ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਆਪਣੇ ਬੱਚੇ ਦੀ ਹੈ।"

ਮਿਸ ਰੂਪਾ ਨੇ ਉਸ ਨਾਲ ਹਥ ਮਿਲਾਇਆ ਸੀ ਤੇ ਫਿਰ ਪਰਮਾਰਥੀ ਨੇ ਉਸ ਦਾ ਬੱਚਾ ਆਪਣੀਆਂ ਬਾਂਹਵਾਂ ਵਿਚ ਚੁੱਕ ਲਿਆ ਸੀ। ਉਸ ਨੇ ਵੇਖਿਆ ਮਿਸ ਰੂਪਾ ਇਕ ਵਿਚਕਾਰਲੇ ਕੱਦ ਦੀ ਯਵਤੀ ਸੀ। ਉਹ ਭਰਵੇਂ ਸ਼ਰੀਰ ਤੇ ਮਿੱਠੀ ਅਦਾ ਦੀ ਮਾਲਕ ਸੀ। ਉਹ ਬੱਚੇ ਦੀ ਮਾਂ ਹੁੰਦਿਆਂ ਹੋਇਆਂ ਵੀ ਉਸ ਦਾ ਮਾਂ ਨਹੀਂ ਜਾਪਦੀ।

ਪਰਮਾਰਥੀ ਬੱਚੇ ਨੂੰ ਪਿਆਰ ਕਰ ਰਿਹਾ ਸੀ, ਉਸ ਨੇ ਉਸ ਦੀ ਗਲ੍ਹ ਤੇ ਇਕ ਚੁਟਕੀ ਲਾਈ ਤੇ ਫਿਰ ਬੜੇ ਪਿਆਰ ਨਾਲ ਬੋਲਿਆ:

"ਕਿਉਂ ਮੀਆਂ ਨਨ੍ਹੇ! ਤੁਮਾਰੀ ਸ਼ਕਲ ਕਿਸ ਸੇ ਮਿਲਤਾ ਹੈ?" ਤੇ ਫੇਰ ਆਪ ਹੀ ਬੋਲ ਪਿਆ:

"ਮੁਝ ਸੇ ਤੋ ਨਹੀਂ ਮਿਲਤੀ।" ਪਤਾ ਨਹੀ ਕਿਉ ਭਰੜਾਈ ਹੋਈ ਅਵਾਜ਼ ਵਿਚ ਨਿਕਲੇ ਪਰਮਾਰਥੀ ਦੇ ਇਹ ਸ਼ਬਦ ਉਸ ਨੂੰ ਕਿਸੇ ਅਪਰਾਧੀ ਦਾ ਇਹੋ ਜਿਹਾ ਇਕਬਾਲ ਜਾਪੇ,ਜਿਹੜਾ ਆਖ ਰਿਹਾ ਸੀ, “ਹਾਂ ਯਹ ਖ਼ਨ ਮੈਂ ਨੇ ਹੀ ਕੀਆ ਹੈ।" ਉਹ ਮੁਸਕਰਾ ਰਿਹਾ ਸੀ। ਇਕ ਸ਼ੈਤਾਨੀਅਤ ਉਸ ਦਿਆਂ ਬੁਲ੍ਹਾਂ, ਅੱਖਾਂ ਅਤੇ ਗਲ੍ਹਾਂ ਤੇ ਨਚ ਰਹੀ ਸੀ। ਉਸ ਨੇ ਸੋਚਿਆ, ਕੀ ਪਤਾ ਕਦੀ ਦੁਰਬਾਸ਼ਾ ਕ੍ਰਿਸ਼ਨ ਅਤੇ ਸ਼ਕੁੰਤਲਾ ਨੂੰ ਸਰਾਪ ਦੇ ਕੇ ਵੀ ਇੰਨੀ ਪ੍ਰਸੰਤਾ ਪ੍ਰਾਪਤ ਕਰ ਸਕਿਆ ਸੀ ਕਿ ਨਹੀਂ। ਉਹ ਇਹ ਸਾਰਾ ਕੁਝ ਵੇਖਦਾ ਰਿਹਾ ਤੇ ਖੇਲ ਮੁਕ ਗਿਆ। ਪਾਤਰ ਲੋਕ ਆਪਣੇ ਆਪਣੇ ਕੰਮ ਦਾ ਬਦਲਾ ਗੌਰਮਿੰਟ ਆਫ਼ ਇੰਡੀਆ ਦੇ ਚੈੱਕ ਇਮਪੀਰੀਅਲ ਬੈਂਕ ਦੇ ਨਾਂ ਲੈਣ ਲਈ ਤੁਰ ਪਏ, ਪਰਮਾਰਥੀ ਨੂੰ ਚੈੱਕ ਲੈਣ ਲੱਗਿਆਂ ਇਕ ਆਨਾ ਰਸੀਦੀ ਟਿਕਟ ਦਾ ਦੇਣਾ

੧੨੪