ਪੰਨਾ:ਪਾਪ ਪੁੰਨ ਤੋਂ ਪਰੇ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੇਰਾ ਭਾਵ ਸੀ ਜੇ ਤੁਸੀਂ ਕੁਝ ਪੈਸੇ ਸਪੇਅਰ ਕਰੋ ਸਕਦੇ ਤਾਂ ਅਸੀਂ ਕਾਫੀ ਸ਼ਾਪ ਵਿਚ ਹੀ ਸਮਾਂ ਕਟ ਲੈਂਦੇ।

"ਕਾਫ਼ੀ ਸ਼ਾਪ!" ਉਸ ਦੇ ਦਿਮਾਗ ਵਿਚ ਆਇਆ ਤੇ ਉਸ ਨੂੰ ਆਪਣੇ ਮੇਹਰਬਾਨ ਦੀ ਉਹ ਕਵਿਤਾ ਚੇਤੇ ਆ ਗਈ ਜੋ ਉਸ ਨੇ ਪਿਛਲੇ ਦਿਨਾਂ ਵਿਚ ਹੀ ਅਜੇ ਕਾਫ਼ੀ ਸ਼ਾਪ ਦੇ ਆਲੇ ਦੁਆਲੇ ਤੋਂ ਪ੍ਰਭਾਵਤ ਹੋ ਕੇ ਲਿਖੀ ਸੀ। ਉਹ ਉਸ ਦੀ ਕਵਿਤਾ ਤੇ ਟੀਕਾ ਟਿਪਣੀ ਵੀ ਕਰ ਹਟਿਆ । ਪਰ ਹੁਣ ਤੇ ਉਹ ਕੁਝ ਸਾਹਿਤ ਨੂੰ ਭੁਲ ਚੁਕਾ ਸੀ। ਉਹ ਆਪਣਾ ਹਰ ਮਿੰਟ ਆਪਣੇ ਇਮਤਿਹਾਨ ਦੇ ਅਰਪਨ ਕਰਨਾ ਚਾਹੁੰਦਾ ਸੀ। ਉਹ ਬੋਲਿਆ:

"ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਮੈਂ ਇਕ ਵਿਦਿਆਰਥੀ ਹਾਂ ਤੇ ਮੇਰਾ ਇਮਤਿਹਾਨ ਤੁਫ਼ਾਨ ਵਾਂਗ ਕਿਡੀ ਤੇਜ਼ੀ ਨਾਲ ਨੇੜੇ ਆ ਰਿਹਾ ਹੈ।"

ਉਸ ਨੇ ਆਪਣੀ ਟੀਰੀ ਅੱਖ ਟਰਕਾਈ ਤੇ ਚੇਹਰੇ ਤੇ ਬਨਾਉਟੀ ਮੁਸਕ੍ਰਾਹਟ ਦਾ ਮੂਡ ਲਿਆਉਂਦਿਆਂ ਹੋਇਆਂ ਕਿਹਾ:

"ਪਾਸ ਤੇ ਤੁਸੀਂ ਹੋ ਹੀ ਜਾਓਗੇ? ਤੇ ਫੇਰ ਰਤਾ ਕੁ ਠਹਿਰ ਕੇ ਕਹਿਣ ਲੱਗਾ, “ਫ਼ਕੀਰਾਂ ਦਾ ਵਾਕ ਹੈ। ਕਦੇ ਖ਼ਾਲੀ ਨਹੀਂ ਜਾ ਸਕਦਾ!" ਅਤੇ ਉਸ ਦੇ ਉਤੇ ਉਸ ਦੀ ਫ਼ਕੀਰਾਨਾ ਸੁਰਤ ਦਾ ਰੋਹਬ ਕੁਝ ਗਠ ਗਿਆ ਜਾਪਿਆ। ਅਸਲ ਵਿਚ ਉਹ ਉਸ ਦੀ ਨਰਾਜ਼ਗੀ ਨਹੀਂ ਸੀ ਚਾਹੁੰਦਾ। ਉਹ ਉਸ ਨਾਲ ਮੁੜ ਪਿਆ। ਪਰ ਉਸ ਨੂੰ ਇਸ ਤਰ੍ਹਾਂ ਭਾਸਿਆ ਜਿਵੇਂ ਉਹ ਬੂਇੰਗ ਹਾਲ ਦੀ, ਉਤਰਾਈ ਹੀ ਨਹੀਂ ਸੀ ਉਤਰ ਰਿਹਾ, ਸਗੋਂ ਵਾ-ਵਰੋਲੇ ਦੀ ਤੇਜ਼ੀ, ਉਸ ਨੂੰ ਅਨ-ਜਾਣੀ ਮੰਜ਼ਲ ਵਲ ਧੱਕੀ ਲਈ ਜਾਣਾ ਚਾਹੁੰਦੀ ਹੈ, ਉਸ ਦੀ ਮਰਜ਼ੀ ਦੇ ਉਲਟ ਕਿਸੇ ਬੇ-ਪਨਾਹ ਤਾਕਤ ਨਾਲ। ਉਹ ਤੁਰਦਾ ਗਿਆ, ਪਰ ਉਸ

૧૧પ