ਪੰਨਾ:ਪਾਪ ਪੁੰਨ ਤੋਂ ਪਰੇ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਬੂਇੰਗ ਹਾਲ ਕੋਲੋਂ ਦੀ ਮੁੜਿਆ, ਉਸ ਨੇ ਪਰਤ ਜਾਣ ਦੀ ਚਾਹ ਪ੍ਰਗਟ ਕੀਤੀ ਸੀ, ਪਰਮਾਰਥੀ ਨੇ ਉਸ ਨੂੰ ਦਸਿਆ ਸੀ ਕਿ ਅਜ ਸ਼ਾਮ ਨੂੰ ਰੇਡੀਓ ਤੇ ਉਸ ਦਾ ਇਕਾਂਗੀ ‘ਦਰਬਾਸ਼ਾ' ਬ੍ਰਾਡਕਾਸਟ ਹੋ ਰਿਹਾ ਸੀ। ਅਸਲ ਵਿਚ ਉਹ ਰੇਡੀਓ ਸਟੇਸ਼ਨ ਵਲ ਹੀ ਜਾ ਰਿਹਾ ਸੀ। ਉਸ ਨੇ ਉਸ ਨੂੰ ਪੁਛਿਆ ਕਿ ਜੇ ਉਹ ਕਾਫ਼ੀ ਸ਼ਾਪ ਨਾ ਜਾਣਾ ਚਾਹੇ ਤਾਂ ਬੇਸ਼ਕ ਮਾਲ ਤੋਂ ਦੀ ਹੁੰਦਾ ਹੋਇਆ ਵਿਕਟੋਰੀਆ ਗਾਰਡਨਜ਼ ਤੋਂ ਆਪਣੇ ਘਰ ਵਲ ਪਰਤ ਸਕਦਾ ਹੈ ਤੇ ਪਰਮਾਰਥੀ ਰੇਡੀਓ ਸਟੇਸ਼ਨ ਵਲ।

ਉਸ ਨੂੰ ਇਹ ਗੱਲ ਇਸ ਕਰਕੇ ਵੀ ਜਚ ਗਈ ਸੀ ਕਿ ਕੁਝ ਚਿਰ ਹੋਰ ਉਹ ਇਕ ਕੌਮਾਂਤ੍ਰੀ ਮਹੱਤਤਾ ਰੱਖਣ ਵਾਲੇ ਮਨਖ ਨਾਲ ਤੁਰਨ ਦਾ ਸੁਭਾਗ ਪ੍ਰਾਪਤ ਕਰ ਸਕੇਗਾ ਤੇ ਨਾਲੇ ਉਸ ਦੀ ਜੇਬ ਬਚੀ ਰਹੇਗੀ, ਜਿਹੜੀ ਪਰਮਾਰਥੀ ਦੇ ਸਾਥ ਵਿਚ ਨਹੀਂ ਸੀ ਰਹਿ ਸਕਦੀ।

ਜੀ. ਪੀ. ਓ. (ਵੱਡੇ ਡਾਕਖ਼ਾਨੇ) ਕੋਲੋਂ ਲੰਘਦੇ ਹੋਏ ਪਰਮਾਰਥੀ ਦੀ ਨਜ਼ਰ ਉਸ ਸਰਦਾਰ ਤੇ ਪੈ ਗਈ ਸੀ, ਜਿਹੜਾ ਐਮ. ਏ. ਫਾਈਨਲ ਦਾ ਵਿਦਿਆਰਥੀ ਸੀ ਤੇ ਜਿਸ ਦਾ ਵਿਸ਼ਾ ਮਨੋ-ਵਿਗਿਆਨ ਸੀ। ਐਨ ਉਸੇ ਵੇਲੇ ਪਰਮਾਰਥੀ ਨੇ ਆਪਣੀ ਟੀਰੀ ਅੱਖ ਥੋਹੜੀ ਜਹੀ ਹੋਰ ਨੱਪੀ । ਇਕ ਦੰਮ ਹੀ ਐਕਟਰਾਂ ਵਾਲਾ ਪੋਜ਼ ਬਣਾ ਕੇ ਉਸ ਨੂੰ ਆਪਣੀ ਮਹੀਨ ਜਹੀ ਅਵਾਜ਼ ਨਾਲ ਬਲਾਇਆ। ਇਕ ਵਾਕ ਵਿਚ ਹੀ ਉਹ ਆਪਣਾ ਫ਼ਿਲਾਸਫ਼ਰਾਨਾ ਅੰਦਾਜ਼ ਖ਼ਤਮ ਕਰ ਚੁੱਕਾ ਸੀ।

"ਮੈਂ ਨੇ ਕਹਾ ਸਰਦਾਰ ਸਾਹਿਬ....!"

ਉਸ ਨੇ ਉਸ ਵਲ ਪਲਟ ਕੇ ਵੇਖਿਆ ਸੀ, ਮਸਕਰਾਇਆ ਸੀ ਤੇ ਫੇਰ ਵਾਪਸ ਆ ਗਿਆ ਸੀ। ਉਸ ਨੇ ਉਸ ਨਾਲ ਹਥ

੧੧੭