ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦ ਈਸਾ ਸੂਲੀ ਚੜ੍ਹਿਆ

ਜਦ ਈਸਾ ਸੂਲੀ ਚੜ੍ਹਿਆ, ਕਹਿੰਦੇ ਨੇ, ਉਹ ਮੁਸਕ੍ਰਾ ਰਿਹਾ ਸੀ। ਉਸ ਦੇ ਚਿਹਰੇ ਤੇ ਕੋਈ ਸ਼ਾਂਤ-ਨੂਰ ਖੇਲ੍ਹ ਰਿਹਾ ਸੀ ਅਤੇ ਉਸ ਦੀਆਂ ਅੱਖੀਆਂ ਵਿਚ ਦਰਿਆ ਦੀ ਝਲਕ ਸੀ। ਉਸ ਨੇ ਓਹਨਾਂ ਲੋਕਾਂ ਦੇ ਹੱਕ ਵਿਚ ਪਰਾਥਨਾ ਕੀਤੀ, ਜਿਨ੍ਹਾਂ ਨੇ ਉਸ ਨੂੰ ਸੂਲੀ ਚਾੜ੍ਹਿਆ ਸੀ। "ਓ ਸਭਨਾਂ ਦੇ ਸਦੀਵੀ ਪਿਤਾ ! ਤੂੰ ਏਹਨਾਂ ਲੋਕਾਂ ਨੂੰ ਮਾਫ ਕਰ ਦੇਵੀਂ ਕਿਉਂਕਿ ਇਹ ਅਨਜਾਣ ਹਨ। ਇਹ ਜਾਣਦੇ ਨਹੀਂ ਕਿ ਜੋ ਕੁਝ ਇਹ ਕਰ ਰਹੇ ਹਨ, ਇਹ ਇਕ ਗੁਨਾਹ ਹੈ।"

ਕਵੀ ਨੇ ਸੋਚਿਆ, ਕਿੰਨੇ ਲੋਕ ਅੱਜ ਅਸਾਡੇ ਵਿਚ ਅਜੇਹੇ