ਪੰਨਾ:ਪਾਪ ਪੁੰਨ ਤੋਂ ਪਰੇ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਈ ਸੀ, ਮਾਂ ਵੀ ਖ਼ੁਸ਼ ਸੀ ਤੇ 'ਬਾਬੂ' ਵੀ। ਉਹ ਕਈ ਵਾਰੀ ਉਸ ਨੂੰ ਆਖਿਆ ਕਰਦੀ ਸੀ, 'ਮੁੰਨੀ' ਤੂੰ ਹੁਣ ਮੁੰਡਿਆਂ ਨਾਲ ਨਾ ਖੇਡਿਆ ਕਰ। ਧੀਆਂ ਬਾਹਰ ਗਲੀਆਂ ਤੇ ਖੇਤਾਂ ਵਿਚ ਨਹੀਂ ਦੌੜਦੀਆਂ ਹੁੰਦੀਆਂ। ਤੂੰ ਚੁਲ੍ਹੇ ਚੌਂਂਕੇ ਦਾ ਕੁਝ ਵੀ ਨਹੀਂ ਜਾਣਦੀ ਤੇ ਮੈਨੂੰ, "ਤੂੰ ਕਦੀ ਆਪਣਾ ਸਬਕ ਚੇਤੇ ਨਹੀਂ ਕੀਤਾ। ਕਦੀ ਆਪਣੀ ਪੱਟੀ ਨਹੀਂ ਲਿਖੀ। ਸਾਰੀ ਉਮਰ ਇਵੇਂ ਹੀ ਝਖਾਂ ਮਾਰਦਾ ਰਹੇਂਗਾ।ਆਖਾਂਗੀ ਤੇਰੇ ਮੁਣਸ਼ੀ ਨੂੰ।" ਤੇ ਹੋਰ ਪਤਾ ਨਹੀਂ ਕੀ ਕੁਝ। ਪਰ ਇਹ ਸਾਰੀਆਂ ਮੇਰੇ ਕੰਨਾਂ ਤੋਂ ਵੀ ਨਹੀਂ ਸਨ ਰੀਂਗਦੀਆਂ। ਮੁੜ ਮੈਂ ਉਹੀਓ ਸਾਂ, ਤੇ ਮੁੜ ਉਹੀਓ ਮੇਰੀ ਗੁਲੇਲ।

'ਬਾਬੂ ਆਪਣਿਆਂ ਮੋਢਿਆਂ ਤੇ ਇਕ ਛਾਂਟਾ ਰਖਦਾ ਸੀ। ਖੇਤਾਂ ਵਿਚੋਂ ਵਾਪਸ ਆਉਂਦਿਆਂ ਹੀ ਉਹ ਬੈਲਾਂ ਦੀ ਜੋੜੀ, ਖੁਰਲੀਆਂ ਕੋਲ ਬੰਨ੍ਹ ਦਿੰਦਾ ਸੀ ਤੇ ਭਜਦਾ ਸੀ ਚੌਂਕੇ ਵਲ। ਮੈਂ ਉਸ ਤੋਂ ਬਹੁਤ ਡਰਦਾ ਸੀ। ਉਸ ਦਾ ਛਾਂਟਾ ਕਈ ਵਾਰੀ ਮੇਰੀ ਪਿੱਠ ਦੀ ਖੱਲ ਉਧੇੜ ਚੁਕਾ ਸੀ। ਉਸ ਨੂੰ ਨਾ ਕਿਸੇ ਦੀ ਪਰਵਾਹ ਸੀ, ਨਾ ਕਿਸੇ ਦੀ ਸੁਣਦਾ ਸੀ। ਜਿਵੇਂ ਉਸ ਦਾ ਜੀਅ ਚਾਹੁੰਦਾ ਸੀ ਕਰਦਾ ਸੀ। ਮਾਂ ਵੀ ਉਸ ਤੋਂ ਡਰਦੀ ਸੀ। ਮਾਂ ਮੈਨੂੰ ਪੜ੍ਹਾਉਣਾ ਚਾਹੁੰਦੀ ਸੀ, ਤੇ ਉਸ ਦੇ ਖਿਆਲ ਅਨੁਸਾਰ ਮੈਂ ਕਦੀ ਵੀ ਪੜ੍ਹ ਨਹੀਂ ਸਾਂ ਸਕਦਾ। ਉਸ ਦੀ ਜਾਚੇ ਮੈਂ ਢੀਠ ਸਾਂ, ਲਾ-ਪਰਵਾਹ ਸਾਂ, ਅਵਾਰਾ ਸਾਂ ਤੇ ਉਹ ਮੇਰੇ ਓਹਨਾਂ ਕੰਨਾਂ ਨੂੰ ਕਈ ਵਾਰੀ ਪੁਟ ਚੁਕਾ ਸੀ, ਜਿਹੜੇ ਇਕ ਪਾਸਿਉਂ ਸੁਣ ਕੇ ਦੂਜੇ ਪਾਸਿਓਂ ਕੱਢ ਦੇਂਦੇ ਸਨ।

ਤੇ ਸ਼ਾਇਦ ਉਹ ਦੋਵੇਂ ਹੁਣ ਇਸ ਕਰਕੇ ਵੀ ਖੁਸ਼ ਸਨ ਕਿ ਮੈਂ ਹੁਣ ਕਦੀ ਕਦੀ ਕਿਤਾਬ ਲੈ ਕੇ ਪੜ੍ਹਦਾ ਹੁੰਦਾ ਸਾਂ-ਮੌਲਵੀ

३२