ਪੰਨਾ:ਪਾਪ ਪੁੰਨ ਤੋਂ ਪਰੇ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
 

ਮੁੜ ਮੁਢੋਂ

ਪਹਿਲਾਂ ਪਹਿਲ ਜਦੋਂ ਉਹ ਆਇਆ ਸੀ ਤਾਂ ਲੋਕੀ ਉਸ ਨੂੰ ਦੁਖੀਆ ਆਖਦੇ ਸਨ। ਉਹ ਮਜ਼ਲੂਮ ਸੀ, ਬੇ ਕਸ ਸੀ, ਵਿਚਾਰਾ ਸੀ। ਫਿਰ ਹੌਲੀ ਹੌਲੀ ਉਹ ਸ਼ਰਨਾਰਥੀ ਬਣ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਸ ਦੀ ਹਾਲਤ ਵਿਚ ਇਹ ਜੋ ਤੇਜ਼ੀ ਨਾਲ ਵਾਪਰ ਰਹੀ ਨਿਤ ਨਵੀਂ ਤਬਦੀਲੀ ਆ ਰਹੀ ਸੀ, ਇਸ ਦਾ ਪੱਖ ਉਚਾਣਾਂ ਵਲ ਸੀ ਕਿ ਨਿਵਾਣਾਂ ਵਲ। ਪਰ ਤਬਦੀਲੀਆਂ ਆਉਂਦੀਆਂ ਹੀ ਰਹਿੰਦੀਆਂ ਹਨ। ਉਹ ਸ਼ਾਇਦ ਸੋਚਣ ਅਤੇ ਸਮਝਣ ਤੋਂ ਅਸਮਰਥ ਹੁੰਦੀਆਂ ਹਨ। ਉਨਾਂ ਨੇ ਆਉਣਾ ਹੁੰਦਾ ਹੈ ਤੇ ਉਹ ਆ ਜਾਂਦੀਆਂ ਹਨ, ਆਪ ਮੁਹਾਰੀਆਂ

੧੦੦