ਪੰਨਾ:ਪਾਪ ਪੁੰਨ ਤੋਂ ਪਰੇ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਆਪਣੇ ਆਪ ਤੇ ਗੁੱਸਾ ਵੀ ਆ ਰਿਹਾ ਸੀ।

****

ਕਾਫ਼ੀ ਸ਼ਾਪ ਦੀ ਫਜ਼ਾ ਵੰਨ-ਸਵੰਨੀਆਂ ਸੁਗੰਧੀਆਂ ਦੀ ਲਪੇਟ ਵਿੱਚ ਕੇਵਲ ਇਕ ਧੂਆਂ ਬਣ ਕੇ ਰਹਿ ਗਈ ਸੀ। ਪਾਈਪ ਅਤੇ ਸਿਗਰਟ ਦਾ ਧੂਆਂ, ਚਾਹ ਤੇ ਕਾਫ਼ੀ ਦਾ ਧੂਆਂ ਤੇ ਇਸ ਤੋਂ ਵੀ ਵਧ ਸਜਰੇ ਸਜਰੇ ਪਰ ਅਪਹੁੰਚੇ ਪਿਆਰ ਦਾ ਧੂਆਂ। ਉਹ ਕੁਝ ਇਹੋ ਜਿਹੇ ਫੁੱਲ ਸਨ ਜਿਨਾਂ ਦਾ ਨਾਂ ਸੀ (kiss me not) ਮੈਨੂੰ ਨਾ ਚੁੰਮੋ ! ਅਤੇ (Touch me not) ਮੈਨੂੰ ਨਾ ਛੂਹੋ! ਪਰ ਇਸ ਗਲ ਦੇ ਹੁੰਦਿਆਂ ਹੋਇਆਂ ਵੀ ਦਰਸ਼ਕ ਉਨਾਂ ਫੁੱਲਾਂ ਨੂੰ ਚੁਮਣਾ, ਛੋਹਣਾ ਤੇ ਖ਼ਬਰੇ ਮਧੋਲ ਸੁਟਣਾ ਹੀ ਚਾਹੁੰਦਾ ਸੀ। ਢਿਲਕੇ ਹੋਏ ਜੂੜੇ, ਉਤਰੇ ਉਤਰੇ ਜੋਬਨ, ਤਣੀਆਂ ਹੋਈਆਂ ਚੋਲੀਆਂ ਤੇ ਉਡਦੇ ਉਡਦੇ ਚੁਮਣ! ਕਿਸਾਨ ਲਿਖਾਰੀ ਸੋਚ ਰਿਹਾ ਸੀ, ਇਕ ਕਾਫ਼ੀ ਦੀ ਸੁਗੰਧੀ ਨਹੀਂ ਸਗੋਂ ਸਜਰ ਵਾਹੇ ਖੇਤਾਂ ਵਿਚੋਂ ਉਠ ਰਹੀ ਹਵਾੜ ਹੈ ਤੇ ਖੌਰੇ ਉਸ ਦਾ ਦਿਮਾਗ ਸੋਚ ਰਿਹਾ ਸੀ ਕਿਹੜਾ ਖਾਣਾ ਜ਼ਿਆਦਾ ਸਵਾਦੀ ਹੁੰਦਾ ਹੈ। ਸਾਰੀਆਂ ਮੇਜ਼ਾਂ ਦਾ ਚੱਕਰ ਕੱਟ ਚੁਕਣ ਮਗਰੋਂ ਉਸ ਦੀਆਂ ਨਜ਼ਰਾਂ ਘੜੀ ਮੁੜੀ ਮੀਨੋ ਤੇ ਆ ਜਾਂਦੀਆਂ ਸਨ ਤੇ ਮੁੜ ਬੜੀ ਬੇ-ਤਾਬੀ ਨਾਲ ਆਪਣੇ ਸਾਹਮਣੇ ਬੈਠੇ ਹੋਏ ਸਰਦਾਰ ਵਲ ਪਰਤ ਜਾਂਦੀਆਂ ਸਨ, ਜੋ ਐਮ ਏ. ਫ਼ਾਈਨਲ ਦਾ ਵਿਦਿਆਰਥੀ ਸੀ ਤੇ ਜਿਸ ਦਾ ਵਿਸ਼ਾ ਮਨੋ-ਵਿਗਿਆਨ ਸੀ।

ਮਨੋ-ਵਿਗਿਆਨ ਦਾ ਇਕ ਵਿਦਿਆਰਥੀ!" ਉਸ ਸੋਚਿਆ, ਨਿਰਾ ਵਿਦਿਆਰਥੀ ਹੀ ਹੈ-ਨਾ-ਤਜਰਬਕਾਰ! ਕਿਵੇਂ ਪਰਮਾਰਥੀ ਦਾ ਜਾਦੂ ਇਸ ਤੇ ਚਲ ਗਿਆ ਹੈ। ਉਸ ਨੂੰ ਉਸ ਤੇ ਤਰਸ ਆ ਰਿਹਾ ਸੀ। ਅਸਲ ਵਿਚ ਜਦੋਂ ਉਹ ਪਰਮਾਰਥੀ

੧੧੬