ਉਹ ਮਸਾਂ ਮੇਰੇ ਮੋਢਿਆਂ ਤੀਕ ਅਪੜਦੀ ਸੀ। ਕਈ ਵਾਰੀ ਇਕ ਦੂਜੇ ਦੇ ਕੋਲੋ ਕੋਲ ਖੜੇ ਹੋ ਕੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਕੱਦ ਮਿਣ ਚੁਕੇ ਸਾਂ। ਅਡੀਆਂ ਚੁੱਕ ਕੇ ਆਪਣੀ ਲੰਮੀ ਸਾਰੀ ਧੌਣ ਅਕੜਾ ਕੇ ਉਹ ਆਖਦੀ:
"ਲੈ!" -ਤੇ ਮੈਂ ਸਾਰੇ ਤਾਣ ਨਾਲ ਉਸ ਦੇ ਮੋਢੇ ਹੇਠਾਂ ਦਬ ਦੇਂਦਾ। ਉਸ ਨੂੰ ਧੱਕ ਕੇ ਪਰ੍ਹਾਂ ਵਗ੍ਹਾ ਮਾਰਦਾ।
'ਚਲਾਕੋ ਵਡੀ!' ਤੇ ਉਹ ਧਰਤੀ ਤੇ ਮੂਧੀ ਪਈ ਹੋਈ ਮੈਨੂੰ ਘੂਰਦੀ ਰਹਿੰਦੀ। ਮੈਂ ਆਪਣੀਆਂ ਦੋਵੇਂ ਲੰਮ-ਸਲੰਮੀਆਂ ਬਾਹਵਾਂ ਨਾਲ ਲਕੜੀ ਦੀ ਚੁਗਾਠ ਵਾਂਗ, ਆਪਣੇ ਸੀਨੇ ਤੇ ਕੜਿੰਗੀ ਬਣਾਈ, ਆਕੜ ਕੇ ਖਲੋਤਾ ਰਹਿੰਦਾ ਜਾਂ ਉਸ ਨੂੰ ਦੰਦੀਆਂ ਝਕਾਂਦਾ। ਤੇ ਫੇਰ ਜਦੋਂ ਉਸਦਾ ਦਾਅ ਲਗਦਾ ਸੀ ਉਹ ਵੀ ਮੈਨੂੰ ਰਜ ਕੇ ਚੂੰਢੀਆਂ ਵੱਢਦੀ ਸੀ, ਦੰਦੀਆਂ ਵੱਢਦੀ ਸੀ ਤੇ ਆਪਣਿਆਂ ਲੰਮਿਆਂ ਨੌਹਾਂ ਨਾਲ, ਜਿਹੜੇ ਉਸ ਕਦੀ ਵੀ ਕੱਟੇ ਨਹੀਂ ਸਨ, ਮੇਰੇ ਪਾਸੇ ਛਿੱੱਲ ਸੁਟਦੀ ਸੀ, ਗੱਲ੍ਹਾਂ ਨੋਚ ਲੈਂਦੀ ਸੀ।
ਬਹੁਤੇ ਕੰਮ ਕਰਨ ਵਿਚ ਮੈਂ ਉਸ ਨਾਲੋਂ ਤਕੜਾ ਹੁੰਦਾ ਸਾਂ, ਤੇ ਕਈ ਗਲਾਂ ਵਿਚ ਉਹ ਮੇਰੇ ਜਿੱਡੀ ਹੁੰਦੀ। ਕਦੀ ਵੀ ਕੋਈ ਕੰਮ ਉਸ ਮੇਰੇ ਤੋਂ ਵਧ ਕੇ ਨਹੀਂ ਸੀ ਕੀਤਾ। ਪਰ ਫਿਰ ਵੀ ਉਹ ਮੇਰੇ ਤੋਂ ਵਡੀ ਸੀ ਤੇ ਮੇਰੇ ਲਖ ਜਤਨ ਕਰਨ ਤੇ ਵੀ ਉਹ ਮੈਥੋਂ ਛੋਟੀ ਨਹੀਂ ਸੀ ਹੋ ਸਕਦੀ।
ਉਹ ਮੈਥੋਂ ਦੋ ਸਾਲ ਵੱਡੀ ਸੀ ਤੇ ਇਸ ਲਈ ਯਕੀਨਨ ਉਸ ਦੇ ਤਜਰਬੇ ਵੀ ਮੇਰੇ ਨਾਲੋਂ ਦੋ ਸਾਲ ਵਡੇ ਸਨ। ਕਦੀ ਕਦੀ ਜਦੋਂ ਉਹ ਮੈਨੂੰ ਕੋਈ ਗਲ ਨਹੀਂ ਸੀ ਦਸਣਾ ਚਾਹੁੰਦੀ, ਜਾਂ ਨਹੀਂ ਸੀ ਦਸ ਸਕਦੀ, ਤਾਂ ਆਖਦੀ, 'ਨਹੀਂ ਤੂੰ ਨਹੀਂ ਜਾਣਦਾ। ਇਹ ਗਲ ਤੇਰੇ ਮਤਲਬ ਦੀ ਨਹੀਂ।' ਤੇ ਮੈਂ ਚੁਪ ਹੋ ਜਾਂਦਾ। ਪਰ ਮੇਰਾ
੨੭