ਪੰਨਾ:ਪਾਪ ਪੁੰਨ ਤੋਂ ਪਰੇ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਿਬ ਦਾ ਘੋੜਾ, ਪੰਡਤ ਜੀ ਦੀ ਬਹਿਲੀ। ਮੈਂ ਪਹਾੜੇ ਦਸ ਤੀਕ ਗਿਣ ਲੈਂਦਾ ਸਾਂ ਤੇ ਮੈਨੂੰ, ‘ਬਾਰਾਂ ਇੰਚ ਕਾ ਏਕ ਫੁਟ,' 'ਤੀਨ ਫੁਟ ਕਾ ਏਕ ਗਜ਼' ਵੀ ਚੇਤੇ ਹੋ ਗਿਆ ਸੀ।

ਪਰ ਹੁਣ ਮੁੰਨੀ ਵਿਚ ਮੈਨੂੰ ਇਕ ਖਾਸ ਕਿਸਮ ਦੀ ਤਬਦੀਲੀ ਭਾਸਣ ਲਗ ਗਈ ਸੀ। ਉਹ ਅਗੇ ਨਾਲੋਂ ਵਧੇਰੇ ਚੁਪ ਰਹਿਣ ਲਗ ਪਈ ਸੀ। ਹਾਸਾ ਕਦੀ ਮੈਂ ਉਸ ਦਿਆਂ ਬੁਲ੍ਹਾਂ ਤੇ ਤਕਿਆ ਨਹੀਂ ਸੀ। ਉਹ ਆਪਣਿਆਂ ਬੁਲ੍ਹਾਂ ਨੂੰ ਸਦਾ ਇਉਂਂ ਹੀ ਰਖਦੀ ਸੀ,ਜਿਵੇਂ ਉਸ ਪਾਸ ਕੁਝ ਕਹਿਣ ਨੂੰ ਹੈ ਹੀ ਨਹੀਂ ਸੀ। ਜਾਂ ਉਹ ਉਕੀਓ ਕੋਰੀ ਸੀ। ਤੇ ਇਹ ਵੀ ਸੰਭਵ ਸੀ ਜਿਵੇਂ ਹੁਣ ਉਸ ਨੂੰ ਦੁਨੀਆਂ ਦੇ ਹਰ ਸਵਾਲ ਦਾ ਉਤਰ ਲਭ ਪਿਆ ਸੀ। ਉਸ ਕੁਝ ਜ਼ਿੰਦਗੀ ਦਾ ਭੇਤ ਪਾ ਲਿਆ ਸੀ। ਤੇ ਹੁਣ ਉਹ ਮੈਨੂੰ ਪਹਿਲਾਂ ਨਾਲੋਂ ਬਹੁਤ ਸਿਆਣੀ ਜਾਪਣ ਲਗ ਗਈ ਸੀ। ਉਹ ਅਗੇ ਨਾਲੋਂ ਵਡੀ ਹੋ ਗਈ ਸੀ ਹੁਣ। ਉਸ ਦਾ ਰੰਗ ਨਿਖਰਦਾ ਜਾ ਰਿਹਾ ਸੀ। ਉਸ ਦਾ ਕੱਦ ਵੀ ਵਧ ਗਿਆ ਸੀ। ਆਪਣੇ ਪੁਰਾਣੇ ਕਪੜੇ ਹੁਣ ਉਸ ਨੂੰ ਬੜੇ ਕੱਸ ਕੇ ਆਉਂਦੇ ਸਨ। ਤੰਗ ਤੰਗ ਕੱਪੜਿਆਂ ਵਿਚ ਘੁਟਿਆ ਹੋਇਆ ਉਸ ਦਾ ਜਿਸਮ ਇਉਂ ਜਾਪਦਾ ਸੀ, ਜਿਵੇਂ ਕਪੜੇ ਪਾੜ ਕੇ ਬਾਹਰ ਨਿਕਲ ਆਵੇਗਾ। ਹੁਣ ਉਹ ਕਦੀ ਕਦੀ ਮਾਂ ਦੀਆਂ ਕਮੀਜ਼ਾਂ ਤੇ ਸਲਵਾਰਾਂ ਪਾਇਆ ਕਰਦੀ ਸੀ। ਜਿਥੇ ਕਿਤੇ ਵੀ ਉਹ ਮੈਨੂੰ ਮਿਲਦੀ ਸੀ ਜਾਂ ਦੇਖਦੀ ਸੀ, ਇਕ ਅਜੀਬ ਜਹੀ ਸ਼ਕਲ ਬਣਾ ਲੈਂਦੀ ਸੀ। ਉਸ ਵਿਚ ਕੋਈ ਠਹਿਰਾ ਜਿਹਾ ਆ ਜਾਂਦਾ ਤੇ ਗੰਭੀਰ ਜਹੇ ਚਿਹਰੇ ਤੇ ਲਿਸ਼ਕਦੀਆਂ ਹੋਈਆਂ ਦੋ ਅੱਖੀਆਂ ਮੈਨੂੰ ਤਕਦੀਆਂ ਰਹਿੰਦੀਆਂ। ਓਹਨਾਂ ਵਿਚ ਮੇਰੇ ਲਈ ਕੋਈ ਤਰਸ ਜਾਪਦਾ ਸੀ, ਕੋਈ ਰਹਿਮ, ਜਿਹੜਾ ਮੈਂ ਕਦੀ ਵੀ ਪਸੰਦ ਨਹੀਂ ਸਾਂ ਕਰਦਾ।

੩੩