ਪੰਨਾ:ਪਾਪ ਪੁੰਨ ਤੋਂ ਪਰੇ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਪਰ ਇਸ ਵਿਚ ਉਸ ਦਾ ਵੀ ਕੀ ਦੋਸ਼ ਹੈ-ਉਸ ਦਾ ਸਭਾ ਹੈ। ਇਹੋ ਜਿਹਾ ਹੈ...........।' ਦੋਵੇਂ ਸੋਚਦੇ ਜਾ ਰਹੇ ਸਨ ਤੇ ਉਨ੍ਹਾਂ ਵਿਚਕਾਰ ਵਿਥ ਵਧਦੀ ਜਾ ਰਹੀ ਸੀ। ਆਖਰ ਉਹ ਇਕ ਦੂਜੇ ਦੀ ਨਜ਼ਰੋਂ ਉਹਲੇ ਹੋ ਗਏ।

ਜਦੋਂ ਲੋਚਨ ਘਾਟੀ ਦੇ ਪੈਰਾਂ ਤੀਕ ਅਪੜਿਆ ਤਾਂ ਉਸ ਨੂੰ ਇਉਂ ਭਾਸਣ ਲਗਾ ਜਿਵੇਂ ਸਾਰੀ ਦੀ ਸਾਰੀ ਡੂੰਘੀ ਖੱਡ ਵਿਚ ਲੁਕ ਭਰੀ ਪਈ ਹੈ ਤੇ ਉਸ ਨਾਲ ਲਿਬੜੇ ਉਸ ਦੇ ਚਿਟੇ ਦੁਧ ਕਪੜੇ ਕਿਤਨੇ ਭੈੜੇ ਲਗਣਗੇ। ਆਪਣਿਆਂ ਕਪੜਿਆਂ ਤੇ ਕਾਲਖ਼ ਦਾ ਦਾਗ਼ ਵੇਖਣਾ ਉਹ ਕਦੀ ਵੀ ਗਵਾਰਾ ਨਹੀਂ ਸੀ ਕਰ ਸਕਦਾ ਸੋ ਉਹ ਰਾਹੇ ਰਾਹੇ ਤੁਰਿਆ ਗਿਆ।

ਜਦੋਂ ਬਚਨ ਉਸ ਦੋਰਾਹੇ ਤੇ ਪਹੁੰਚਿਆ ਤਾਂ ਉਸ ਨੇ ਸੋਚਿਆ, 'ਕੀ ਹੋਇਆ ਜੋ ਇਸ ਰਾਹ ਵਿਚ ਹਨੇਰਾ ਹੈ-ਚਾਨਣ ਸਦਾ ਅਨ੍ਹੇਰੇ ਵਿਚ ਹੀ ਤਾਂ ਲੁਕਿਆ ਹੁੰਦਾ ਹੈ, ਚਾਨਣੀਆਂ ਰਾਤਾਂ ਸਦਾ ਕਾਲੀਆਂ ਰਾਤਾਂ ਦੇ ਮੁਕਣ ਤੇ ਹੀ ਤਾਂ ਆਉਂਦੀਆਂ ਹਨ-ਮੈਂ ਇਹ ਪਗਡੰਡੀ ਛੇਤੀ ਮੁਕਾ ਲਵਾਂਗਾ। ਤੇ ਫੇਰ ਲੋਚਨ ਨਾਲ ਮਿਲ ਪਵਾਂਗਾ।'

ਜਦੋਂ ਉਹ ਦੋਵੇਂ ਘਾਟੀ ਮੁਕਾ ਕੇ ਉਪਰ ਪੱਥਰ ਦੇ ਸਿਰੇ ਤੇ ਪਹੁੰਚੇ ਤਾਂ ਉਨ੍ਹਾਂ ਦੋਹਾਂ ਦੀਆਂ ਦੋ ਵਖੋ ਵਖ ਸ਼ਾਹ-ਰਾਹਾਂ ਆਪਸ ਵਿਚ ਮਿਲ ਗਈਆਂ। ਦੋ ਇਕੱਠੀਆਂ ਹਾਸੀਆਂ ਇਕ ਦੂਜੀ ਨਾਲ ਟਕਰਾਈਆਂ ਪਰ ਓਹਨਾਂ ਵਿਚ ਵਿਅੰਗ ਭਰੀ ਪਈ ਸੀ। ਅੱਜ ਪਹਿਲੀ ਵਾਰ ਰੇਲ ਦੀਆਂ ਦੋ ਪਟੜੀਆਂ ਆਪਸ ਵਿਚ ਮਿਲ ਗਈਆਂ ਸਨ, ਓਹਨਾਂ ਦੋਹਾਂ ਦੀਆਂ ਜੀਵਨ-ਗਡੀਆਂ ਆਪਸ ਵਿਚ ਗੁਥਮ-ਗੁਥਾ ਹੋ ਰਹੀਆਂ ਸਨ।

ਉਸੇ ਰਾਤ ਬਚਨ ਨੇ ਉਸ ਨੂੰ ਆਖਿਆ, 'ਮੀਆਂ ਤੇਰੀ

੫੮