ਪੰਨਾ:ਪਾਪ ਪੁੰਨ ਤੋਂ ਪਰੇ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਜ-ਵਿਆਹੀ ਮੁਟਿਆਰ ਖੜੀ ਸੀ। ਉਸ ਦਾ ਕੱਦ ਉੱਚਾ ਸੀ ਤੇ ਲੰਮਾ। ਉਹ ਗੋਰੇ ਰੰਗ ਦੀ ਇਕ ਸੁੰਦਰ ਕੁੜੀ ਸੀ। ਉਸ ਮੇਰੀ ਆਵਾਜ਼ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਪਹਿਲਾਂ ਵਾਂਗ ਅਹਿਲ ਖੜੀ ਰਹੀ।

'ਮਾਂ! ਮੁੰਨੀ!' ਮੈਂ ਮੁੜ ਚੀਕਿਆ।

ਛਤ ਤੇ ਖੜੀ ਗੋਰੇ ਰੰਗ ਦੀ ਕੁੜੀ ਨੇ ਇਕ ਦਮ ਪਿਛਾਂਹ ਪਰਤ ਕੇ ਵੇਖਿਆ। ਉਸ ਦੇ ਪਿਛੇ, ਦੂਰ ਪਰ੍ਹੇ, ਸੂਰਜ ਡੁਬ ਰਿਹਾ ਸੀ। ਡੁਬਦੇ ਸੂਰਜ ਦੀ ਲਾਲੀ ਵਿਚ ਉਹ ਸ਼ਾਮ ਵਾਂਗ ਸੁੰਦਰ ਜਾਪ ਹੀ ਸੀ।

ਮੈਂ, ਆਸ-ਵੰਦ ਨਜ਼ਰਾਂ ਨਾਲ ਉਸ ਵਲ ਤਕਿਆ। ਮੈਂ ਉਸ ਪਾਸੋਂ ਮਦਦ ਮੰਗ ਰਿਹਾ ਸਾਂ, ਤੇ ਆਪ-ਮੁਹਾਰੇ ਹੀ ਉਸ ਆਪਣਾ ਸਿਰ ਹਿਲਾ ਦਿਤਾ। ਜਿਵੇਂ ਆਖ ਰਹੀ ਸੀ, 'ਮੈਂ ਨਹੀਂ ਜਾਣਦੀ।’ ਤੇ ਉਸ ਮੇਰੇ ਵਲ ਪਿਠ ਕਰ ਲਈ।

ਮੈਂ ਆਪਣੇ ਮਨ ਵਿਚ ਸੋਚਿਆ, 'ਕੀ ਹੋਇਆ ਜੇ ਤੂੰ ਨਹੀਂ ਜਾਣਦੀ, ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਵੀ ਤਾਂ ਹਨ, ਜਿਹੜੀਆਂ ਮੈਂ ਵੀ ਨਹੀਂ ਜਾਣਦਾ— ਸ਼ਾਇਦ ਉਹ ਮੇਰੇ 'ਮਤਲਬ ਦੀਆਂ ਹੀ ਨਹੀਂ।'

ਤੇ ਮੈਂ ਖੁਰਲੀਆਂ ਵਲ ਮੁੜ ਗਿਆ। ਮੈਂ ਚੀਖ਼ ਰਿਹਾ ਸਾਂ ‘ਬਾਬੂ' ਪਰ ਜਾਪਦਾ ਸੀ ਜਿਵੇਂ ਉਹ ਸੁਣ ਹੀ ਨਹੀਂ ਸੀ ਰਿਹਾ। ਜਿਵੇਂ ਅਵਾਜ਼ ਉਸ ਦਿਆਂ ਕੰਨਾਂ ਤੀਕ ਅਪੜ ਹੀ ਨਹੀਂ ਸੀ ਰਹੀ। ਕਿੱਲੇ ਤੇ ਹਥੌੜੇ ਦੀਆਂ ਸੱਟਾਂ ਮਾਰਦਾ ਹੋਇਆ ਉਹ ਸਦੀਵੀ ਜਾਪ ਰਿਹਾ ਸੀ ਤੇ ਮੈਂ ਸੋਚਿਆ ਮੇਰੀ ਆਵਾਜ਼ ਹੁਣ ਉਸ ਦਿਆਂ ਕੰਨਾਂ ਤੀਕ ਕਦੀ ਵੀ ਨਹੀਂ ਅਪੜ ਸਕਦੀ, ਕਦੀ ਵੀ......।

੪o