ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਂਗ ਜੋ ਨਹੀਂ ਜਾਣਦਾ ਕਿ ਮੁਨਸਿਫ਼ ਉਸ ਨੂੰ ਮੌਤ ਦੀ ਸਜ਼ਾ ਦੇਣ ਲੱਗਾ ਹੈ ਕਿ ਉਕਾ ਹੀ ਬਰੀ ਕਰ ਦੇਣ ਲਗਾ। ਉਹ ਕੋਈ ਗਿਲਾ ਕਰਦੀ ਸੀ ਨਾ ਸ਼ਕਾਇਤ, ਸਗੋਂ ਖਾਮੋਸ਼ ਅਤੇ ਬੇ-ਹਿਸ ਖੜੀ ਰਹਿੰਦੀ।

—ਤੇ ਫੇਰ ਉਹ ਹਿਲਦੀ ਸੀ। ਉਸ ਦੇ ਬੁਲ੍ਹ ਹਿਲਦੇ ਸਨ ਤੇ ਓਹਨਾਂ ਵਿਚੋਂ ਕਵਿਤਾ ਨਿਕਲਦੀ, ਜਿਸ ਦਾ ਉਲਥਾ ਸੀ 'ਪਿਆਰ`, ਕੇਵਲ ‘ਪਿਆਰ’। ਉਹ ਉਸ ਵਲ ਵਧਦੀ ਸੀ, ਹੌਲੀ ਹੌਲੀ, ਕਦਮ ਕਦਮ ਤੇ ਕਵੀ ਉਸ ਨੂੰ ਪਿਆਰਦਿਆਂ ਹੋਇਆਂ ਵੀ ਤ੍ਰਬਕ ਉਠਦਾ ਤੇ ਪਿਛੇ ਹਟ ਜਾਂਦਾ। ਉਹ ਜਾਣਦਾ ਸੀ ਜੇ ਉਹ ਇਕ ਕਦਮ ਵੀ ਉਸ ਵਲ ਵਧਿਆ ਤਾਂ ਓਹ ਦੋਵੇਂ ਟਕਰਾ ਜਾਣਗੇ ਤੇ ਕਿਤਨੀ ਖਤਰਨਾਕ ਹੁੰਦੀ ਹੈ ਟੱਕਰ।

ਏਸੇ ਤਰ੍ਹਾਂ ਇਸ ਖਿਚੋਤਾਣ ਵਿਚ ਇਕ ਸਮਾਂ ਬੀਤ ਗਿਆ। ਕਵੀ ਜਾਣਦਾ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਹੈ। ਜਦੋਂ ਉਹ ਰਾਤੀਂਂ ਇਕ ਇਕ ਵਜੇ ਮੁੜ ਕੇ ਆਉਂਦਾ ਤਾਂ ਉਹ ਵੀ ਜਾਗਦੀ ਹੁੰਦੀ। ਉਹ ਆਪਣੇ ਕਮਰੇ ਵਿਚ ਬੱਤੀ ਜਗਾਂਦਾ ਹੀ ਸੀ ਕਿ ਕਿਸੇ ਦੀ ਖੰਘ ਦੀ ਆਵਾਜ਼ ਉਸਦਿਆਂ ਕੰਨਾਂ ਵਿਚ ਪੈਂਦੀ।'ਖੌਂ......... ਖੌਂ।' 'ਮੈਂ ਅਭੀ ਤਕ ਜਾਗ ਰਹੀ ਹੂੰ। ਯਿਹ ਮਤ ਸਮਝਨਾ ਕਿ ਮੁਝੇ ਨੀਂਦ ਆ ਗਈ ਹੈ। ਮੁਝੇ ਅਬ ਭੀ ਤੁਮਹਾਰਾ ਇੰਤਜ਼ਾਰ ਹੈ। ਮੁਝੇ ਅਬ ਭੀ ਤੁਮ ਪਰ ਉਮੀਦ ਹੈ।' ਤੇ ਕਵੀ, ਜੇ ਉਸ ਨੂੰ ਜਵਾਬ ਵਿਚ ਪਿਆਰਦਾ ਨਹੀਂ ਸੀ ਤਾਂ ਘਟੋ ਘਟ ਉਸ ਨੂੰ ਉਸ ਦੀਆਂ ਏਹਨਾਂ ਕੁਰਬਾਨੀਆਂ ਦਾ ਖਿਆਲ ਜ਼ਰੂਰ ਰਹਿੰਦਾ। ‘ਕੋਈ ਕਿਓਂ ਕਿਸੀ ਕੇ ਲੀਏ ਜਾਗੇ। ਕੋਈ ਕਿਓਂ ਕਿਸੀ ਕਾ ਰਾਤ ਭਰ ਇੰਤਜ਼ਾਰ ਕਰੇ।' ਤੇ ਹੋਰ ਜਦੋਂ ਉਸ ਨੇ ਉਸ ਨੂੰ ਪਿਆਰ ਕਰਨਾ ਸ਼ੁਰੂ ਕੀਤਾ ਸੀ ਤਾਂ ਇਸ ਲਈ ਨਹੀਂ ਕਿ ਉਸ ਨੇ ਉਸ ਨੂੰ

੧੬