ਅਜੇ ਵੀ ਕੋਈ ਹਸਰਤ ਬਾਕੀ ਹੈ, ਡੂੰਘੀ ਚੁਪ ਸਾਰਿਆਂ ਦੇ ਬੁਲ੍ਹ ਸੀ ਰਖ਼ਦੀ ਹੈ ਤੇ ਕਬਰਾਂ ਦੀ ਮਿਟੀ ਬਿਨਾ ਕਿਸੇ ਫਰਕ ਤੇ ਢਕ ਲੈਂਦੀ ਹੈ ਹਰ ਚੰਗੇ ਤੇ ਮੰਦੇ ਨੂੰ, ਹਰ ਬੇ-ਗੁਨਾਹ ਤੇ ਗੁਨਾਹਗਾਰ ਨੂੰ। ਸਮਾਂ ਸਦਾ ਆਪਣੀ ਅਮੁਕ-ਤੋਰ ਤੁਰੀ ਜਾਂਦਾ ਹੈ ਤੇ ਕਈ ਚਿਰਾਂ ਪਿਛੋਂ ਲੋਕੀਂ ਭੁੱਲ ਜਾਂਦੇ ਹਨ, ਕੌਣ ਦਬਿਆ ਹੈ ਕਿਹੜੀ ਥਾਵੇਂ। ਉਸ ਆਪਣੇ ਆਲੇ ਦੁਆਲੇ ਇਕ ਸਰਸਰੀ ਜੇਹੀ ਨਜ਼ਰ ਦੁੜਾਈ। ਸਰਦੀਆਂ ਦੀ ਠੰਢੀ ਸ਼ਾਮ ਕੰਬਦੀ ਕੰਬਦੀ ਹਰ ਪਾਸਿਓਂ ਕਬਰਸਤਾਨ ਨੂੰ ਵਲ ਰਹੀ ਸੀ। ਉਸ ਦੇ ਕਾਮੇ ਸਰੀਰ ਨੂੰ ਇਕ ਝੁਰਝੁਰੀ ਜਹੀ ਆ ਗਈ।
ਪਰ੍ਹੇ ਬਜ਼ਾਰ ਦੇ ਪਾਰਕ ਵਿਚ ਬਤੀਆਂ ਜਗ ਗਈਆਂ ਸਨ। ਅਕਾਸ਼ ਤੇ ਤਾਰੇ ਨਿਕਲ ਆਏ ਸਨ। ਅਜੇ ਤੀਕ ਨਾ ਠੇਕੇਦਾਰ ਆਇਆ ਸੀ ਨਾ ਕੋਈ ਮੁਰਦਾ ਹੀ। ਉਸ ਆਪਣੇ ਬੇਲਚੇ ਨੂੰ ਫਿਰ ਥੰਮ ਲਿਆ ਤੇ ਪੱਟੀ ਹੋਈ ਮਿੱਟੀ ਕਬਰ ਵਿਚੋਂ ਕਢਣ ਲੱਗਾ। ਥੋੜੇ ਸਮੇਂ ਪਿਛੋਂ ਹੀ ਉਹ ਗੋਡੇ ਗੋਡੇ ਕਬਰ ਵਿਚ ਸੀ।
ਉਸ ਨੂੰ ਮੁੜ ਭੁੱਖ ਦਾ ਅਹਿਸਾਸ ਹੋਣ ਲੱਗਾ। ਭੁੱਖ, ਭੁੱਖ-ਤੇ ਉਸਦਿਆਂ ਕੰਨਾਂ ਵਿਚ ਮੁੜ ਗੂੰਜਣ ਲੱਗਾ, "ਅਬਾ ! ਮੈਂ ਭੁਖੀ ਹੀ ਹਾਂ। ਹਾਏ ਚਾਵਲ! ਹਾਏ ਭਾਤ!! ਪਰ ਭਾਤ ਆਉਂਦਾ ਕਿਥੋਂ? ਉਸ ਨੂੰ ਇਹ ਗੱਲ ਸਮਝ ਨਾ ਆ ਸਕੀ। ਧਰਤੀ ਤਾਂ ਸਦਾ ਵਾਂਗ ਧਨ ਉਗਲ ਰਹੀ ਸੀ। ਆਖਰ ਉਹ ਅਣਦਿਸ਼ ਮੂੰਹ ਕਿਹੜਾ ਸੀ, ਜੋ ਸਾਰੇ ਦੇ ਸਾਰੇ ਧਾਨ ਨਿਗਲ ਰਿਹਾ ਸੀ।
ਉਸ ਆਪਣੀ ਅੱਖੀਂ ਵੇਖਿਆ ਸੀ, ਨਵੀਂ ਫ਼ਸਲ ਤੇ ਢੇਰਾਂ ਦੇ ਢੇਰ ਅਨਾਜ ਦੇ। ਫਿਰ ਉਸ ਨੂੰ ਬੋਰਿਆਂ ਵਿਚ ਬੰਦ ਕੀਤਾ
੧੨੯