ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/27

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਅਣਜਾਣ

ਜਦੋਂ ਮੈਂ ਤਿੰਨ ਸਾਲ ਦਾ ਸਾਂ, ਉਦੋਂ ਉਹ ਪੰਜ ਸਾਲ ਦੀ ਸੀ। ਜਦੋਂ ਮੈਂ ਪੰਜ ਸਾਲ ਦਾ ਹੋਇਆ, ਉਦੋਂ ਉਹ ਸਤ ਸਾਲ ਦੀ ਹੋ ਗਈ। ਪਰ ਜਿਹੜੀ ਗੱਲ ਮੈਨੂੰ ਰਹਿ ਰਹਿ ਕੇ ਵੀ ਸਮਝ ਨਹੀਂਂ ਸੀ ਆਉਂਦੀ ਉਹ ਇਹ ਸੀ, ਆਖਰ ਉਹ ਮੇਰੇ ਤੋਂ ਸਦਾ ਵੱਡੀ ਕਿਉਂ ਹੁੰਦੀ। ਮੈਂ ਉਸ ਨਾਲੋਂ ਤੇਜ਼ ਦੌੜ ਸਕਦਾ ਸਾਂ, ਝਾੜੀਆਂ ਤੋਂ ਬੇਰ ਤੋੜਨ ਲਗਿਆਂ ਕੰਡਿਆਂ ਦੀ ਮੈਂ ਕਦੀ ਪ੍ਰਵਾਹ ਨਹੀਂ ਸੀ ਕੀਤੀ। ਅੱਜ ਤੀਕ ਕਿਤਨੀਆਂ ਤਿਤਲੀਆਂ ਮੈਂ ਫੜੀਆਂ ਸਨ, ਓਹਨਾਂ ਦਾ ਅੱਧ ਵੀ ਕਦੀ ਉਸ ਪਾਸੋਂ ਨਹੀਂ ਸੀ ਹੋ ਸਕਿਆ। ਮੇਰਾ ਕੱਦ ਵੀ ਉਸ ਨਾਲੋਂ ਲੰਮਾ ਸੀ,

੨੬