ਅੱਲਾ ਦੀ ਬਣਾਈ ਧਰਤੀ ਕਿੰਨੀ ਪਈ ਸੀ, ਪਰ ਸ਼ਾਇਦ ਕਬਰਸਤਾਨ ਵਿਚ ਥਾਂ ਨਾ ਲੈਣ ਕਰਕੇ ਉਹ ਹਸ਼ਰ-ਦਿਹਾੜੇ ਜਾਗ ਹੀ ਨਾ ਸਕਣ ਤੇ ਫਿਰ ਜਦੋਂ ਅਮਲਾਂ ਤੇ ਨਬੇੜਾ ਹੋਵੇ, ਉਨ੍ਹਾਂ ਨੂੰ ਜੱਨਤ ਨਸੀਬ ਹੋਵੇ ਨਾ ਦੋਜ਼ਕ.......।
ਇਕ ਵੇਰ ਤਾਂ ਮਜ਼ਦੂਰ ਨੇ ਵੀ ਸੋਚਿਆ-ਕਿਉਂ ਨਾ ਆਪ ਆਪਣਾ ਗਲਾ ਘੋਪ ਕੇ ਆਪਣੇ ਹੱਥੀਂ ਪੁਟੀ ਕਬਰ ਵਿਚ ਸੌ ਜਾਵੇ ਸਦਾ ...... ਸਦਾ ਲਈ। ਨਾ ਢਿੱਡ ਰਹੇਗਾ ਨਾ ਭੁਖ ਲਗੇਗੀ, ਨਾ ਰਹੇ ਵਾਂਸ, ਨਾ ਵਜੇ ਬੰਸਰੀ। ਜੇ ਉਸ ਦੀ ਕਲ-ਕਲਾਪੀ ਜਾਨ ਹੁੰਦੀ ਤਾਂ ਸ਼ਾਇਦ ਇਵੇਂ ਕਰ ਵੀ ਲੈਂਦਾ। ਪਰ ਉਸ ਦੇ ਨਾਲ ਉਸ ਦੀ ਜਵਾਨ ਧੀ ਵੀ ਤਾਂ ਸੀ। ਭੁਖ ਦੀ ਗਦਾ ਉਸ ਦੇ ਢਿੱਡ ਵਿਚ ਵੀ ਤਾਂ ਨਚ ਰਹੀ ਸੀ ਤੇ ਨਾਲ ਉਦੋਂ ਤੀਕ ਉਹ ਜੱਨਤ ਦਾ ਹਕਦਾਰ ਵੀ ਨਹੀਂ ਸੀ ਹੋ ਸਕਦਾ, ਜਦ ਤੀਕ ਉਹ ਉਸ ਦੇ ਹਥ ਪੀਲੇ ਨਹੀਂ ਸੀ ਕਰ ਲੈਂਦਾ ਤੇ ਉਹ ਬੜੇ ਧਿਆਨ ਨਾਲ ਆਪਣਾ ਕੰਮ ਕਰਦਾ ਗਿਆ।
ਕਬਰਾਂ ਚੁਪ ਰਹੀਆਂ ਸਦਾ ਵਾਂਗ ਤੇ ਇਉਂ ਜਾਪਦਾ ਸੀ, ਜਿਵੇਂ ਬੱਚੇ ਮਾਂ ਦੀ ਹਿਕ ਨਾਲ ਚਿਪਟੇ ਹੋਏ ਸਨ, ਡਰੇ ਹੋਏ ਤੇ ਸਹਿਮੇ ਹੋਏ। ਐਸਾ ਵੀ ਕੀ ਡਰ ਸੀ, ਉਸ ਸੋਚਿਆ ਸ਼ਾਇਦ ਮੌਤ ਇਤਨੀ ਹੀ ਭਿਆਨਕ ਹੁੰਦੀ ਹੈ ਤੇ ਮੁਰਦਿਆਂ ਵਿਚ ਖੜਾ ਇਕ ਜੀਉਂਦਾਂ ਮਨੁੱਖ ਸੋਚਦਾ ਸੀ-ਜ਼ਿੰਦਗੀ ਵਿਚ ਆਪੇ ਆਪਣੇ ਸੁਭਾ ਅਨੁਸਾਰ ਕੋਈ ਖੁਸ਼ ਰਹਿੰਦਾ ਹੈ, ਕੋਈ ਗ਼ਮਗੀਨ, ਪਰ ਜਦੋਂ ਮੌਤ ਗਾਲਿਬ ਆ ਜਾਂਦੀ ਹੈ, ਉਦੋਂ ਹਰ ਕੋਈ ਸੁਭਾ ਤਿਆਗ ਦਿੰਦਾ ਹੈ। ਸਾਰੀਆਂ ਕਬਰਾਂ ਚੁਪ ਹੁੰਦੀਆਂ ਹਨ, ਕੋਈ ਜਾਣ ਨਹੀਂ ਸਕਦਾ, ਇਸ ਕਬਰ ਵਿਚ ਦੱਬੀਆਂ ਹੱਡੀਆਂ ਅਜੇ ਵੀ ਵਿਆਕੁਲਹਨ,ਅਜੇ ਵੀ ਤੜਫ ਰਹੀਆਂ ਹਨ ਜਾਂ ਉਨ੍ਹਾਂ ਵਿਚ
੧੨੮