ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਸ਼ਾਹ-ਰਾਹ ਹੋ ਜਾਂਦਾ ਹੈ ਤੇ ਜਦੋਂ ਉਹ ਇਕ ਦੂਜੇ ਨੂੰ ਕਟ ਕੇ ਆਰ ਪਾਰ ਹੋ ਜਾਣ ਤਾਂ ਉਹੋ ਹੀ ਇਕ ਚੁਰੱਸਤਾ ਬਣ ਜਾਂਦੇ ਹਨ-ਇਕ ਚੌਰਾਹਾ! ਇਹ ਸੀ 'ਗੀਤਾ’ ਦੀ ਸੋਚ ਜਿਹੜੀ ਉਹ ਅਕਸਰ ਸੋਚਿਆ ਕਰਦੀ ਸੀ।

ਤੇ ਹੁਣ ਉਸ ਨੂੰ ਇਉਂ ਭਾਸਦਾ ਸੀ ਜਿਵੇਂ ਕ੍ਰਿਸ਼ਨ ਨੇ ਉਸ ਦੇ ਨਾਲ ਵਿਆਹ ਕਰ ਕੇ ਉਸ ਨੂੰ ਇਕ ਚੁਰੱਸਤੇ ਵਿਚ ਹੀ ਤਾਂ ਲਿਆ ਸੁਟਿਆ ਸੀ। ਕਿਸੇ ਜ਼ਮਾਨੇ ਵਿਚ ਉਸ ਦੀਆਂ ਸੋਚਾਂ ਕਿਸੇ ‘ਰਾਧਾ' ਨਾਲੋਂ ਘੱਟ ਨਹੀਂ ਸਨ। ਉਦੋਂ ਉਸ ਲਈ ਕ੍ਰਿਸ਼ਨ ਸਚ ਮੁਚ ਦਾ 'ਮਨ ਮੋਹਨ’ ਸੀ। ਉਹ ਉਸ ਨੂੰ ਪਿਆਰਦਾ ਸੀ, ਉਸ ਨੂੰ ਚਾਹੁੰਦਾ ਸੀ। ਉਦੋਂ ਉਸ ਦੀਆਂ ਗੱਲਾਂ ਗੀਤਾ ਦਿਆਂ ਕੰਨਾਂ ਵਿਚ ਬੰਸਰੀ ਦੀਆਂ ਤਾਨਾਂ ਵਾਂਗ ਗੂੰਜਿਆ ਕਰਦੀਆਂ ਸਨ ਤੇ ਉਦੋਂ ਹੀ ਦੋ ਵਖੋ ਵੱਖ ਰਸਤਿਆਂ ਨੇ ਇਕ ਦੂਜੇ ਵਲ ਸਰਕਣਾ ਸ਼ੁਰੂ ਕੀਤਾ, ਪਰ ਕੌਣ ਜਾਣਦਾ ਸੀ ਇਕ ਸ਼ਾਹ-ਰਾਹ ਬਣਨ ਦੀ ਥਾਂ ਇਹ ਰਸਤੇ ਕੱਟ ਕੱਟ ਕੇ ਇਕ ਦੂਜੇ ਨੂੰ ਇੰਨੀ ਛੇਤੀ ਆਰ ਪਾਰ ਕਰ ਜਾਣਗੇ! ਇੰਨੀ ਛੇਤੀ! ਤੇ ਹੁਣ ਉਹ ਇਕ ਚੁਰਾਹਾ ਸੀ, ਇਕ ਚੁਰਸਤਾਂ ਜਿਥੇ ਪੁਜ ਕੇ, ਉਹ ਇਹ ਨਹੀਂ ਸੀ ਜਾਣਦੀ ਕਿ ਉਹ ਕੀ ਕਰੇਗੀ? ਕਿਧਰ ਨੂੰ ਜਾਵੇਗੀ?

ਉਸ ਦਾ ਮਨ ਇਕ ਸਾਗਰ ਸੀ ਜਿਹੜਾ ਅਥਾਹ ਸੀ, ਪਰ ਨਿਰਮਲ ਇਤਨਾ ਕਿ ਛਲਕਦਿਆਂ ਹੋਇਆਂ ਪੈਮਾਨਿਆਂ ਵਿਚੋਂ ਦੀ ਤੁਸੀਂ ਉਸ ਦੇ ਦਿਲ ਦੇ ਅੰਤਰੀਵ ਤੋਂ ਅੰਤਰੀਵ ਭਾਵ ਵੀ ਬੁਝ ਲਵੋ। ਉਹ ਉਸ ਜਵਾਲਾ-ਮੁਖੀ ਵਾਂਗ ਸੀ, ਜਿਹੜਾ ਬਾਹਰੋਂ ਕਿਤਨਾ ਠੋਸ ਜਾਪਦਾ ਹੈ, ਪਰ ਕੌਣ ਜਾਣੇ ਕਦ ਤੇ ਕਿਸ ਵੇਲੇ ਖ਼ਾਮੋਸ਼ ਜਵਾਲਾ-ਮੁਖੀ ਆਪਣਾ ਸਾਰੇ ਦਾ ਸਾਰਾ ਲਾਵਾ ਇਕਵਾਰਗੀ ਹੀ ਉਗਲ ਦੇਵੇਗਾ, ਜਿਹੜਾ ਹੁਣ ਵੀ ਉਸ ਦੇ

੪੨