ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਕਵੀਨ ਵਿਕਟੋਰੀਆ ਦਾ ਬੁਤ ਵੀ ਤਾਂ .........।"

"ਹੀ-ਹੀ-ਹੀ ਇਕ ਕੁਰੱਖ਼ਤ ਜਿਹਾ ਹਾਸਾ ਉਸ ਦੇ ਕੰਨ ਵਿਚ ਗੂੰਜ ਉਠਿਆ। ਉਸ ਨੂੰ ਇਉਂ ਭਾਸਿਆ, ਜਿਵੇਂ ਕੋਈ ਉਸ ਨਾਲ ਠੱਠਾ ਕਰ ਰਿਹਾ ਸੀ ਤੇ ਉਹ ਉਠ ਖਲੋਤਾ। ਪਰ ਉਸ ਨੂੰ ਇਉਂ ਭਾਸਿਆ, ਜਿਵੇਂ ਉਸ ਵਿਚ ਕੋਈ ਸਾਹ ਸਤ ਬਾਕੀ ਨਹੀਂ ਸੀ ਰਹਿ ਗਿਆ, ਜਾਂ ਉਹ ਆਪ ਵੀ ਪਥਰਾਂਦਾ ਜਾ ਰਿਹਾ ਸੀ, ਉਸ ਦਾ ਸਾਰਾ ਸਰੀਰ ਸਰਦੀ ਨਾਲ ਆਕੜ ਗਿਆ ਸੀ। ਉਹ ਹੌਲੀ ਹੌਲੀ ਕੀੜੇ ਵਾਂਗ ਰੀਂਂਘਣ ਲੱਗਾ। ਜਦੋਂ ਉਹ ਕਬਰਸਤਾਨ ਵਿਚੋਂ ਬਾਹਰ ਨਿਕਲਿਆ ਤਾਂ ਇਉਂ ਭਾਸਦਾ ਸੀ ਜਿਵੇਂ ਕੋਈ ਮਰਦਾ ਸੀ, ਜਿਸ ਨੂੰ ਕਿਸੇ ਨੇ ਜੀਉਂਦੇ ਜੀ ਕਬਰ ਵਿਚ ਦੱਬ ਦਿੱਤਾ ਸੀ ਤੇ ਹੁਣ ਉਹ ਉਠ ਆਇਆ ਸੀ-ਮੌਤ ਦੀ ਗਾਰ `ਚੋਂ ਰੀਂਂਘ ਰਿਹਾ ਸੀ ਜ਼ਿੰਦਗੀ ਵਲ, ਚਾਨਣੇ ਵਲ।

  • ਆਪਣਾ ਘਰ ਹੀ ਜਨਤ ਹੈ," ਉਹ ਸੋਚ ਰਿਹਾ ਸੀ। ਪਰ ਉਦੋਂ ਤੀਕ ਜਦ ਮਨਖ ਜੀਉਂਦਾ ਹੈ। ਇਹ ਮੇਰਾ ਘਰ ਹੈ। ਇਹ ਮੇਰੀ ਜਾਇਦਾਦ ਹੈ। ਮਰ ਕੇ ਹਰ ਕੋਈ ਇਕ ਕਬਰ ਜਿੱਡੀ ਭੋਂ ਮੰਗਦਾ ਹੈ। ਬਸ ਉਹੀਉ ਉਸ ਦਾ ਘਰ ਹੁੰਦਾ ਹੈ ਤੇ ਉਹੀਉ ਜਾਇਦਾਦ, ਜਾਂ ਸ਼ਾਇਦ ਮਰ ਕੇ ਮਨੁੱਖ ਕੁਝ ਸੋਚਦਾ ਹੀ ਨਹੀਂ, ਕੁਝ ਮੰਗਦਾ ਹੀ ਨਹੀਂ।

ਜਦੋਂ ਉਹ ਆਪਣੇ ਘਰ ਪੁਜਾ ਤਾਂ ਉਸ ਨੇ ਵੇਖਿਆ, ਉਸ ਦੀ ਕੁੱਲੀ ਚੌਪਟ ਖੁਲ੍ਹੀ ਸੀ। ਸ਼ਾਇਦ ਉਹਦੀ ਧੀ ਉਸ ਨੂੰ ਬਹੁਤ ਦੇਰ ਤੀਕ ਉਡੀਕਦੀ ਰਹੀ ਸੀ ਜਾਂ ਉਹ ਉਡੀਕ ਉਡੀਕ ਕੇ ਅਕ ਗਈ ਸੀ। ਸ਼ਾਇਦ ਉਸੇ ਨੂੰ ਹੀ ਢੂੰਡਣ ਉਹ ਉਸ ਦੇ ਮਗਰ ਚਲੀ ਗਈ ਸੀ ਤੇ ਉਸ ਦੇ ਪੈਰ ਆਪ-ਮੁਹਾਰੇ ਮੋੜ ਕੇ ਉਸ ਨੂੰ ਕਬਰਸਤਾਨ ਵਲ ਲੈ ਤੁਰੇ । ਦੂਰ ਹਨੇਰੇ ਵਿਚ ਉਸ ਤਕਿਆ, ਇਕ

੧੩੪