ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਆਪਣਾ ਘਰ

ਉਹ ਇਕ ਕਬਰ ਪੁੱਟ ਰਿਹਾ ਸੀ।

ਧਰਤੀ ਦੀ ਹਿਕ ਤੇ ਇਕ ਜ਼ਖ਼ਮ ਹੁੰਦਾ ਜਾ ਰਿਹਾ ਸੀ, ਇਕ ਡੂੰਘਾ ਘਾਉ, ਜਿਹੜਾ ਪਲ ਪਲ ਵਧ ਰਿਹਾ ਸੀ ਤੇ ਉਹ ਚੁਪ-ਚਾਪ ਕਹੀ ਦੇ ਫੱਟ ਮਾਰਦਾ ਗਿਆ। ਉਸ ਦੀਆਂ ਅੱਖੀਆਂ ਵਿਚ ਖੁਸ਼ੀ ਸੀ ਨਾ ਉਦਾਸੀ। ਦੂਰ ਪਤਿਆਂ ਉਹਲੇ ਸੂਰਜ ਦੀਆਂ ਆਖ਼ਰੀ ਕਿਰਨਾਂ, ਮਰ ਰਹੇ ਮਨੁੱਖ ਵਾਂਗ ਸਿਸਕ ਰਹੀਆਂ ਸਨ। ਆਥਣ ਦੀ ਲਾਲੀ ਵਿਚ ਨਿੱਸਲ ਪਈਆਂ, ਅਨਗਿਣਤ ਕਬਰਾਂ

੧੨੬