ਪੰਨਾ:ਪਾਪ ਪੁੰਨ ਤੋਂ ਪਰੇ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦਾ ਸੀ ਜੋ ਖ਼ਲਾ ਨੂੰ ਚੀਰ ਵਿੰਨ੍ਹ ਕੇ ਸਿੱਧਾ ਆਪਣੇ ਨਿਸ਼ਾਨੇ ਵੱਲ ਚਲਿਆ ਜਾਂਦਾ ਹੈ।

'ਕੰਬਖ਼ਤ, ਦੁਨੀਆਂ ਸਾਰੀ ਤੇਜ਼ ਚਲ ਰਹੀ ਏ ਤੇ ਤੂੰ ਹੀ ਇਕੱਲਾ ਪਿਛਾਂਹ ਖਿਚੂ ਏਂਂ। ਤੂੰ ਦੁਨੀਆਂ ਨਾਲੋਂ ਪਛੜ ਜਾਵੇਂਗਾ।' ਉਹ ਆਖਦਾ ਤੇ ਝਟ ਉਸ ਨੂੰ ਅਗੇ ਖਿਚਣਾ ਸ਼ੁਰੂ ਕਰ ਦਿੰਦਾ। ਪਰ ਉਸ ਵੇਲੇ ਬਚਨ ਕਿਸੇ ਥੰਮ ਵਾਂਗ ਗੱਡਿਆ ਜਾਂਦਾ-'ਤੂੰ ਅਜੇ ਦੁਨੀਆਂ ਨਹੀਂ ਵੇਖੀ। ਜਦੋਂ ਆਦਮੀ ਗਿਰਾਵਟ ਜਾਂ ਉਤਰਾਈ ਵਲ ਜਾਂਦੈ ਤਾਂ ਅਮੂਮਨ ਉਹ ਘਾਟੀਓਂ ਫਿਸਲੇ ਪੱਥਰ ਵਾਂਗ ਛੇਤੀ ਗਿਰਿਆ ਕਰਦੈ।'

'ਫਿਲਾਸਫਰ ਵੱਡਾ, ਮੈਂ ਤੈਨੂੰ ਗਿਰਾ ਨਹੀਂ ਰਿਹਾ, ਸਗੋਂ ਉਚਾਣਾਂ ਵੱਲ ਲੈ ਜਾ ਰਿਹਾ ਹਾਂ।'

'ਤੂੰ ਮੈਨੂੰ ਆਪਣੀ ਇਸ ਕਾਹਣੀ ਤੋਂ ਦੂਰ ਹੀ ਰਖ। ਇਹ ਤੈਨੂੰ ਹੀ ਸੋਭਦੀ ਹੈ।' ਤੇ ਉਹ ਪਹਿਲਾਂ ਵਾਂਗ ਅਹਿਲ ਰਹਿੰਦਾ।

'ਮੈਨੂੰ ਇਸ ਵੇਲੇ ਤੇਰੇ ਵਿਚ ਤੇ ਕਰੋਲ ਬਾਗ਼ ਦੀ ਘਾਟੀ ਦਿਆਂ ਪੱਥਰਾਂ ਵਿਚ ਕੋਈ ਫਰਕ ਨਹੀਂ ਜਾਪਦਾ।' ਉਹ ਕੋਈ ਨਵੀਂ ਫਿਲਾਸਫੀ ਸੋਚ ਹੀ ਰਿਹਾ ਹੁੰਦਾ ਕਿ ਪਿਛੋਂ ਕਿਸੇ ਮੋਟਰ ਦਾ ਹਾਰਨ ਸੁਣਾਈ ਦਿੰਦਾ ਤੇ ਉਸ ਨੂੰ ਅਗੇ ਤੁਰਨਾ ਪੈਂਦਾ। ਇਸੇ ਕਸ਼ਮਕਸ਼ ਵਿਚ ਘਾਟੀ ਮੁਕ ਜਾਂਦੀ।

ਇਸ ਘਾਟੀ ਤੇ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ- ਕਦੀ ਕਿਸੇ ਮੋਟਰ ਦਾ ਪੈਟਰੋਲ ਡੁਲ੍ਹ ਜਾਂਦਾ ਹੈ, ਕਿਸੇ ਦੀ ਮੋਬਲਆਇਲ ਦੀ ਟੈਂਕੀ ਪਾਟ ਜਾਂਦੀ ਹੈ, ਕਿਸੇ ਗੱਡ ਦੀ ਟੱਕਰ ਟਾਂਗੇ ਨਾਲ ਹੋ ਜਾਂਦੀ ਹੈ, ਅਤੇ ਕਦੀ ਲੋਚਨ ਤੇ ਬਚਨ ਆਪਸ ਵਿਚ ਲੜ ਪੈਂਦੇ ਹਨ। ਤੇ ਜੋ ਕੁਝ ਵੀ ਨਾ ਹੋਵੇ ਤਾਂ ਕਿਸੇ

પપ