ਪੰਨਾ:ਪਾਪ ਪੁੰਨ ਤੋਂ ਪਰੇ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਹਲ ਵਗਦਾ ਰਿਹਾ

ਘਸ ਘਸ ਕੇ ਲੋਹੇ ਦੀ ਨੋਕ ਦੁੱਧ ਚਿੱਟੀ ਚਾਂਦੀ ਵਾਂਗ ਹੋ ਗਈ। ਹਲ ਸਦੀਆਂ ਤੋਂ ਵਗਦਾ ਆ ਰਿਹਾ ਸੀ। ਮੰਗੂ ਇਸ ਤੋਂ ਪਹਿਲਾਂ ਵੀ ਕਈ ਬੀਜਾਈਆਂ ਕਰ ਚੁੱਕਾ ਸੀ। ਉਸ ਦਾ 'ਲਾਖਾ' ਤੇ 'ਰੱਤਾ' ਇਸ ਤੋਂ ਪਹਿਲਾਂ ਵੀ ਇਸ ਖੇਤੀ ਨੂੰ ਕਈ ਵਾਰੀ ਲਤਾੜ ਚੁਕੇ ਸਨ। ਫਸਲ ਬੀਜੇ ਜਾਂਦੇ, ਉਗਦੇ, ਪੱਕਦੇ ਤੇ ਕੱਟੇ ਜਾਂਦੇ। ਇਹ ਸਿਲਸਿਲਾ ਸਦੀਆਂ ਤੋਂ ਤੁਰਿਆ ਆ ਰਿਹਾ ਸੀ। ਕਦੀ ਵੀ ਇਸ ਇਕਸਾਰਤਾ ਵਿਚ ਫ਼ਰਕ ਨਾ ਪਿਆ। ਬਲਦ ਆਪਣੀ ਕਾਰ ਤੋਂ ਚੰਗੀ ਤਰ੍ਹਾਂ ਜਾਣੂ ਸਨ। ਜਾਣੋ ਓਹਨਾਂ ਨੇ ਅਨੁਭਵ ਕਰ ਲਿਆ ਸੀ ਕਿ ਉਹ ਬਣੇ ਹੀ ਕੇਵਲ ਧਰਤੀ ਤੇ

੨੧