ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਗਵਾਨ ਵਾਪਸ ਆ ਗਏ ਸਨ--ਤੇ ਪੁਜਾਰੀ ਦੀਆਂ ਅੱਖਾਂ ਖੁਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ। ਉਸ ਨੇ ਵੇਖਿਆ ਭਗਵਾਨ ਬੁਧ ਉਸ ਦੇ ਸਾਹਮਣੇ ਅਹਿਲ ਬੈਠੇ, ਮੁਸਕਰਾ ਰਹੇ ਸਨ। ਉਹ ਸਭ ਕੁਝ ਵੇਖ ਰਹੇ ਸਨ। ਉਨਾਂ ਦੀਆਂ ਪੁਰ-ਨੂਰ ਅੱਖੀਆਂ ਸੇਜਲ ਸਨ ਤੇ ਉਨ੍ਹਾਂ ਵਿਚ ਨੀਲੇ ਗੱਗਨ ਦੀ ਨੀਲਾਹਟ ਦੀ ਥਾਂ ਪੁਜਾਰੀ ਦੀ ਨੁਹਾਰ ਇਕ ਟੁਟੀ ਬੇੜੀ ਵਾਂਗ ਹਿਚਕੋਲੇ ਖਾ ਰਹੀ ਸੀ। ਪੁਜਾਰੀ ਕਾਹਲੀ ਕਾਹਲੀ ਮੰਤਰ ਪੜ੍ਹਨ ਲਗਾ, ਪਰ ਉਹ ਨਹੀਂ ਸੀ ਜਾਣਦਾ, ਉਹ ਆਖ ਰਿਹਾ ਸੀ--ਵਿਸ਼ ਕੰਨਿਆਂ ਸੁੰਦਰ ਹੈ--ਸੰਦਰਤਾ, ਵਿਸ਼ਕੰਨਿਆਂ ਹੈ--ਦੇਵਦਾਸੀਆਂ ਸੁੰਦਰ ਹਨ, ਵਿਸ਼ਕੰਨਿਆਂ ਦੇਵਦਾਸੀ ਹੈ। ਹਰ ਦੇਵਦਾਸੀ ਵਿਸ਼ਕੰਨਿਆਂ ਹੈ। ਦੇਵਦਾਸੀ ਇਸਤ੍ਰੀ ਹੈ। ਹਰ ਇਸਤ੍ਰੀ ਵਿਸ਼ਕੰਨਿਆਂ ਹੈ, ਹਰ ਇਸਤ੍ਰੀ ਵਿਸ਼ਕੰਨਿਆਂ ਹੈ, ਹਰ ਇਸਤ੍ਰੀ.....।

੯੯