ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨੇਰੀ ਦੇ ਜੋਸ਼ ਵਿਚ ਖੁਲ੍ਹੀ ਪਈ ਹੋਵੇ। ਕਿਤਾਬ ਦੇ ਅਧੀਨ ਪਤਰਿਆਂ ਵਾਂਗ ਖਿਆਲ ਆਪ-ਮੁਹਾਰੇ ਹੀ ਉਸ ਦੇ ਦਿਲ ਵਿੱਚ ਉਥਲ ਪੁਥਲ ਹੋ ਰਹੇ ਸਨ।

ਆਪਣਾ ਇਕ ਪੁਰਾਣਾ ਖ਼ਿਆਲ ਉਸ ਨੂੰ ਮੁੜ ਆਪਣੇ ਦਿਲ ਵਿਚ ਦ੍ਰਿੜਤਾ ਪਕੜਦਾ ਜਾਪਿਆ, ਜੇ ਕੋਈ ਦੁਨੀਆਂ ਵਿੱਚ ਕਿਸੇ ਨੂੰ ਅਪਣਾਉਣ ਦਾ ਹੱਕ ਰਖਦਾ ਹੈ ਤਾਂ ਜ਼ਰੂਰ ਉਸ ਨੂੰ ਤਿਆਗਣ ਦੀ ਸੱਤਾ ਵੀ ਉਸ ਵਿਚ ਹੋਣੀ ਚਾਹੀਦੀ ਹੈ। ਮੈਂ ਕ੍ਰਿਸ਼ਨ ਨਾਲ ਚਲੀ ਆਈ ਸਾਂ ਆਪਣੀ ਮਰਜ਼ੀ ਅਨੁਸਾਰ ਤੇ ਮੈਂ ਜ਼ਰੂਰ ਉਸ ਨੂੰ ਛਡ ਵੀ ਸਕਦੀ ਹਾਂ। ਮੈਂ ਮੁੜ ਆਪਣੇ ਘਰ ਚਲੀ ਜਾਵਾਂਗੀ। ਦੁਨੀਆਂ ਦਾ ਕੀ ਹੈ, ਚਾਰ ਰੋਜ਼ ਕਹਿ ਕੇ ਆਪੇ ਚੁਪ ਕਰ ਜਾਵੇਗੀ।

ਤੇ ਉਹ ਆਪਣੀ ਕਪੜਿਆਂ ਵਾਲੀ ਅਲਮਾਰੀ ਪਾਸ ਚਲੀ ਗਈ-ਉਸ ਨੇ ਆਪਣੀ ਇਕ ਨਵੀਂ ਸਾੜ੍ਹੀ ਜਿਹੜੀ ਉਸ ਨੂੰ ਐਤਕੀ ਉਸ ਦੀ ਵਰ੍ਹੇਗੰਢ ਤੇ ਇਕ ਸਹੇਲੀ ਨੇ ਘੱਲੀ ਸੀ, ਚੁਣੀ। ਦੁਧ ਚਿੱਟੀ ਸਾਫ਼ ਤੇ ਬੇ ਦਾਗ਼! ਉਸ ਨੇ ਸੋਚਿਆ ਸਫ਼ੈਦੀ ਕੁਦਰਤੀ ਰੰਗਾਂ ਦੀ ਸਿਰਤਾਜ ਹੈ। ਅਸਮਾਨੀਂਂ ਪੀਂਂਘ ਦੇ ਸਾਰੇ ਰੰਗਾਂ ਦੀ ਮਿਲਾਵਟ ਦੇ ਨਾਲ ਸਫੈਦ ਰੰਗ ਬਣਦਾ ਹੈ। ਇਸ ਵਿਚ ਹਰ ਰੰਗ ਹੁੰਦਿਆਂ ਹੋਇਆਂ ਵੀ ਇਹ ਬੇ-ਰੰਗ ਹੈ। ਨਾਲੇ ਸਫ਼ੈਦੀ, ਸਾਦਗੀ ਤੇ ਪਵਿਤਰਤਾ ਦਾ ਚਿੰਨ ਹੈ।

ਉਸਨੇ ਆਪਣੇ ਕਪੜੇ ਉਤਾਰ ਕੇ ਇਹ ਸਾੜ੍ਹੀ ਪਾ ਲਈ ਤੇ ਸ਼ੰਗਾਰ-ਟੇਬਲ ਪਾਸ ਖੜੀ ਹੋ ਕੇ ਕਦ-ਆਦਮ ਸ਼ੀਸ਼ੇ ਵਿਚ ਉਸ ਆਪਣਾ ਅਕਸ ਤਕਿਆ। ਉਹ ਕਿਤਨੀ ਦੇਰ ਤੀਕ ਉਸਦੇ ਸਾਹਮਣੇ ਅਹਿੱਲ ਖੜੀ ਰਹੀ। ਆਪ-ਮੁਹਾਰੇ ਹੀ ਆਪਣੇ ਬੁਲ੍ਹ ਉਸ ਨੂੰ ਸਦੀਆਂ ਦੇ ਰੁੱਖੇ ਤੇ ਪਿਆਸੇ ਜਾਪਣ ਲਗੇ। ਉਸ ਨੇ

੪੬