ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਲਾਇਆ ਸੀ ਤੇ ਫੇਰ ਐਸੀ ਬੇ-ਨਿਆਜ਼ੀ ਨਾਲ ਝਟਕਿਆ ਸੀ ਜਿਸ ਨਾਲ ਸਰਦਾਰ ਨੂੰ ਇਤਨਾ ਯਕੀਨ ਹੋ ਜਾਣਾ ਲਾਜ਼ਮੀ ਸੀ ਕਿ ਕੋਈ ਮਹਾਨ ਹਸਤੀ ਹੈ।

"ਉਸ ਰੋਜ਼ ਜ਼ੌਕ ਕੀ ਮੀਟਿੰਗ ਮੇਂ ਕਿਆ, ਆਪ ਨੇ ਹੀ ਵੋਹ ਤਨਕੀਦ ਪੜ੍ਹੀ ਥੀ.......... ਸਾਹਿਬ ਕੇ ਅਫ਼ਸਾਨੇ ਪਰ?"

"ਜੀ ਬੰਦਾ ਨਵਾਜ਼।"

"ਸਾਹਿਬ, ਬਸ ਖੂਬ ਥੀ! ਤਨਕੀਦ ਕਿਆ ਥੀ, ਏਕ ਗਜ਼ਬ ਥਾ। ਨੁਕਤਾ ਤੋਂ ਆਪ ਨੇ ਬਹੁਤ ਨਫ਼ਸਿਆਤੀ ਲੀਆ ਥਾ........ਮਗਰ ਨਿਭਾਇਆ ਖ਼ੂਬ ਥਾ ਆਪ ਨੇ।”

"ਜ਼ੱੱਰਾ-ਨਿਵਾਜ਼ੀ ਹੈ ਆਪ ਕੀ।"

ਉਹ ਜਾਣਦਾ ਸੀ, ਦੋਵੇਂ ਚੰਗੀ ਭਲੀ ਪੰਜਾਬੀ ਜਾਨਣ ਦੇ ਬਾਵਜੂਦ ਵੀ ਕਸਰ-ਨਫ਼ਸ਼ੀ ਕਰ ਰਹੇ ਸਨ। ਖੈਰ ਉਥੇ ਵੀ ਪਰਮਾਰਥੀ ਸਾਹਿਬ ਨੇ ਉਹੋ ਸਵਾਲ ਦੁਹਰਾਣਾ ਮੁਨਾਸਬ ਸਮਝਿਆ।

"ਆਓ ਕਹੀਂਂ ਬੈਠੇਂਂ।" ਅਤੇ ਫਿਰ ਤਾਨ ਕਾਫੀ ਸ਼ਾਪ ਤੇ ਹੀ ਤੋੜੀ ਗਈ ਸੀ।

"ਆਪ ਇਨੇ ਨਹੀਂ ਜਾਨਤੇ? ਇਨ ਸੋ ਮਿਲੀਏ। ਯਿਹ ਹੈਂ ਪੰਜਾਬੀ ਕੇ ਹੋਨਹਾਰ ਅਦੀਬ ਔਰ ਸ਼ਾਇਰ....ਮਿਸਟਰ ਲੋਚਨ ਔਰ ਯਿਹ...........|" ਤੇ ਫੇਰ ਉਸ ਨੇ ਉਸ ਨਾਲ ਵੀ ਹੱਥ ਮਿਲਾਇਆ ਸੀ।

ਆਪ ਸੇ ਮਿਲ ਕਰ ਬੜੀ ਖੁਸ਼ੀ ਹੁਈ ਹੈ।" ਪਰ ਉਸ ਨੇ ਉਸ ਦਾ ਕੋਈ ਉੱਤਰ ਨਹੀਂ ਸੀ ਦਿਤਾ। ਹਾਲਾਂਕਿ ਸਭਿਆਚਾਰ ਉਹ ਜਾਣਦਾ ਸੀ, ਉਸ ਦੀ ਖੁਸ਼ੀ ਦੇ ਉਤਰ ਵਿਚ ਉਸ ਨੂੰ ਵੀ

૧૧੮