ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੀ ਵੱਲੋਂ

ਮੈਂ ਇਨ੍ਹਾਂ ਕਹਾਣੀਆਂ ਨੂੰ ਬਿਨਾਂ ਕਾਂਟ ਛਾਂਟ ਦੇ ਇੰਨ ਬਿੰਨ ਉਸੇ ਤਰ੍ਹਾਂ ਪੇਸ਼ ਕਰਦਾ ਹਾਂ, ਜਿਸ ਤਰ੍ਹਾਂ ਇਹ ਕਦੀ ਪਹਿਲਾਂ ਆਪਣੇ ਮੂਲ ਰੂਪ ਵਿਚ ਛਪੀਆਂ ਸਨ। ਕੀ ਤੁਸਾਂ ਕੋਈ ਅਜਿਹਾ ਆਰਟਿਸਟ ਵੇਖਿਆ ਹੈ ਜਿਹੜਾ ਆਪਣੇ ਚਿਤਰ ਨੂੰ ਕਿਸੇ ਪਬਲਿਕ ਗੈਲਰੀ ਵਿਚ ਲਾ ਚੁਕਣ ਮਗਰੋਂ ਫੇਰ ਮੁੜ ਕੇ ਆਪਣੇ ਰੰਗ ਤੇ ਬੁਰਸ਼ ਲੈ ਕੇ ਉਸ ਨੂੰ ਰੀਟੱਚ ਕਰਨ ਗਿਆ ਹੋਵੇ।