ਉਸ ਨੂੰ ਬਹਿਸ਼ਤ ਨਸੀਬ ਕਰੇਗਾ—ਭਾਵੇਂ 'ਅਗਲਾ ਜਹਾਨ ਤੇ ਬਹਿਸ਼ਤ ਉਸ ਦੇ ਬਾਬੇ ਨੇ ਮਰ ਕੇ ਵੀ ਨਾ ਵੇਖਿਆ ਹੋਵੇ। ਉਹ ਥਕ ਕੇ ਨਢਾਲ ਹੋ ਗਿਆ ਪਰ ਫਿਰ ਵੀ ਤੁਰਦਾ ਰਿਹਾ। ਪਤ-ਝੜ ਨਾਲ ਦਰੱਖਤਾਂ ਦੇ ਪੱਤੇ ਡਿਗ ਰਹੇ ਸਨ। ਸਖਤ ਸਰਦੀ ਵਿਚ ਸਖ਼ਤ ਮਿਹਨਤ ਕਰਦੇ ਹੋਏ ਮੰਗੂ ਨੂੰ ਇਉਂ ਭਾਸਿਆਂ ਜਿਵੇਂ ਦਰੱਖਤ ਰੋ ਰਹੇ ਹਨ। ਉਸਨੂੰ ਇਕ ਬੇਮਲੂਮਾ ਜਿਹਾ ਝਾਉਲਾ ਪਿਆ, ਜਿਵੇਂ ਰੁੱਖਾਂ ਵਿਚ ਵੀ ਅਹਿਸਾਸ ਹੈ ਤੇ ਉਹ ਨਰਮ-ਦਿਲ ਹਨ ਤੇ ਉਸਦੀ ਪੀੜ ਨੂੰ ਅਨੁਭਵ ਕਰਨ ਦੀ ਸੱਤਾ ਉਨ੍ਹਾਂ ਵਿਚ ਹੈ। ਕਿਵੇਂ ਸਾਲ ਦੇ ਸਾਲ ਪੱਤੇ ਝੜ ਜਾਂਦੇ ਹਨ ਤੇ ਨਵੇਂ ਸਿਰਿਓਂ ਮੁੜ ਉਗ ਪੈਂਦੇ ਹਨ-ਮਨੁੱਖ ਮਰਦੇ ਤੇ ਜੰਮਦੇ ਰਹਿੰਦੇ ਹਨ- ਰੁੱਖਾਂ ਦੀ ਵੀ ਇਕ ਦੁਨੀਆਂ ਹੈ, ਪਤਝੜਾਂ ਤੇ ਬਹਾਰਾਂ, ਉਨਾਂ ਦੇ ਜੀਵਨ ਦੇ ਦੁਖ ਸੁਖ ਹਨ। ਮੰਗੂ ਬਹੁਤ ਕੁਝ ਸੋਚਦਾ ਰਿਹਾ, ਹਲ ਵਗਦਾ ਰਿਹਾ ਤੇ ਧਰਤੀ ਦੀ ਹਿਕ ਤੇ ਲੀਹਾਂ ਪੈਂਦੀਆਂ ਰਹੀਆਂ, ਭੂਰੀਆਂ ਹਲਕੀਆਂ, ਕਾਲੀਆਂ ਡੂੰਘੀਆਂ—ਜਿਵੇਂ ਚਾਬਕ ਦੀਆਂ ਲਾਸ਼ਾਂ...!
ਹੌਲੀ ਹੌਲੀ ਬਹਾਦਰ ਤੇ ਰੇਸ਼ਮਾਂ ਵਾਂਗ ਮੰਗੂ ਦੀ ਫਸਲ ਵੱਡੀ ਹੁੰਦੀ ਗਈ। ਆਪਣੀ ਖੇਤੀ ਉਸ ਨੂੰ ਔਲਾਦ ਜਿੱੱਨੀ ਪਿਆਰੀ ਸੀ। ਕਈ ਕਈ ਦਿਨ ਤੇ ਰਾਤਾਂ ਲਗਾਤਾਰ ਜਗਰਾਤੇ ਕੱਟ ਕੇ ਆਖ਼ਰ ਉਸ ਦੀ ਫਸਲ ਪੱਕ ਗਈ। ਸਿੱਟਿਆਂ ਵਿਚ ਦੁੱਧ ਚਿੱਟੇ ਦਾਣੇ ਸੁਚੇ ਮੋਤੀਆਂ ਵਾਂਗ ਲਿਸ਼ਕਦੇ ਸਨ। ਉਸ ਦੇ ਸਾਰੇ ਟੱਬਰ ਨੇ ਰਲ ਕੇ ਫਸਲ ਨੂੰ ਕੱਟਿਆ ਤੇ ਇਕ ਵੱਡੇ ਸਾਰੇ ਪਿੜ ਵਿਚ ਅਨਾਜ ਦਾ ਢੇਰ ਲਗ ਗਿਆ। ਇਹ ਮੰਗੂ ਦੀ ਸਾਰੇ ਸਾਲ ਦੀ ਕਮਾਈ ਸੀ— ਗਾੜ੍ਹੇ ਪਸੀਨੇ ਦੀ ਕਮਾਈ।
"ਦਾਣੇ ਦਾਣੇ ਤੇ ਮੁਹਰ ਹੁੰਦੀ ਹੈ," ਉਸ ਨੇ ਕਿਸੇ ਪਾਸੋਂ ਸੁਣ ਰੱਖਿਆ ਸੀ। ਪਰ ਉਹ ਮੁਹਰ ਵੇਖਣ ਵਾਲੀ ਨਜ਼ਰ ਉਸ ਪਾਸ
੨੩