ਜਿਵੇਂ ਨਜ਼ਰਾਂ ਨਜ਼ਰਾਂ ਵਿਚ ਹੀ ਮੈਨੂੰ ਆਖ ਰਹੀ ਹੋਵੇ "ਵਿਚਾਰਾ!"
ਮੈਂ ਵੀ ਹੁਣ ਉਸ ਨਾਲ ਬੋਲਣਾ ਛੱਡ ਦਿਤਾ ਸੀ। ਜੇ ਉਹ ਆਪਣੇ ਆਪ ਨੂੰ ਬਹੁਤ ਕੁਝ ਸਮਝਦੀ ਸੀ ਤਾਂ ਮੈਂ ਉਸ ਨਾਲੋਂ ਕਿਥੇ ਘਟ ਸਾਂ। ਇਹ ਕਿਥੋਂ ਦਾ ਇਨਸਾਫ਼ ਸੀ, ਹਰ ਗੱਲ ਵਿਚ ਉਹ ਆਖੇ, “ਨਹੀਂ, ਤੂੰ ਨਹੀਂ ਜਾਣਦਾ। ਤੈਨੂੰ ਨਹੀਂ ਪਤਾ।"
ਇਸ ਥੋੜੇ ਜਹੇ ਸਮੇਂ ਵਿਚ ਉਹ ਕਿੱਡੀ ਸਾਰੀ ਬਦਲ ਗਈ ਸੀ, ਮੈਂ ਇਸ ਦਾ ਅੰਦਾਜ਼ਾ ਨਹੀਂ ਸਾਂ ਲਾ ਸਕਦਾ। ਪਰ ਜਦੋਂ ਕਦੀ ਵੀ ਮੈਂ ਆਪਣੇ ਆਪ ਵਲ ਤਕਦਾ ਸਾਂ, ਮੈਨੂੰ ਆਪਣਾ ਸਰੀਰ ਉਵੇਂ ਹੀ ਜਾਪਦਾ ਸੀ-ਪਤਲਾ ਛਿੰਗ ਜਿਹਾ। ਸਗੋਂ ਮੇਰੀਆਂ ਲੱਤਾਂ ਤੇ ਬਾਹਵਾਂ ਅਗੇ ਨਾਲੋਂ ਕੁਝ ਹੋਰ ਲੰਮੇਰੀਆਂ ਹੋ ਗਈਆਂ ਜਾਪਦੀਆਂ ਸਨ। ਮੈਨੂੰ ਆਪਣੀ ਸ਼ਕਲ ਮੁੰਨੀ ਦੇ ਮੁਕਾਬਲੇ ਵਿਚ ਅਜੀਬ ਬੇ-ਢੰਗੀ ਜਹੀ ਜਾਪਦੀ ਸੀ। 'ਬਾਬੂ’ ਮੈਨੂੰ 'ਲੰਮਾ ਊਂਠ' ਆਖਦਾ ਸੀ।
ਇਕ ਦਿਨ ਮੈਂ ਸਵੇਰ ਦਾ ਹੀ ਖਿੱਝਿਆ ਬੈਠਾ ਸਾਂ। ਮਾਂ ਨੇ ਮੇਰੀ ਤਾਸ਼ ਪਾੜ ਦਿਤੀ ਸੀ। ਮੇਰੀ ਗੁਲੇਲ ਚੁਲ੍ਹੇ ਵਿਚ ਫੂਕ ਦਿਤੀ ਸੀ। ਤੇ ਇਤਨੇ ਵਿਚ ਬਾਬੂ ਨੇ ਮੇਰੀ ਪਿਆਰੀ ਕੁਤੀ "ਪਠੋ" ਨੂੰ ਲੱਤ ਕਢ ਮਾਰੀ। ਉਹ ਖੁਰਲੀਆਂ ਕੋਲ ਬੋਲ ਰਿਹਾ ਸੀ, "ਕਿੰਨੀ ਵਾਰੀ ਰੋਕਿਆ ਬਦਜ਼ਾਤ ਨੂੰ! ਮੈਨੂੰ ਨਹੀਂ ਭਾਉਂਦੇ ਕੁਤੀਆਂ ਕੁਤੇ। ਕੁਤਾ ਨਾ ਹੋਵੇ ਤੇ!" ਤੇ 'ਪਠੋ' ਚੀਕਦੀ ਹੋਈ ਮੇਰੇ ਵਲ ਆ ਰਹੀ ਸੀ। ਮੈਂ ਗੁਸੇ ਨਾਲ ਪਾਗਲ ਹੀ ਤਾਂ ਹੋ ਉਠਿਆ। ਆਪਣੀ ਕਿਤਾਬ ਮੈਂ ਭੋਂ ਤੇ ਪਟਕ ਦਿਤੀ, ਜਿਸ ਨਾਲ ਮੇਰੀ ਸਿਆਹੀ ਦੀ ਦਵਾਤ ਉਲਟ ਗਈ। ਫਿਰ ਮੈਂ ਪਠੋ ਨੂੰ
੩੪