ਪੰਨਾ:ਪਾਪ ਪੁੰਨ ਤੋਂ ਪਰੇ.pdf/38

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਉਸ ਪਹਿਲਾਂ ਹੀ ਸੋਚ ਰਖਿਆ ਸੀ। ਉਸ ਦੇ ਭਾਰੇ ਭਾਰੇ ਹੰਗਾ ਕੜਕ ਰਹੇ ਸਨ ਤੇ ਉਹ ਵਹਿਸ਼ੀਆਂ ਵਾਂਗ ਲੰਮੇ ਲੰਮੇ ਕਦਮ ਪੁਟ ਰਿਹਾ ਸੀ। ਉਸ ਦਿਨ ਉਸ ਦੇ ਕਹੇ ਅਨੁਸਾਰ ਸਵੇਰ ਤੋਂ ਹੀ ਮੇਰੀ ਸ਼ਾਮਤ ਆਈ ਹੋਈ ਸੀ। ਸਵੇਰੇ ਜਦੋਂ ਮੇਰੇ ਹੱਥ ਚੋਂ ਚੀਨੀ ਦੀ ਪਿਆਲੀ ਛੁਟ ਗਈ ਤਾਂ ਮਾਂ ਨੇ ਆਖਿਆ ਸੀ, 'ਤੇਰੇ ਹੱਥ ਕਚ ਦੇ ਤਾਂ ਨਹੀਂ ਬਣੇ ਹੋਏ। ਖੌਰੇ ਕਿਥੇ ਧਿਆਨ ਰਹਿੰਦਾ ਹੈ ਇਸ ਖਲੰਡਰੇ ਦਾ।' ਤੇ ਉਹ ਬੋਲਿਆ ਸੀ, 'ਇਸ ਦਾ ਕਸੂਰ ਨਹੀਂ, ਮਸਤੀ ਚੁਕਿਆ ਹੋਇਆ ਏ ਇਸ ਨੂੰ। ਤੇ ਹੁਣ ਮੈਂ ਫਿਰ ਉਸ ਦੇ ਹਥ ਵਿਚ ਚਮੜੇ ਦੀ ਚਾਬਕ ਵੇਖ ਰਿਹਾ ਸਾਂ। ਬਿਨਾਂ ਕੁਝ ਕਹੇ ਹੀ ਉਸ ਮੇਰੀ ਬਾਂਹ ਫੜ ਲਈ, ਤੇ ਫਿਰ ਮੈਨੂੰ ਕੰਨਾਂ ਤੋਂ ਘਸੀਟਦਾ ਹੋਇਆ ਖੁਰਲੀਆਂ ਵਲ ਲੈ ਗਿਆ।

ਪਤਾ ਨਹੀਂ ਮਾਂ ਕਿਥੇ ਗਈ ਹੋਈ ਸੀ ਉਸ ਦਿਨ। ਸਾਰਾ ਦਿਨ ਕਿਸੇ ਨੇ ਵੀ ਨਾ ਸਾਡੇ ਘਰ ਪਕਾਇਆ ਨਾ ਖਾਧਾ। ਮੈਂ ਰੁਸ ਕੇ ਮੰਜੇ ਤੇ ਲੇਟਿਆ ਰਿਹਾ। ਪਰ ਮੇਰੇ ਤੋਂ ਸਿਧਾ ਲੇਟਿਆ ਵੀ ਨਹੀਂ ਸੀ ਜਾਂਦਾ। ਮੈਨੂੰ ਚੇਤਾ ਹੈ, ਉਸ ਦਿਨ ਮੁੰਨੀ ਨੇ ਵੀ ਰੋਟੀ ਨਹੀਂ ਸੀ ਖਾਧੀ। ਉਸ ਨੂੰ ਢਿਡ ਪੀੜ ਹੋ ਰਹੀ ਸੀ। ਪਰ ਮੈਨੂੰ ਕੀ। ਬਾਬੂ ਦੁਧ ਪੀ ਕੇ ਸੌਂ ਗਿਆ। ਮੈਂ ਇਤਨੀ ਦੇਰ ਆਪਣੇ ਮੰਜੇ ਤੇ ਪਿਆ ਰਿਹਾ, ਖਾਮੋਸ਼ ਅਕਾਸ਼ ਵਲ ਤਕਦਾ ਰਿਹਾ। ਲਖਾਂ ਤਾਰੇ ਖਿਲਰੇ ਪਏ ਸਨ, ਮੇਰੇ ਖਿਆਲਾਂ ਵਾਕਰ, ਧੁੰਦਲੇ, ਉਜਲੇ ਮਿਟਦੇ ਤੇ ਲਿਸ਼ਕਦੇ ਹੋਏ। ਕਿੰਨਾ ਵਡਾ ਆਕਾਸ਼ ਸੀ ਤੇ ਮੈਂ ਸੋਚਿਆ ਕੀ, ਧਰਤੀ ਵੀ ਇਵੇਂ ਹੀ ਵਡੀ ਨਹੀਂ ਹੋ ਸਕਦੀ—ਅਥਾਹ ਤੇ ਬੇਸ਼ੁਮਾਰ।

ਮੇਰੇ ਸਾਹਮਣੇ ਫਿਰ ਦੁਨੀਆ ਘੁੰਮ ਰਹੀ ਸੀ-' ਮੇਰੇ ਇਸ ਘਰ ਵਿਚ ਕੋਈ ਥਾਂ ਨਹੀਂ।' ਮੈਂ ਸੋਚ ਰਿਹਾ ਸਾਂ-ਪ੍ਰਿਥਵੀ

੩੭