ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਹਨ......ਤੇ ਉਹ ਵੇਖ ਰਿਹਾ ਸੀ, ਹਵਾ ਦੇ ਅਵਾਰਾ ਬੁੱਲੇ ਉਸ ਨਾਲ ਕੋਈ ਇਨਸਾਫ਼ ਨਹੀਂ ਸਨ ਕਰ ਰਹੇ। ਉਸ ਨੇ ਸੋਚਿਆ, “ਮੈਂ ਹੁਣੇ ਹੁਣੇ ਗੋਲ-ਬਾਗ਼ `ਚੋਂ ਮੁੜਿਆ ਹਾਂ। ਉਥੇ ਮੈਂ ਲਾਲਾ ਲਾਜਪਤ ਰਾਏ ਦਾ ਬੁਤ ਵੇਖਿਆ, ਜਿਸ ਦੀ ਖੜੀ ਉਂਗਲੀ ਅਜੇ ਤੀਕ , ਉਸ ਦੀ ਜੋਸ਼ੀਲੀ ਤਕਰੀਰ ਦੀ ਗਵਾਹ ਹੈ। ਮਾਲ ਤੇ ਯੂਨੀਵਰਸਟੀ ਹਾਲ ਦੇ ਸਾਹਮਣੇ ਸਰ ਗੰਗਾ ਰਾਮ ਬਿਰਾਜਮਾਨ ਹੈ ਉਸ ਦੀ ਸਦਾ ਵਾਂਗ ਕੁਰਸੀ ਸ਼ਾਨਦਾਰ ਹੈ। ਪਰਮਾਰਥੀ ਇਕ ਵੱਡਾ ਆਦਮੀ ਹੈ, ਮਰ ਕੇ ਵੀ ਉਨਾਂ ਦੀ ਸਫ਼ ਵਿਚ ਹੀ ਕੋਈ ਥਾਂ ਪਾਏਗਾ। ਲਾ: ਲਾਜਪਤ ਰਾਏ ਦੀ ਖੜੀ ਉਂਗਲੀ ਤੇ ਸਰ ਗੰਗਾ ਰਾਮ ਦੀ ਕੁਰਸੀ ਵਾਂਗ ਪਰਮਾਰਥੀ ਦਾ ਥੈਲਾ ਉਸ ਦੀ ਮਹੱਤਤਾ ਪਰਗਟ ਕਰਦਾ ਰਹੇਗਾ। ਉਹ ਅਨ-ਖਿਆਲਿਆ ਜਿਹਾ ਹੀ ਉਸ ਦੇ ਕੋਲੋਂ ਲੰਘ ਚਲਿਆ ਸੀ ਕਿ ਝਟ ਹੀ ਉਹ ਬੋਲਿਆ, “ਪਰਮਾਰਥੀ ਸਾਹਿਬ! ਮੈਂ ਕਿਹਾ, ਹਨੇਰੀਆਂ ਬੜੀਆਂ ਕੁਵੇਲੇ ਆਉਂਦੀਆਂ ਜੇ! ਉਹ ਠਠੰਬਰ ਜਿਹਾ ਗਿਆ ਤੇ ਫੇਰ ਝਟ ਹੀ ਉਸ ਦੇ ਵਲ ਵੇਖ ਕੇ ਬੋਲਿਆ, "ਓ ਤੁਸੀ! ਤੁਸੀਂ ਐਸ ਵੇਲੇ ਕਿਥੇ?"

"ਬਸ ਇਵੇਂ ਹੀ।"

ਭਾਵੇਂ ਉਸ ਦੀਆਂ ਕਿਤਾਬਾਂ ਸਾਖੀ ਸਨ ਇਸ ਗਲ ਦੀਆਂ ਕਿ ਉਹ ਪੜ੍ਹ ਕੇ ਆ ਰਿਹਾ ਸੀ, ਫਿਰ ਵੀ ਉਸ ਪੁਛਿਆ:

"ਕਿਥੋਂ ਆ ਰਹੇ ਓ ?"

'ਪੜ੍ਹ ਕੇ।"

“ਹੁਣ ਘਰ ਚਲੇ ਜਾਓਗੇ?”

"ਹਾਂ।"

"ਅਜੇ ਵੀ ਘਰ ਜਾ ਕੇ ਚਾਹ ਪੀਂਦੇ ਹੁੰਦੇ ਓ?"

੧੧੩