ਪੰਨਾ:ਪਾਪ ਪੁੰਨ ਤੋਂ ਪਰੇ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੇਪ ਜਾਂਦੇ ਸਨ। ਪਰ ਅਜੇ ਕੇਸਰ ਸਿੰਘ ਤੇ ਨਵੀਂ ਦਿੱਲੀ ਦੀ ਐਕਸਟੈਨਸ਼ਨ ਸਕੀਮ ਵਿਚ ਬਣੇ ਕਵਾਟਰਾਂ ਵਿਚ ਰਹਿਣ ਵਾਲੇ ਸ਼ਰਨਾਰਥੀਆਂ ਦੀ ਹਾਲਤ ਇਥੋਂ ਤੀਕ ਨਹੀਂ ਸੀ ਪਹੁੰਚੀ।

ਪਹਿਲੀ ਵਾਰੀ ਦਿੱਲੀ ਦਿਆਂ ਸਥਾਨਕ ਵਪਾਰੀਆਂ ਨੇ ਮਹਿਸੂਸਿਆ, ਸ਼ਰਨਾਰਥੀ ਉਨ੍ਹਾਂ ਦੀ ਵਿਕਰੀ ਤੇ ਅਸਰ ਪਾ ਰਹੇ ਸਨ। ਉਹ ਦੁਕਾਨਾਂ ਦੇ ਕਿੰਨੇ ਕਿੰਨੇ ਕਰਾਏ ਭਰਦੇ ਸਨ ਤੇ ਇਹ ਲੋਕ ਕੇਵਲ, ਪਟੜੀਆਂ ਤੇ ਬੈਠ ਕੇ ਬਿਨਾ ਕਰਾਏ ਦੇ ਮੁਕਾਬਲੇ ਤੇ ਸਸਤਾ ਸੌਦਾ ਵੇਚਦੇ ਸਨ। ਅਚਾਨਕ ਹੀ ਮਿਉਂਸਪਲ ਕਮੇਟੀ ਦੇ ਹੁਕਮ ਅਨੁਸਾਰ ਚਾਂਦਨੀ ਚੌਕ ਦੀਆਂ ਪਟੜੀਆਂ ਤੇ ਬੈਠਣ ਵਾਲੇ ਸ਼ਰਨਾਰਥੀਆਂ ਨੂੰ ਪਟੜੀਆਂ ਖਾਲੀ ਕਰਨ ਦਾ ਨੋਟਿਸ ਮਿਲ ਗਿਆ। ਬਸ ਫਿਰ ਕੀ ਸੀ, ਸ਼ਰਨਾਰਥੀਆਂ ਵਿਚ ਬੇ-ਚੈਨੀ ਦੀ ਇਕ ਲਹਿਰ ਦੌੜ ਗਈ-"ਇਕ ਤਾਂ ਅਸੀਂ ਅਗੇ ਹੀ ਲੁਟੇ ਆਏ ਹਾਂ ਤੇ ਦੂਜੇ ਇਨਾਂ ਲੋਕਾਂ ਦੀ ਸਾਡੇ ਨਾਲ ਕੋਈ ਹਮਦਰਦੀ ਨਹੀਂ।" ਪਰ ਜਾਪਦਾ ਸੀ ਜਿਵੇਂ ਦਿੱਲੀ ਦੀ ਮਿਉਂਸਪੈਲਟੀ ਡਟ ਗਈ ਸੀ। ਇਸ ਕੰਮ ਲਈ। ਉਹ ਦਿੱਲੀ ਦਿਆਂ ਬਜ਼ਾਰਾਂ ਵਿਚ ਸ਼ਰਨਾਰੀਆਂ ਦੀ ਗੰਦਗੀ ਨਹੀਂ ਸਨ ਰਹਿਣ ਦੇਣਾ ਚਾਹੁੰਦੇ। ਉਨਾਂ ਦੇ ਖਿਆਲ ਅਨੁਸਾਰ ਦਿੱਲੀ ਦਿਆਂ ਬਜ਼ਾਰਾਂ ਦੀ ਰੌਣਕ ਤਬਾਹ ਹੋ ਗਈ ਸੀ। ਚਾਂਦਨੀ ਚੌਕ ਦੀ ਸੁਹਪਣ ਵਿਚ ਫਰਕ ਪੈ ਰਿਹਾ ਸੀ ਤੇ ਉਹ ਇਸ ਕੰਮ ਲਈ ਗਏ ਜਾਪਦੇ ਸਨ । ਉਧਰ ਸ਼ਰਨਾਰਥੀਆਂ ਦਾ ਖਿਆਲ ਸੀ ਕਿ ਮਿਉਂਸਪੈਲਿਟੀ ਓਹਨਾਂ ਦੀ ਰੋਜ਼ੀ ਨਾਲੋਂ ਬਜ਼ਾਰਾਂ ਦੀ ਰੌਣਕ ਨੂੰ ਜ਼ਿਆਦਾ ਮਹੱਤਤਾ ਦੇ ਰਹੀ ਸੀ। ਇਸ ਦੇ ਨਤੀਜੇ ਦੇ ਤੌਰ ਤੇ ਬਜ਼ਾਰਾਂ ਵਿਚ ਖੁਲ੍ਹਮ ਖੁਲ੍ਹੇ,ਮਜ਼ਾਹਰੇ ਹੋਣ ਲਗੇ। ਆਮ ਹੜਤਾਲਾਂ ਹੋਣ ਲਗ ਪਈਆਂ ਤੇ ਫੇਰ ਨੌਬਤ ਗਿਫਤਾਰੀਆਂ ਤੀਕ ਆ ਪਹੁੰਚੀ ਤੇ ਇਵੇਂ ਹੀ ਸ਼ਰਨਾਰਥੀ ਹਕਾਂ ਦੀ ਮੰਗ ਕਰਨ

੧੦੬