ਪੰਨਾ:ਪਾਪ ਪੁੰਨ ਤੋਂ ਪਰੇ.pdf/55

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਜਾਣਦਾ ਕਿ ਉਹ ਕੀ ਜਾਂ ਕਿਥੇ ਕੰਮ ਕਰਦੇ ਹਨ। ਉਹ ਆਖਦੇ ਸਨ ਸਾਡੇ ਦਫਤਰ ਇਥੋਂ ਇਕੋ ਜਹੀ ਦੂਰੀ ਤੇ ਹਨ, ਇਸੇ ਲਈ ਅਸੀਂ ਇਥੇ ਰਹਿੰਦੇ ਹਾਂ। ਤੇ ਕਰੋਲ ਬਾਗ਼ ਦੀ ਇਹ ਘਾਟੀ ਓਹਨਾਂ ਦੇ ਵਿਚਕਾਰ ਕਿਸੇ ਪਰਦੇ ਵਾਂਗ ਹਾਇਲ ਸੀ ਜੋ ਓਹਨਾਂ ਨੂੰ ਨਖੇੜ ਵੀ ਸਕਦੀ ਸੀ ਤੇ ਜੋੜ ਵੀ ਸਕਦੀ। ਜਿਵੇਂ ਮਨੁਖਤਾ ਵਿਚਕਾਰ-ਪਿਆਰ ਹੁੰਦਾ ਹੈ। ਯਾਂ ਤਾਂ ਲਿਆਣ ਵਾਲਾ ਵਖੇਵੇਂ ਪੁਆਣ ਵਾਲਾ ਨਫਰਤ ਦਾ ਜਨਮ ਦਾ ਪਿਆਰ!

ਲੋਚਨ ਆਮ ਤੌਰ ਤੇ ਤੇਜ਼ ਰਫਤਾਰ ਵਾਕਿਆ ਹੋਇਆ ਸੀ। ਬਚਨ ਉਸਦੀਆਂ ਨਜ਼ਰਾਂ ਵਿਚ ਸੁਸਤ ਤੇ ਪਿਛਾਂਹ-ਖਿਚੂ ਸੀ। ਸੜਕ ਤੇ ਚਲਦੇ ਚਲਦੇ ਉਹ ਆਪਸ ਵਿਚ ਲੜ ਪੈਂਦੇ ਸਨ। ਉਹ ਉਸਨੂੰ ਤੇਜ਼ ਚਲਣ ਲਈ ਆਖਦਾ ਸੀ ਤੇ ਉਸ ਦੇ ਪੈਰ ਹੋਰ ਘਿਸਣਨੇ ਸ਼ੁਰੂ ਹੋ ਜਾਂਦੇ ਸਨ। ਉਹ ਉਸ ਨੂੰ ਅਗੇ ਖਿਚਦਾ ਸੀ ਤੇ ਉਹ ਹੋਰ ਪਿਛਾਂਹ ਲੰਮਕਦਾ ਸੀ। ਇਵੇਂ ਹੀ ਇਕ ਕਸ਼ਮਕਸ਼ ਦਾ ਮੁਢ ਬਝ ਜਾਂਦਾ ਤੇ ਫੇਰ ਇਕ ਝਟਕੇ ਨਾਲ ਉਹ ਇਕ ਦੂਜੇ ਤੋਂ ਵਖ ਹੋ ਜਾਂਦੇ। ਲੋਚਨ ਅਗੇ ਚਲਿਆ ਜਾਂਦਾ ਤੇ ਬਚਨ ਹੌਲੀ ਆਪਣੇ ਪੈਰ ਘਸੀਟਦਾ ਰਹਿੰਦਾ। ਉਸ ਵੇਲੇ ਦੋਵੇਂ ਸੋਚ ਰਹੇ ਹੁੰਦੇ ਸਨ,'ਇਸ ਵਿਚ ਉਸ ਦਾ ਵੀ ਕੀ ਦੋਸ਼ ਹੈ। ਉਸ ਦੀ ਤਬੀਅਤ ਹੀ ਇਹੋ ਜਹੀ ਹੈ।' ਤੇ ਫੇਰ ਆਪਣੀ ਮੰਜ਼ਲ ਤੇ ਪੁਜ ਕੇ ਦੋਵੇਂ ਇਕ ਮਿਕ ਹੋ ਜਾਂਦੇ, ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਜਦੋਂ ਕੋਈ ਸਾਈਕਲ ਤੇਜ਼ੀ ਨਾਲ ਓਹਨਾਂ ਪਾਸੋਂ ਲੰਘ ਕੇ ਹੇਠਾਂ ਘਾਟੀ ਵੱਲ ਚਲਿਆ ਜਾਂਦਾ, ਤਾਂ ਲੋਚਨ ਨੂੰ ਇਉਂ ਭਾਸਦਾ ਜਿਵੇਂ ਉਸ ਦਾ ਆਪਣਾ ਬਦਨ ਹਲਕਾ ਫੁਲ ਹੈ ਤੇ ਉਹ ਆਪ ਹਵਾ ਵਿਚ ਉਡ ਰਿਹਾ ਹੈ। ਹਵਾਵਾਂ ਵਿਚ ਉਡਦੇ ਫਿਰਨਾ ਉਸ ਨੂੰ ਬਹੁਤ ਪਸੰਦ ਸੀ। ਉਹ ਉਸ ਤੀਰ ਵਾਂਗ ਬਣ ਜਾਣਾ

੫੪