ਵਾਲਾ ਖੜੇ ਸਨ, ਤੇ ਉਹ ਆਪਣੀ ਕੁਰਖਤ ਧੁਨ ਦੁਹਰਾਈ ਵਜਾਈ ਜਾ ਰਹੇ ਸਨ।

"ਇਹ ਕੀ ਕਰ ਰਹੇ ਨੇ?" ਮੈਂ ਆਪਣੇ ਕੋਲ ਖੜੋਤੇ ਲੁਹਾਰ ਨੂੰ ਪੁੱਛਿਆ।

"ਤਾਤਾਰ ਦੀ ਕੁਟਾਈ ਹੋ ਰਹੀ ਏ, ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਸੀ," ਲੋਹਾਰ ਗੁੱਸੇ ਨਾਲ ਬੋਲਿਆ ਤੇ ਕਤਾਰਾਂ ਦੇ ਦੂਜੇ ਸਿਰੇ ਵੱਲ ਦੇਖਣ ਲੱਗਾ।

"ਮੈਂ ਵੀ ਉਸੇ ਪਾਸੇ ਵੱਲ ਦੇਖਣ ਲੱਗਾ, ਤੇ ਕਤਾਰਾਂ ਦੇ ਵਿਚੋਂ ਦੀ ਕੋਈ ਭਿਆਨਕ ਚੀਜ਼ ਮੈਨੂੰ ਆਪਣੇ ਵੱਲ ਆਉਂਦੀ ਦਿਸੀ। ਇਹ ਇਕ ਆਦਮੀ ਸੀ, ਲੱਕ ਤੱਕ ਨੰਗਾ ਕੀਤਾ ਹੋਇਆ ਤੇ ਉਸਨੂੰ ਦੋ ਸਿਪਾਹੀ ਲਿਆ ਰਹੇ ਸਨ, ਜਿਨ੍ਹਾਂ ਦੀਆਂ ਬੰਦੂਕਾਂ ਨਾਲ ਆਡੇ ਰੁਕ ਕਰਕੇ ਉਸਦੇ ਹੱਥ ਬੱਝੇ ਹੋਏ ਸਨ। ਉਸਦੇ ਨਾਲ ਇਕ ਉੱਚਾ ਲੰਮਾ ਅਫਸਰ ਚੱਲ ਰਿਹਾ ਸੀ—ਤੇ ਪੀ-ਕੈਪ ਪਾਈ, ਜਿਸਦੀ ਸ਼ਕਲ ਕੁਝ ਜਾਣੀ ਪਛਾਣੀ ਲਗਦੀ ਸੀ। ਦੋਸ਼ੀ ਦਾ ਸਾਰਾ ਸਰੀਰ ਫਰਕ ਰਿਹਾ ਸੀ, ਉਸਦੇ ਪੈਰ ਪਿਘਲਦੀ ਬਰਫ ਵਿਚ ਖੁਭਦੇ ਜਾ ਰਹੇ ਸਨ; ਉਹ ਮੇਰੇ ਵਲ ਨੂੰ ਵਧ ਰਿਹਾ ਸੀ ਜਦ ਕਿ ਦੋਵੇਂ ਪਾਸਿਆਂ ਤੋਂ ਉਸਨੂੰ ਹੰਟਰ ਪੈ ਰਹੇ ਸਨ, ਕਦੀ ਉਹ ਪਿੱਛੇ ਨੂੰ ਡਿੱਗਣ ਲਗਦਾ, ਤਾਂ ਬੰਦੂਕਾਂ ਤੋਂ ਫੜ ਕੇ ਰਖ ਰਹੇ ਸਿਪਾਹੀ ਉਸਨੂੰ ਖਿੱਚ ਕੇ ਅੱਗੇ ਨੂੰ ਕਰਦੇ, ਕਦੀ ਉਹ ਅੱਗੇ ਨੂੰ ਢਹਿਣ ਲਗਦਾ ਤਾਂ ਸਿਪਾਹੀ ਹਝੋਕੇ ਨਾਲ ਡਿੱਗਣ ਤੋਂ ਰੋਕਦੇ। ਤੇ ਉਸਦੇ ਨਾਲ ਨਾਲ ਉਹ ਉੱਚਾ ਲੰਮਾ ਅਫਸਰ ਆ ਰਿਹਾ ਸੀ—ਦ੍ਰਿੜ ਕਦਮਾਂ ਨਾਲ ਤੇ ਪਿੱਛੇ ਨਾ ਰਹਿੰਦਾ ਹੋਇਆ। ਇਹ ਉਸ ਕੁੜੀ ਦਾ ਪਿਤਾ ਸੀ, ਲਾਲ ਸੂਹੇ ਮੂੰਹ ਵਾਲਾ ਤੇ ਚਿੱਟੀਆਂ ਮੁੱਛਾਂ ਤੇ ਕਲਮਾਂ ਵਾਲਾ।

"ਤੇ ਹਰ ਵਾਰ ਉਤੇ ਦੋਸ਼ੀ, ਜਿਵੇਂ ਕਿ ਚਕ੍ਰਿਤ ਹੋਇਆ, ਦਰਦ ਨਾਲ ਮੁੜਿਆ ਹੋਇਆ ਆਪਣਾ ਮੂੰਹ ਉਸ ਪਾਸੇ ਵੱਲ ਨੂੰ ਫੇਰਦਾ ਜਿਧਰੋਂ ਵਾਰ ਹੋਇਆ ਹੁੰਦਾ ਸੀ, ਤੇ ਆਪਣੇ ਚਿੱਟੇ ਦੰਦਾਂ ਵਿਚੋਂ ਦੀ ਕੋਈ ਗੱਲ ਮੁੜ ਮੁੜ ਕੇ ਦੁਹਰਾਈ ਜਾਂਦਾ। ਮੈਨੂੰ ਉਸਦੇ ਲਫਜ਼ ਉਦੋਂ ਤੱਕ ਸਮਝ ਨਾ ਆਏ, ਜਦੋਂ ਤੱਕ ਉਹ ਨੇੜੇ ਨਾ ਆ ਗਿਆ। ਉਹ ਬੋਲਣ ਨਾਲੋਂ ਵਧੇਰੇ ਫੁਸਫਸਾ ਰਿਹਾ ਸੀ। 'ਰਹਿਮ ਕਰੋ, ਭਰਾਵੋ: ਰਹਿਮ ਕਰੋ, ਭਰਾਵੋ।' ਪਰ ਭਰਾਵਾਂ ਨੂੰ ਰਹਿਮ ਨਹੀਂ ਸੀ ਆ ਰਿਹਾ, ਤੇ ਜਦੋਂ ਉਹ ਜਲੂਸ ਬਿਲਕੁਲ ਮੇਰੇ ਸਾਹਮਣੇ ਆਇਆ ਤਾਂ ਮੈਂ ਦੇਖਿਆ ਕਿ ਇਕ ਸਿਪਾਹੀ ਦ੍ਰਿੜ੍ਹਤਾ ਨਾਲ

70