ਪੰਨਾ:ਪਾਪ ਪੁੰਨ ਤੋਂ ਪਰੇ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਜਿਹੜਾ ਅਜੇ ਕੁਝ ਚਿਰ ਪਹਿਲਾਂ ਇਸ ਨਵੇਂ ਮਨੁਖ ਨੂੰ ਆਪਣੀ ਪਸੰਤਾ ਨਹੀਂ ਸੀ ਪ੍ਰਗਟ ਕਰ ਰਿਹਾ, ਹੁਣ ਉਸ ਨਾਲ ਪੂਰਨ ਹਮਦਰਦੀ ਰੱਖਦਾ ਸੀ। ਉਹ ਸੋਚ ਰਿਹਾ ਸੀ ਇਹ ਡੀਊਜ਼ ਹੀ ਤਾਂ ਸਭ ਕੁਝ ਹਨ-ਇਤਨੀ ਮਹਤਤਾ ਹੈ ਇਨ੍ਹਾਂ ਦੇ ਜੀਵਨ ਵਿਚ। ਤੁਸੀਂ ਭਾਵੇਂ ਚਾਹੋ ਨਾ ਚਾਹੋ, ਡੀਉਜ਼ ਡੀਉਜ਼ ਹੀ ਰਹਿਣਗੇ ਤੇ ਕੇਵਲ ਉਨਾਂ ਨੂੰ ਪੇ ਕਰਨਾ ਛੁਟਕਾਰਾ ਹੈ।

ਉਸ ਨੇ ਤੇ, ਐਮ. ਏ. ਫਾਈਨਲ ਦੇ ਵਿਦਿਆਰਥੀ ਨੇ ਜਿਸ ਦਾ ਵਿਸ਼ਾ ਮਨੋ-ਵਿਗਿਆਨ ਸੀ, ਇਕ ਗਲਾਸ ਕਾਫ਼ੀ ਤੇ ਬਸ ਕਰ ਦਿਤੀ। ਪਰ ਪਰਮਾਰਥੀ ਤਾਂ ਪੋਟੈਟੋ-ਚਾਪਸ, ਜਿਨਾਂ ਨੂੰ ਉਹ ਪੋਟੈਟੋ ਚਿਪਸ਼ ਕਹਿੰਦਾ ਸੀ-ਦਾ ਖਹਿੜਾ ਹੀ ਨਹੀਂ ਸੀ ਛਡਣਾ ਪਸੰਦ ਕਰਦਾ।

"ਪਲੀਜ਼ ਸਰਦਾਰ ਜੀ! ਗੈਟ ਮੀ ਐਨਅਦਰ ਵੰਨ!”

ਆਖ਼ਰ, ਮਨੋ ਵਿਗਿਆਨ ਦੇ ਵਿਦਿਆਰਥੀ ਨੇ ਆਖਣਾ ਮੁਨਾਸਬ ਸਮਝਿਆ:

"ਮੁਝੇ ਏਕ ਈਵਨਿੰਗ ਕਲਾਸ ਅਟੈਂਡ ਕਰਨੀ ਹੈ, ਮੁਆਫ਼ੀ ਚਾਹਤਾ ਹੂੰ।"

"ਅੱਛਾ! ਤੇ ਜਿਵੇਂ ਕੋਈ ਸੁੱਤਾ ਸੁੱਤਾ ਅਬੜਵਾਹੇ ਜਾਗ ਉਠਦਾ ਹੈ, ਉਹ ਆਪਣੀਆਂ ਮੁੱਛਾਂ ਪੂੰਝਦਾ ਹੋਇਆ ਉਠ ਖਲੋਤਾ।

"ਓਹੋ! ਆਈ. ਐਮ ਸੋ ਸੌਰੀ! ਤੇ ਜਦੋਂ ਬਹਿਰਾ ਬਿਲ ਲੈ ਕੇ ਆਇਆ ਤਾਂ ਪਰਮਾਰਥੀ ਨੇ ਆਪਣੀਆਂ ਜੇਬਾੰ ਵਿਚ ਹੱਥ ਪਾ ਪਾ ਕੇ ਕਈ ਜੇਬਾਂ ਬਦਲ ਲਈਆਂ। ਇਵੇਂ ਹੀ ਜਿਵੇਂ ਗੱਲਾਂ ਕਰਨ ਲਗਿਆਂ ਉਹ ਕਈ ਕਈ ਮੂਡ ਵਟਾ ਲਿਆ ਕਰਦਾ ਸੀ। ਪਰ ਉਸ ਦੇ ਹੱਥ ਖ਼ਾਲੀ ਤੇ ਖ਼ਾਲੀ ਹੀ ਰਹਿ ਗਏ।

੧੨੦