ਪੰਨਾ:ਪਾਪ ਪੁੰਨ ਤੋਂ ਪਰੇ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤਨੀ ਹੀ ਪੁਸੰਤਾ ਘਟੋ ਘਟ ਪ੍ਰਗਟ ਕਰਨੀ ਚਾਹੀਦੀ ਸੀ। ਪਰ ਉਸ ਨੇ ਕੇਵਲ ਹੀਂ......ਹੀਂ... ਤੇ ਹੀ ਗੱਲ ਮੁਕਾਈ ਸੀ। ਸ਼ਾਇਦ ਪਰਮਾਰਥੀ ਦਾ ਗੁੱਸਾ ਉਸ ਤੇ ਲਾਹ ਰਿਹਾ ਸੀ।

ਪਰਮਾਰਥੀ ਨੇ ਉਸ ਨਾਲ ਦੋ ਚਾਰ ਰਸਮੀ ਗੱਲਾਂ ਕਰਨ ਪਿਛੋਂ ਮਤਲਬ ਦੀ ਗੱਲ ਛੇੜੀ:

"ਸਾਹਿਬ ਪਹਿਲੇ ਤੋਂ ਪਾਣੀ ਪਿਲਵਾਈਏ, ਔਰ ਫਿਰ ਮੈਂ ਤੇ ਕੋਈ ਮਦਰਾਸੀ ਖਾਨਾ - ਪਸੰਦ ਕਰੂੰਗਾ। ਆਪ ਅਪਨੀ ਮਰਜ਼ੀ ਕੀ ਚੀਜ਼ ਮੰਗਵਾ ਲੀਜੀਏ।"

"ਬਹਿਰਾ ਆਇਆ। ਉਸ ਨੇ ਉਸ ਨੂੰ ਪੋਟੈਟੋ-ਚਾਪਸ ਤੋਂ ਛੁੱਟ ਕਾਫ਼ੀ ਲਿਆਉਣ ਲਈ ਕਿਹਾ। ਪਰਮਾਰਥੀ ਨੇ ਆਪਣੇ ਥੈਲੇ `ਚੋਂ ਆਪਣੇ ਤਾਜ਼ੇ ਕਲਾਮ ਦੀ ਕਾਪੀ ਖੋਲ੍ਹੀ ਤੇ ਉਸ ਦੇ ਪਤਰੇ ਉਥੱਲਣ ਲੱਗਾ! ਕਾਫ਼ੀ ਆਈ ਤੇ ਪਤਾ ਵੀ ਨਾ ਲੱਗਾ ਪਰਮਾਰਥੀ ਨੇ ਕਦੋਂ ਮੁਕਾ ਸੁੱਟੀ। ਉਸ ਦਾ ਗਲਾਸ ਖ਼ਾਲੀ ਸੀ ਤੇ ਹੁਣ ਉਹ ਪੋਟੈਟੋ-ਚਾਪਸ ਤੇ ਹੱਥ ਸਾਫ਼ ਕਰ ਰਿਹਾ ਸੀ। ਏਨੇ ਚਿਰ ਵਿਚ ਐਮ. ਏ. ਦਾ ਵਿਦਿਆਰਥੀ ਜਿਸ ਦਾ ਵਿਸ਼ਾ ਮਨੋਵਿਗਿਆਨ ਸੀ। ਉਸ ਨੂੰ ਆਪਣੀ ਸਾਰੀ ਕਹਾਣੀ ਸੁਣਾ ਚੁੱਕਾ ਸੀ- ਮੈਨੂੰ ਐਸ ਵੇਲੇ ਤੀਕ ਆਪਣਾ ਫ਼ਾਈਨਲ ਈਅਰ ਮੁਕਾ ਲੈਣਾ ਚਾਹੀਦਾ ਸੀ, ਪਰ ਮੈਂ ਰਹਿ ਗਿਆ ਹਾਂ। ਇਸ ਲਈ ਨਹੀ ਕਿ ਮੈਂ ਪੜ੍ਹਾਈ ਨਹੀਂ ਸੀ ਕੀਤੀ, ਸਗੋਂ ਇਸ ਲਈ ਕਿ ਮੈਂ ਯੂਨੀਵਰਸਟੀ ਦੀ ਫ਼ੀਸ ਨਹੀਂ ਸਾਂ ਦੇ ਸਕਿਆ। ਮੇਰੇ ਪਿਤਾ ਜੀ ਆਈ. ਐਮ. ਐਸ. ਵਿਚ ਮੇਜਰ ਸਨ। ਅਚਾਨਕ ਹੀ ਬਿਨਾਂ ਕਿਸੇ ਇਤਲਾਹ ਦੇ ਉਨ੍ਹਾਂ ਦੀਆਂ ਇਨਸਟਾਲਮੈਂਟਾਂ ਆਉਣੀਆਂ ਬੰਦ ਹੋ ਗਈਆਂ ਤੇ ਡੀਉਜ਼ ਪੇ ਨਾ ਕਰਨ ਕਰਕੇ, ਤੁਸੀ ਜਾਣਦੇ ਹੋ ਮੈਂ ਐਗਜ਼ਾਮ ਵਿਚ ਅਪੀਅਰ ਨਾ ਹੋ ਸਕਿਆ।

੧੧੯