ਪੰਨਾ:ਪਾਪ ਪੁੰਨ ਤੋਂ ਪਰੇ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਇਆਂ ਭੀ ਚੁਪ ਰਹਿੰਦਾ। ਚੰਨ ਚਾਨਣੀ ਵਿਚ ਨ੍ਹਾਉਂਦੀ ਹੋਈ ਪ੍ਰੀਤਮਾ ਦੀ ਮਰਮਰੀਂਂ ਬਾਂਹ ਥਕ ਕੇ ਵਾਪਸ ਮੁੜ ਜਾਂਦੀ। ਆਪਣੇ ਤਸੱਵਰ ਹੀ ਤਸੱਵਰ ਵਿਚ ਉਹ ਵੇਖਦਾ ਪ੍ਰੀਤਮਾਂ ਦੀ ਬਾਂਹ ਤੇ ਸੂਹਾ ਲਾਲ ਚੂੜਾ ਹੈ। ਉਸ ਦੀ ਖਬੇ ਹੱਥ ਦੀ ਤੱਲੀ ਤੇ ਜਿਥੇ ਉਸ ਦੇ ਆਪਣੇ ਨਾਂ ਦਾ ਪਹਿਲਾ ਅੱਖਰ ਉਕਰਿਆ ਹੋਇਆ ਹੈ। ਸੁਹਾਗ ਦੀ ਮਹਿੰਦੀ ਲਗ ਲਗ ਜਾਂਦੀ ਹੈ ਪਰ ਦੂਜੇ ਹੀ ਦਿਨ ਉਹ ਜਾਣ ਜਾਂਦਾ ਸੀ ਪ੍ਰੀਤਮਾ ਅਜ ਕੰਵਾਰੀ ਹੈ। ਉਸ ਦੀਆਂ ਮਰਮਰੀਂ ਬਾਹਾਂ ਲਾਲ ਸੂਹੇ ਚੂੜੇ ਤੋਂ ਵਾਂਜੀਆਂ ਹਨ ਤੇ ਉਸ ਦਿਆਂ ਹਥਾਂ ਤੇ ਸੁਹਾਗ ਮਹਿੰਦੀ ਦਾ ਰਾਜ ਨਹੀਂ। ਉਸ ਦਿਆਂ ਬੁਲ੍ਹਾਂ ਤੇ ਸਦਾ ਵਾਂਗ ਲਿਲਕਦੀ ਹੋਈ ਫਰਿਆਦ ਹੁੰਦੀ ਹੈ ਤੇ ਅਖੀਆਂ ਵਿਚ ਸਦੀਵੀ ਤਰਲਾ ਪਰ ਈਸਾ ਮਸੀਹ ਦਾ ਪੁਜਾਰੀ ਜਦੋਂ ਭੀ, ਈਸਾ ਮਸੀਹ ਦੇ ਫ਼ਰਮਾਨ। ਬਾਬਤ ਸੋਚਦਾ ਤਾਂ ਉਹ ਕੰਬ ਉਠਦਾ, 'ਪ੍ਰੀਤਮਾ ਮੇਰੇ ਲਈ ਨਹੀਂ।' ਉਹ ਜਾਣਦਾ ਸੀ, ਪਰ ਇਸ ਗਲ ਦੇ ਬਾਵਜੂਦ ਵੀ ਉਹ ਸੋਚਦਾ। ਮੈਂ ਨਿਰਾ ਉਸ ਨੂੰ ਪਿਆਰਿਆ ਹੀ ਨਹੀਂ, ਮੈਂ ਉਸ ਵਿਚ ਮਸੀਹ ਦਾ ਚਾਨਣ ਲਭਿਆ ਹੈ ਤੇ ਪੂਜਿਆ ਹੈ ਪਿਆਰ ਕਰਨਾ ਕੋਈ ਗੁਨਾਹ ਨਹੀਂ, ਗੁਨਾਹ ਕੇਵਲ ਗੁਨਾਹ ਦਾ ਖਿਆਲ ਹੈ। ਉਸ ਨੇ ਤਾਂ ਆਖਿਆ ਸੀ, ਜੋ ਕੋਈ ਤੀਵੀਂ ਨੂੰ ਭੈੜੀ ਅੱਖ ਨਾਲ ਵੇਖਦਾ ਹੈ, ਉਹ ਗੁਨਾਹਗਾਰ ਹੈ ਕਿਉਂਕਿ ਸਚਮਚ ਗੁਨਾਹ ਕਰਨ ਤੋਂ ਵੀ ਪਹਿਲਾਂ ਉਹ ਆਪਣੇ ਦਿਲ ਵਿਚ ਗੁਨਾਹ ਕਰਦਾ ਹੈ।'ਤੀਵੀਂ ਨੂੰ ਭੈੜੀ ਅੱਖ ਨਾਲ ਵੇਖਣਾ ਗੁਨਾਹ ਹੈ, ਪਰ ਉਸ ਵਿਚ ਈਸਾ ਮਸੀਹ ਦੀ ਰੋਸ਼ਨੀ ਵੇਖਣਾ ਤਾਂ ਗੁਨਾਹ ਨਹੀਂ ਹੈ! ਅਤੇ ਜਿਤਨੀ ਦੇਰ ਤੀਕ ਉਹ ਇਸ ਤਰ੍ਹਾਂ ਸੋਚਦਾ ਰਹਿੰਦਾ, ਇਹ ਗੁਨਾਹ ਹੈ ਕਿ ਨਹੀਂ, ਉਸ ਦੀ ਪ੍ਰੀਤਮਾ ਉਸ ਦੇ ਸਾਹਮਣੇ ਖੜੀ ਰਹਿੰਦੀ, ਉਸ ਮੁਜਰਮ

੧੫