ਤੇ ਉਨਾਂ ਦੇ ਪਰਛਾਵੇਂ ਧਰਤ ਨੂੰ ਕੋਈ ਫੁਲ-ਬਹਿਰੀ ਦੀ ਰੋਗਣ ਬਣਾ ਰਹੀਆਂ ਸਨ। ਉਸ ਦੇ ਆਲੇ ਦੁਆਲੇ ਵਡੀ ਚਾਰ-ਦਵਾਰੀ ਵਿਚ ਘਿਰੀ ਕਬਰਸਤਾਨ ਦੀ ਫ਼ਜ਼ਾ ਚੁਪ ਸੀ ਤੇ ਉਦਾਸ ਕਬਰਾਂ ਚੁਪ ਸਨ। ਉਨ੍ਹਾਂ ਵਿਚੋਂ ਸੌਂ ਰਹੇ ਮਨੁੱਖ 'ਚੁੱਪ ਸਨ, ਮਜ਼ਦੂਰ ਆਪ ਚੁਪ ਸੀ। ਕੇਵਲ ਉਸ ਦੀ ਕਹੀ, ਚਲ ਰਹੀ ਸੀ ਤੇ ਉਸ ਦੇ ਫਟ ਹੋਰ ਡੂੰਘੇ ਹੁੰਦੇ ਜਾ ਰਹੇ ਸਨ। ਉਸ ਦੇ ਦਮਾਗ ਵਿਚ ਬਸ ਇਕੋ ਖ਼ਿਆਲ ਸੀ-ਭੁਖ। ਉਹ ਆਪ ਭੁੱਖਾ ਸੀ, ਉਸ ਦੀ ਧੀ ਭੁਖੀ ਸੀ ਤੇ ਬੀਮਾਰ। ਦੋ ਦਿਨਾਂ ਤੋਂ ਉਹ ਧਾਨ ਦਾ ਇਕ ਦਾਣਾ ਵੀ ਨਹੀਂ ਸਨ ਵੇਖ ਸਕੇ ਤੇ ਹੁਣ ਕੰਮ ਕਰ ਰਿਹਾ ਸੀ, ਜਿਸ ਦੇ ਮੁਕ ਜਾਣ ਤੇ ਉਨ੍ਹਾਂ ਨੂੰ ਪੇਟ ਭਰਨ ਲਈ ਧਾਨ ਮਿਲ ਜਾਣਗੇ ਤੇ ਉਹ ਪੂਰੇ ਤਾਣ ਨਾਲ ਕਬਰ ਪੁਟਦਾ ਗਿਆ। ਜੇ ਉਹ ਦੋ ਦਿਨਾਂ ਦੇ ਫ਼ਾਕੇ ਪਿਛੋਂ ਕਿਸੇ ਪਾਸ ਇਹ ਰਹਿ ਜਾਂਦਾ ਹੈ ਤਾਂ ਉਹ ਆਪਣੀ ਕਾਰ ਵਿਚ ਇਉਂ ਮਗਨ ਸੀ, ਜਿਵੇਂ ਕੁਲ ਸੰਸਾਰ ਦੀ ਭੁਖ, ਦੁਖ ਅਤੇ ਦਰਦ ਇਸੇ ਕਬਰ ਵਿਚ ਹੀ ਤਾਂ ਦਬਾ ਦੇਵੇਗਾ.........।
ਠੇਕੇਦਾਰ ਨੇ ਉਸ ਨੂੰ ਕੰਮ ਤੇ ਲਾਇਆ ਸੀ। ਉਸ ਨੇ ਸੋਚਿਆ, ਸਰਮਾਇਆ ਹਰ ਚੀਜ਼ ਦਾ ਠੇਕਾ ਲੈ ਸਕਦਾ ਹੈ, ਧਰਮ, ਸਮਾਜ, ਰਬ, ਇਥੋਂ ਤੀਕ ਕਿ ਜ਼ਿੰਦਗੀ ਤੇ ਮੌਤ ਦਾ ਵੀ ਠੇਕਾ ਹੋ ਸਕਦਾ ਹੈ। ਕਬਰਾਂ ਦਾ ਠੇਕਾ ਮੁਰਦਿਆਂ ਦੀ ਦਲਾਲੀ ਹੀ ਤਾਂ ਸੀ। ਕੀ ਪਤਾ ਕਿਸ ਵੇਲੇ ਕੋਈ ਨਵਾਂ ਮੁਰਦਾ ਆ ਜਾਵੇ। ਅਜ ਕਲ ਲੋਕੀ ਮਰ ਵੀ ਤਾਂ ਬੇ-ਤਹਾਸ਼ਾ ਰਹੇ ਸਨ। ਪਤਾ ਨਹੀਂ ਅੱਲਾ ਮੀਆਂ ਕਿਉਂ ਇਤਨੇ ਕਠੋਰ ਹੋ ਗਏ ਸਨ। ਕਾਲ ਵੀ ਕਾਲ ਸੀ। ਕਬਰਸਤਾਨ ਵਿਚ ਮੁਰਦੇ ਦਬਾਉਣ ਨੂੰ ਥਾਂ ਨਹੀਂ ਸੀ ਮਿਲਦੀ। ਲੋਕੀ ਵੀ ਅਜੀਬ ਦਿਮਾਗ ਦੇ ਸਨ।
੧੨੭