ਪੰਨਾ:ਪਾਪ ਪੁੰਨ ਤੋਂ ਪਰੇ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਆ ਗਏ।

"ਕਿਆ ਬਾਤ ਹੈ ਗੀਤਾ ਦੀ, ਵੇਖਿਆ ਕਿੰਨੀ ਚੰਗੀ ਕੁੜੀ ਏ। ਕਿਵੇਂ ਆਪਣੇ ਆਪ ਤਿਆਰ ਹੋ ਜਾਂਦੀ ਏ।" ਤੇ ਜੇ ਉਸ ਵੇਲੇ ਕ੍ਰਿਸ਼ਨ ਨਿਰਾ ਕਿਸੇ ਫਲਝੜੀ ਵਾਂਗ ਵਾਕ ਹੀ ਨਾ ਉਗਲੀ ਜਾਂਦਾ, ਜੇ ਉਸ ਵਿਚ ਇਨੀ ਸਮਰਥਾ ਹੁੰਦੀ ਕਿ ਉਹ ਗੀਤਾ ਦੀਆਂ ਅਖੀਆਂ ਵਿਚ ਵੇਖ ਸਕਦਾ ਤਾਂ ਉਹ ਮਹਿਸਸੂਸਦਾ ਉਸ ਵੇਲੇ ਉਹ ਆਪਣੀ ਝੀਲ ਜਿਡੀ ਚੁੜੱੱਤਣ ਗਵਾ ਬੈਠੀਆਂ ਸਨ। ਉਸ ਵੇਲੇ ਉਹ ਕੇਵਲ ਦੋ ਖਾਲੀ ਪੈਮਾਨੇ ਸਨ—ਤੇ ਆਪ ਦੋਵੇਂ ਵਿਸਕੀ ਦੀਆਂ ਦੋ ਖਾਲੀ ਬੋਤਲਾਂ ਸਨ ਜਿਹੜੀਆਂ ਕਿਸੇ ਵੱਡੇ ਟੇਬਲ ਤੋਂ ਲੁੜ੍ਹਕ ਰਹੀਆਂ ਸਨ। ਹਵਾ ਦਿਆਂ ਅਵਾਰਾ ਬੁਲਿਆਂ ਨਾਲ।

ਤੇ ਗੀਤਾ ਨੂੰ ਇਕ ਦੰਮ ਏਵੇਂ ਭਾਸਿਆ ਜਿਵੇਂ ਉਹ ਚੌਰਾਹੇ ਦੀ ਭੀੜ ਵਿਚ ਖੜੀ ਹੈ, ਕਲ-ਮਕੱਲੀ ਤੇ ਹੈਰਾਨ-ਆਪਣੇ ਭਵਿਸ਼ ਤੋਂ ਉੱਕੀ ਅਨਜਾਣ-ਉਹ ਨਹੀਂ ਸੀ ਜਾਣਦੀ ਹੁਣ ਕੀ ਕਰੇਗੀ, ਕਿਧਰ ਨੂੰ ਜਾਵੇਗੀ.....!

੫੦