ਸਮਾਧੀ ਮੇਂ ਖੋਏ ਹੁਏ 'ਕੈਲਾਸ਼ ਪਤੀ' ਕੋ ਚੌਂਕਾ ਦੀਆ ਥਾ, ਹਾਂ ਯਿਹ ਵੋਹੀ ਫਰਿਆਦ ਹੈ ਜੋ ‘ਰਾਧਾ' ‘ਕਰਿਸ਼ਨ ਗੋਪਾਲ' ਕੇ ਲੀਏ ਰਖਤੀ ਥੀ, ਯਿਹ ਵੋਹੀ ਤੜਪ ਹੈ, ਜੋ ਮਾਂ ਬੇਟੇ ਕੇ ਲੀਏ ਰਖਤੀ ਹੈ, ਔਰ ਯਿਹ ਵੋਹੀ ਪਿਆਰ ਹੈ, ਜੋ ਬਹਿਨ ਭਾਈ ਕੇ ਲੀਏ ਰਖਤੀ ਹੈ । ਤੁਮ ਮੇਰੇ ਪੂਰਨ ਪ੍ਰੇਮ ਕੋ ਸਵੀਕਾਰ ਕਰੋ ਸਾਜਨ ! ਕਿਆ ਮੈਂ ਨੇ ਤੁਮਹੇਂ ਇਸ ਖਾਮੋਸ਼ੀ ਕੇ ਲੀਏ ਚਾਹਾ ਥਾ ? ਕਿਆ ਮੇਰੇ ਪਿਆਰ ਕੇ ਉਤਰ ਮੇਂ ਤੁਮਹਾਰੇ ਪਾਸ ਸਿਰਫ ਯਹੀ ਏਕ ਖਾਮੋਸ਼ੀ ਹੈ, ਬਰਫੋਂ ਕੀ ਸੀ ਠੰਢੀ ਔਰ ਉਦਾਸ ਖਾਮੋਸ਼ੀ ? ਬੋਲ ਮੇਰੇ ਕਵੀ ... ਬੋਲ ...."
ਤੇ ਬਾਵਜੂਦ ਇਸ ਗਲ ਦੇ ਕਿ ਉਹ ਉਸ ਦੇ ਪਿਆਰ ਦਾ ਉਤਰ ਉਨੀ ਹੀ ਨਿਘ ਨਾਲ ਦੇਣਾ ਚਾਹੁੰਦਾ ਸੀ, ਉਹ ਬਰਫਾਂ ਵਾਂਗ ਚੁਪ ਤੇ ਉਦਾਸ ਰਹਿੰਦਾ। ਹਰ ਵਾਰ ਇਕ ਸੋਚ ਉਸ ਦੀ ਚਾਹ ਵਿਚ ਆਣ ਖਲੋਂਦੀ ਸੀ ।
"ਇਹ ਸੁੰਦਰ ਹੈ, ਪਰ ਤੀਵੀਂ ਹੈ। ਮੈਂ ਇਸ ਵਿਚਲੀ ਸੁੰਦਰਤਾ ਦਾ ਪੁਜਾਰੀ ਹਾਂ । ਤੀਵੀਂ ਨਾਲ ਮੇਰਾ ਕੋਈ ਵਾਸਤਾ ਨਹੀਂ, ਕੋਈ ਸਬੰਧ ਨਹੀਂ। ਮੇਰਾ ਮਸੀਹ, ਆਪ ਇਕ ਸੁੰਦਰਤਾ ਹੈ, ਤੇ ਇਸ ਵਿਚਲੀ ਸੁੰਦਰਤਾ ਮੇਰੇ ਮਸੀਹ ਦੀ ਸੁੰਦਰਤਾ ਹੈ। ਇਹ ਸੁੰਦਰ ਹੈ, ਪ੍ਰੀਤਮ ਹੈ, ਪਰ ਪੂਜਯ ਹੈ। ਮੈਂ ਇਸ ਨੂੰ ਪੂਜਯ ਹੀ ਵੇਖਣਾ ਚਾਹੁੰਦਾ ਹਾਂ ਤੇ ਉਹ ਚੁੱਪ ਰਹਿੰਦਾ। ਕੁੜੀ ਦੀ ਤਰਲੇ ਭਰੀ ਆਵਾਜ਼ ਨਿਕਲਦੀ ਤੇ ਸਿਸਕਦੀ ਰਹਿੰਦੀ । ਪਿਆਰ ਮੰਦਿਰ ਵਿਚ ਪਈ ਮੂਰਤ ਵਾਂਗ ਉਹ ਬੇ-ਹਿਸ ਰਹਿੰਦਾ ਤੇ ਕਦੇ ਕੌਣ ਜਾਣਦਾ ਹੈ, ਮੰਦਰ ਵਿਚ ਪਈ ਭਗਾਵਨ ਦੀ ਮੂਰਤੀ ਆਪਣੇ ਪੁਜਾਰੀਆਂ ਦੀ ਦਿਸ਼ਾ ਤੇ ਅੰਦਰੋਂ ਅੰਦਰ ਹਸਦੀ ਹੈ ਜਾਂ ਅਥਰੂ ਵੀਟਦੀ । ਉਹ ਜੀਭ, ਬੁਲ੍ਹ, ਦਿਲ ਅਤੇ ਖਿਆਲਾਤ ਰਖਦਿਆਂ
੧੪